ਪੰਜਾਬ ਦੀ ਸਰਹੱਦ ਰਾਹੀਂ ਪਾਕਿਸਤਾਨ ਭਾਰਤ ਵਿਚ ਲਗਾਤਾਰ ਹੈਰੋਇਨ ਅਤੇ ਹਥਿਆਰ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਕ ਵਾਰ ਫਾਰ ਪਾਕਿਸਤਾਨ ਦੀ ਇਹ ਨਾਪਾਕ ਹਰਕਤ ਦੇਖ ਨੂੰ ਮਿਲੀ। ਜਿਸ ਵਿਚ ਭਾਰਤੀ ਸੀਮਾ ਸੁਰੱਖਿਆ ਬਲ (BSF) ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੰਜਾਬ ਦੇ ਜ਼ਿਲ੍ਹੇ ਦੇ ਸਰਹੱਦੀ ਪਿੰਡ ਰਾਜਾਤਾਲ ਵਿੱਚ ਪਾਕਿਸਤਾਨੀ ਡਰੋਨ ਨੂੰ ਦਾਖਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਡਰੋਨ ਦੀ ਆਵਾਜ਼ ਸੁਣ ਕੇ ਬੀਐਸਐਫ ਦੇ ਜਵਾਨ ਚੌਕਸ ਹੋ ਗਏ ਅਤੇ ਡਰੋਨ ‘ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਗੋਲੀਬਾਰੀ ਦੌਰਾਨ ਡਰੋਨ ਭਾਰਤੀ ਸਰਹੱਦ ਵਿੱਚ ਜਾ ਡਿੱਗਿਆ।
ਜਾਣਕਾਰੀ ਅਨੁਸਾਰ ਭਾਰਤੀ ਸਰਹੱਦ ‘ਤੇ ਤਾਇਨਾਤ ਸੁਰੱਖਿਆ ਬਲਾਂ ਨੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ। ਜਿਸ ‘ਤੋਂ ਬਾਅਦ ਤਲਾਸ਼ੀ ਦੌਰਾਨ ਜਵਾਨਾਂ ਨੂੰ ਖੇਤਾਂ ‘ਚ ਡਿੱਗਿਆ ਹੋਇਆ ਡਰੋਨ ਮਿਲਿਆ। ਸੁਰੱਖਿਆ ਬਲਾਂ ਨੇ ਡਰੋਨ ਨੂੰ ਰੋਕਣ ਲਈ ਪੂਰੇ ਇਲਾਕੇ ਨੂੰ ਘੇਰ ਲਿਆ। ਇਸ ਦੇ ਨਾਲ ਹੀ ਪੁਲਿਸ ਅਤੇ ਸਬੰਧਤ ਸੁਰੱਖਿਆ ਏਜੰਸੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਫਿਲਹਾਲ ਡਰੋਨ ਨੂੰ ਬੀਐਸਐਫ ਦੇ ਜਵਾਨਾਂ ਨੇ ਕਬਜ਼ੇ ਵਿੱਚ ਲੈ ਲਿਆ ਹੈ।
ਇਹ ਵੀ ਪੜ੍ਹੋ : ਰਾਜਸਥਾਨ, MP ਸਣੇ 6 ਰਾਜਾਂ ‘ਚ ਠੰਡ ਦਾ ਪ੍ਰਕੋਪ ਜਾਰੀ, ਦਿੱਲੀ ‘ਚ ਪਾਰਾ 3 ਡਿਗਰੀ ਤੱਕ ਪਹੁੰਚਿਆ
ਦੱਸ ਦੇਈਏ ਕਿ ਇੱਕ ਮਹੀਨੇ ਵਿੱਚ ਬਾਰਡਰ ਲਾਈਨ ਤੋਂ ਜ਼ਬਤ ਕੀਤਾ ਗਿਆ ਇਹ ਛੇਵਾਂ ਡਰੋਨ ਹੈ। ਇਸ ‘ਤੋਂ ਪਹਿਲਾਂ 29 ਨਵੰਬਰ, 30 ਨਵੰਬਰ, 2 ਦਿਸੰਬਰ, 4 ਦਿਸੰਬਰ ਅਤੇ 25 ਦਿਸੰਬਰ ਨੂੰ ਵੀ ਭਾਰਤੀ ਸਰਹੱਦ ‘ਤੋਂ ਡਰੋਨ ਬਰਾਮਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਠੰਡ ਦੇ ਸ਼ੁਰੂ ਹੁੰਦਿਆਂ ਧੁੰਦ ਦੇ ਦਿਨਾਂ ‘ਚ ਪਾਕਿਸਤਾਨ ਤੋਂ ਇਸ ਤਰ੍ਹਾਂ ਦੇ ਡਰੋਨ ਆਉਂਦੇ ਰਹਿੰਦੇ ਹਨ। ਇਨ੍ਹਾਂ ਡਰੋਨਾਂ ਰਾਹੀਂ ਨਸ਼ਾ ਤਸਕਰ ਭਾਰਤ ਵਿੱਚ ਨਸ਼ਿਆਂ ਦੀ ਤਸਕਰੀ ਕਰਦੇ ਹਨ। ਇਨ੍ਹਾਂ ਹੀ ਨਹੀਂ ਪਾਕਿਸਤਾਨ ਡਰੋਨ ਦੀ ਮਦਦ ਨਾਲ ਭਾਰਤੀ ਸਰਹੱਦ ‘ਚ ਹਥਿਆਰ ਵੀ ਦਾਖਲ ਕਰ ਦਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: