ਰਾਸ਼ਟਰੀ ਜਾਂਚ ਏਜੰਸੀ (NIA) ਵੱਲੋਂ ਪਹਿਲੀ ਵਾਰ ਪੰਜਾਬ ਦੀ ਜੇਲ ਵਿਚ ਛਾਪਾ ਮਾਰਿਆ ਗਿਆ ਹੈ। ਸ਼ਨੀਵਾਰ ਨੂੰ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੇ ਅੱਤਵਾਦ ਨੂੰ ਰੋਕਣ ਲਈ ਉੱਤਰੀ ਭਾਰਤ ਦੇ 14 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਸੀ। ਟੀਮਾਂ ਨੇ ਜੰਮੂ-ਕਸ਼ਮੀਰ ਤੋਂ ਇਲਾਵਾ ਅੰਮ੍ਰਿਤਸਰ, ਫਿਰੋਜ਼ਪੁਰ, ਤਰਨਤਾਰਨ ‘ਚ ਵੀ ਛਾਪੇਮਾਰੀ ਕੀਤੀ ਪਰ ਇਸ ਦੌਰਾਨ NIA ਦੀ ਟੀਮ ਅੰਮ੍ਰਿਤਸਰ ਕੇਂਦਰੀ ਸੁਧਾਰ ਘਰ ਵੀ ਪਹੁੰਚੀ ਅਤੇ ਪੰਜਾਬ ਦੀਆਂ ਜੇਲ੍ਹਾਂ ਦਾ ਰੁਖ ਕੀਤਾ ਹੈ।
ਜਾਣਕਾਰੀ ਅਨੁਸਾਰ NIA ਦੀ ਟੀਮ ਸ਼ਾਮ ਨੂੰ ਕੇਂਦਰੀ ਸੁਧਾਰ ਘਰ ਪਹੁੰਚੀ। ਟੀਮ ਵੱਲੋਂ ਰਾਤ 10 ਵਜੇ ਤੱਕ ਤਲਾਸ਼ੀ ਜਾਰੀ ਰਹੀ। ਇਸ ਦੌਰਾਨ ਕਿਸੇ ਵੀ ਅਧਿਕਾਰੀ ਨੂੰ ਜੇਲ੍ਹ ਦੇ ਅੰਦਰ ਫ਼ੋਨ ਚੁੱਕਣ ਅਤੇ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਦੇ ਨਾਲ ਹੀ ਕੁਝ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੀ ਵੀ ਤਲਾਸ਼ੀ ਲਈ ਗਈ ਅਤੇ ਪੁੱਛਗਿੱਛ ਕੀਤੀ ਗਈ। ਟੀਮ ਨੇ ਤਲਾਸ਼ੀ ਮੁਹਿੰਮ ਦੌਰਾਨ ਕੇਂਦਰੀ ਜੇਲ੍ਹ ਵਿੱਚੋਂ ਦੋ ਮੋਬਾਈਲ ਜ਼ਬਤ ਕੀਤੇ ਹਨ। ਜਿਸ ਨੂੰ NIA ਦੀ ਟੀਮ ਆਪਣੇ ਨਾਲ ਲੈ ਗਈ। NIA ਟੀਮ ਦਾ ਅੰਦਾਜ਼ਾ ਹੈ ਕਿ ਇਨ੍ਹਾਂ ਮੋਬਾਈਲਾਂ ਤੋਂ ਅਜਿਹਾ ਡਾਟਾ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਸ ਰਾਹੀਂ ਜੇਲ੍ਹਾਂ ਵਿੱਚ ਬੈਠੇ ਅੱਤਵਾਦੀਆਂ ਨਾਲ ਸੰਪਰਕ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੋਹਾਲੀ : ਰਿਟਾ. SDO ਵੱਲੋਂ ਖੁਦਕੁਸ਼ੀ, ਸ਼ਾਮ ਨੂੰ ਮਾਂ-ਪੁੱਤ ਨੇ ਵੀ ਦੇ ‘ਤੀ ਜਾਨ, ਪੂਰਾ ਪਰਿਵਾਰ ਖ਼ਤਮ
ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ NIA ਦੀ ਟੀਮ ਪੰਜਾਬ ਦੇ ਜੇਲ੍ਹ ਅੰਦਰ ਪਹੁੰਚੀ ਹੈ। NIA ਵੱਲੋਂ ਚਲਾਏ ਗਏ ਸਾਰੇ ਸਰਚ ਆਪਰੇਸ਼ਨ ਹੁਣ ਤੱਕ ਅੱਤਵਾਦੀਆਂ, ਗੈਂਗਸਟਰਾਂ ਆਦਿ ਦੇ ਘਰਾਂ ਤੱਕ ਹੀ ਸੀਮਤ ਸਨ। ਦੱਸਿਆ ਜਾ ਰਿਹਾ ਹੈ ਕਿ NIA ਕੋਲ ਇਸ ਗੱਲ ਦੇ ਪੁਖਤਾ ਸਬੂਤ ਸਨ ਕਿ ਪਾਕਿਸਤਾਨ ਤੋਂ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਦਾ ਨੈੱਟਵਰਕ ਜੇਲ੍ਹ ਤੋਂ ਚੱਲ ਰਿਹਾ ਸੀ। ਇਸ ਕਰਕੇ NIA ਦੀ ਟੀਮ ਵੱਲੋਂ ਅੰਮ੍ਰਿਤਸਰ ਕੇਂਦਰੀ ਸੁਧਾਰ ਘਰ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ।
ਵੀਡੀਓ ਲਈ ਕਲਿੱਕ ਕਰੋ -: