ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਸੀਮਾ ਸੁਰੱਖਿਆ ਬਲ (BSF) ਨੂੰ ਵੱਡੀ ਕਾਮਯਾਬੀ ਮਿਲੀ ਹੈ। BSF ਦੇ ਜਵਾਨਾਂ ਨੇ ਦੁਬਈ ਤੋਂ ਛੁੱਟੀ ‘ਤੇ ਆਏ ਇਕ ਭਾਰਤੀ ਨਾਗਰਿਕ ਨੂੰ ਲੱਖਾਂ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਜਦਕਿ ਦੂਜਾ ਸਾਥੀ ਫਰਾਰ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਇਨ੍ਹਾਂ ਵਿੱਚੋਂ ਇਕ ਵਿਅਕਤੀ ਭਾਰਤੀ ਫੌਜ ਨਾਲ ਸਬੰਧਤ ਲੇਹ ਤੋਂ ਆਇਆ ਸੀ। ਇਹ ਦੋਵੇਂ ਵਿਅਕਤੀ ਸਰਹੱਦੀ ਪਿੰਡ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਗੁਪਤ ਸੂਚਨਾ ਦੇ ਆਧਾਰ ‘ਤੇ ਜਦੋਂ ਸੀਮਾ ਸੁਰੱਖਿਆ ਬਲ ਦੇ ਅਧਿਕਾਰੀ BPO ਕੱਸੋਕੇ ਦੇ ਇਲਾਕੇ ‘ਚ ਤਲਾਸ਼ੀ ਲੈ ਕੇ ਵਾਪਸ ਪਰਤ ਰਹੇ ਸਨ ਤਾਂ ਰਸਤੇ ‘ਚ ਉਨ੍ਹਾਂ ਨੇ ਹਰਿਆਣਾ ਨੰਬਰ ਵਾਲੀ I-20 ਕਾਰ ਦੇਖੀ, ਜਿਸ ‘ਚ 2 ਵਿਅਕਤੀ ਸਵਾਰ ਸਨ। ਸ਼ੱਕ ਦੇ ਆਧਾਰ ‘ਤੇ ਜਦੋਂ ਦੋਵੇਂ ਵਿਅਕਤੀਆਂ ‘ਤੋਂ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਪਤਾ ਲੱਗਿਆ ਕਿ ਇਨ੍ਹਾਂ ‘ਚੋਂ ਇਕ ਵਿਅਕਤੀ ਦੁਬਈ ‘ਚ ਨੌਕਰੀ ਕਰਦਾ ਸੀ, ਛੁੱਟੀ ‘ਤੇ ਭਾਰਤ ਆਇਆ ਸੀ। ਦੂਜਾ ਵਿਅਕਤੀ ਭਾਰਤੀ ਫੌਜ ਦਾ ਸੀ ਜੋ ਲੇਹ ‘ਚ ਤਾਇਨਾਤ ਹੈ ਅਤੇ ਛੁੱਟੀ ‘ਤੇ ਆਇਆ ਹੋਇਆ ਸੀ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ: 60 ਸਾਲਾ ਬਜ਼ੁਰਗ ਨੇ 15 ਸਾਲਾ ਨਾਬਾਲਗ ਨਾਲ ਕੀਤਾ ਜ਼ਬਰ-ਜਿਨਾਹ
BSF ਅਧਿਕਾਰੀਆਂ ਵੱਲੋਂ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਇਕ ਬੈਗ ਮਿਲਿਆ ਜਿਸ ਵਿਚੋਂ ਲੱਖਾਂ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਇਸ ਦੇ ਆਧਾਰ ‘ਤੇ BSF ਨੇ ਦੁਬਈ ਤੋਂ ਆਏ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਜਦਕਿ ਫੌਜ ਨਾਲ ਸਬੰਧਤ ਇਕ ਹੋਰ ਵਿਅਕਤੀ BSF ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਹੈ। ਫੜੇ ਗਏ ਵਿਅਕਤੀ ‘ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਫਰਾਰ ਵਿਅਕਤੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: