Murder of wife and : ਬਠਿੰਡਾ ਦੇ ਰਾਮਪੁਰਾ ਫੂਲ ਦੇ ਪਿੰਡ ਢਿਪਾਲੀ ਵਿਖੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਇਕ ਵਿਅਕਤੀ ਵਲੋਂ ਆਪਣੇ ਵੱਡੇ ਭਰਾ ਨਾਲ ਮਿਲ ਕੇ ਪਤਨੀ ਤੇ ਉਸ ਦੇ ਪ੍ਰੇਮੀ ਦੀ ਤੇਜ਼ਧਾਰ ਹਥਿਆਰਾਂ ਨਾਲ ਮਿਲ ਕੇ ਹੱਤਿਆ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਮਨਪ੍ਰੀਤ ਕੌਰ ਤੇ ਰਜਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ ਦੋ ਦੋਵੇਂ ਰਿਸ਼ਤੇ ਵਿਚ ਦਿਓਰ-ਭਰਜਾਈ ਹਨ। ਪੁਲਿਸ ਨੂੰ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ ‘ਤੇ ਪੁੱਜੀ ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਗਿਆ ਹੈ। ਔਰਤ ਦੇ ਆਪਣੇ ਪਤੀ ਦੇ ਚਚੇਰੇ ਭਰਾ ਨਾਲ ਪ੍ਰੇਮ ਸਬੰਧ ਸਨ। ਪਤੀ ਨੇ ਕਈ ਵਾਰ ਮਨ੍ਹਾ ਵੀ ਕੀਤਾ ਪਰ ਦੋਵੇਂ ਫਿਰ ਵੀ ਮਿਲਦੇ ਰਹੇ।
ਬੀਤੀ ਰਾਤ ਚਚੇਰਾ ਭਰਾ ਉਸ ਦੀ ਪਤਨੀ ਨੂੰ ਮਿਲਣ ਲਈ ਲਿਆ ਜਿਸ ਕਾਰਨ ਗੁੱਸੇ ਵਿਚ ਆ ਕੇ ਉਸ ਨੇ ਵੱਡੇ ਭਰਾ ਨਾਲ ਮਿਲ ਕੇ ਪਤਨੀ ਤੇ ਉਸ ਦੇ ਪ੍ਰੇਮੀ ਨੂੰ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਦੋਵੇਂ ਹੀ ਘਰ ਤੋਂ ਫਰਾਰ ਹਨ। । ਥਾਣਾ ਰਾਮਪੁਰਾ ਫੂਲ ਪੁਲਿਸ ਮ੍ਰਿਤਕ ਲੜਕੇ ਦੇ ਭਰਾ ਇੰਦਰਜੀਤ ਸਿੰਘ ਦੇ ਬਿਆਨ ‘ਤੇ ਦੋਸ਼ੀ ਜਗਦੇਵ ਸਿੰਘ ਤੇ ਮ੍ਰਿਤਕਾ ਦੇ ਪਤੀ ਬਲਦੇਵ ਸਿੰਘ ਖਿਲਾਫ ਹੱਤਿਆ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।