ਪੰਜਾਬ ਦੇ ਲੁਧਿਆਣਾ ਸ਼ਹਿਰ ਜਗਰਾਓਂ ‘ਚ ਦਿਹਾਤੀ ਪੁਲਿਸ ਵੱਲੋਂ 6 ਦੁਕਾਨਾਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਛਾਪੇਮਾਰੀ ਦੌਰਾਨ ਪੁਲਿਸ ਨੇ ਦੋ ਦੁਕਾਨਾਂ ਤੋਂ ਪਲਾਸਟਿਕ ਦੀਆਂ ਡੋਰਾਂ ਦੇ 50 ਬੰਡਲ ਬਰਾਮਦ ਕੀਤੇ ਹਨ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀਆਂ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਨੇੜੇ ਨਾਥ ਸਟੋਰ ਚੁੰਗੀ ਨੰਬਰ 5 ਅਤੇ ਸੰਜੀਵ ਕੁਮਾਰ ਉਰਫ਼ ਹੈਪੀ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਮੁਲਜ਼ਮ ਹਰਪ੍ਰੀਤ ਸਿੰਘ ਕਿਤਾਬਾਂ ਦਾ ਸਟਾਲ ਚਲਾਉਂਦਾ ਹੈ। ਮੁਲਜ਼ਮ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਨੌਜਵਾਨ ਦਾ ਘਰ ਦੁਕਾਨ ਤੋਂ ਕੁਝ ਹੀ ਦੂਰੀ ’ਤੇ ਹੈ। ਦੁਕਾਨਦਾਰ ਨੇ ਨੌਜਵਾਨ ਦੇ ਘਰ ਪਲਾਸਟਿਕ ਦੇ ਡੋਰ ਲੁਕੋ ਰੱਖੇ ਸਨ। ਇਸ ਦੇ ਨਾਲ ਹੀ ਦੂਜਾ ਮੁਲਜ਼ਮ ਜੋ ਹੈਪੀ ਹੈ, ਉਸ ਦਾ ਕੰਮ ਪਤੰਗ ਵੇਚਣਾ ਹੈ। ਗੁਪਤ ਸੂਚਨਾ ਤੋਂ ਬਾਅਦ ਪੁਲਿਸ ਨੇ ਛਾਪਾ ਮਾਰ ਕੇ ਦੋਵਾਂ ਕੋਲੋਂ ਪਲਾਸਟਿਕ ਡੋਰ ਦੇ 50 ਬੰਡਲ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਨਸ਼ਾ ਤਸਕਰੀ ਦੇ 194 ਮਾਮਲੇ ਦਰਜ, 41 ਕਿਲੋ ਹੈਰੋਇਨ ਸਣੇ 40 ਗ੍ਰਿਫਤਾਰ
ਇਸ ਸਬੰਧੀ SHO ਇੰਦਰਜੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਦੋਵਾਂ ਦੁਕਾਨਦਾਰਾਂ ’ਤੇ ਛਾਪੇਮਾਰੀ ਕੀਤੀ ਗਈ। ਦੋਵੇਂ ਮੁਲਜ਼ਮ ਰਾਤ ਨੂੰ ਪਲਾਸਟਿਕ ਦੇ ਡੋਰਾਂ ਦੀ ਹੋਮ ਡਲਿਵਰੀ ਕਰਦੇ ਸਨ। ਦੋਵਾਂ ਮੁਲਜ਼ਮਾਂ ਕੋਲੋਂ ਡੋਰ ਦੇ ਬੰਡਲ ਬਰਾਮਦ ਕਰ ਲਏ ਗਏ ਹਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: