ਰੂਪਨਗਰ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਦੱਸਿਆ ਜਾ ਰਿਹਾ ਹੈ ਇਸ ਗਰੋਹ ਦਾ ਸਬੰਧ ਜੱਗੂ ਭਗਵਾਨਪੁਰੀਆ ਗੈਂਗ ਨਾਲ ਹੈ ਅਤੇ ਇਨ੍ਹਾਂ ਦੀ ਯੋਜਨਾ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਦਾ ਸੀ। ਪੁਲਿਸ ਨੇ 6 ਮੁਲਜਮਾਂ ਸਮੇਤ ਕਈ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਕੀਤੇ ਹਨ।
ਜਾਣਕਰੀ ਅਨੁਸਾਰ ਪੁਲਿਸ ਕਰੀਬ ਪਿਛਲੇ15 ਦਿਨਾਂ ‘ਤੋਂ ਇਸ ਗਿਰੋਹ ਨੂੰ ਫੜਨ ਲਈ ਸਖ਼ਤ ਮਿਹਨਤ ਕਰ ਰਹੀ ਸੀ। ਪੁਲਿਸ ਨੇ ਇਸ ਗਿਰੋਹ ਦੇ 6 ਮੁਲਜ਼ਮਾਂ ਨੂੰ 12 ਪਿਸਤੌਲਾਂ ਅਤੇ 50 ਕਾਰਤੂਸਾਂ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਵਿੱਚੋਂ ਛੇ ਪਿਸਤੌਲ 32 ਬੋਰ ਦੇ, ਦੋ ਪਿਸਤੌਲ 30 ਬੋਰ ਦੇ ਅਤੇ ਚਾਰ ਪਿਸਤੌਲ 315 ਬੋਰ ਦੇ ਹਨ। ਇਹ ਪਿਸਤੌਲ ਅੰਮ੍ਰਿਤਸਰ ਬਾਈਪਾਸ ਤੋਂ ਅਟਾਰੀ ਵਾਰਡਰ ਰੋਡ ’ਤੇ ਗੰਦੇ ਨਾਲੇ ਨੇੜਿਓਂ ਬਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਦੋ ਅਸਲੀ ਭਰਾ ਅਰਸ਼ਦੀਪ ਉਰਫ਼ ਫ਼ੌਜੀ ਅਤੇ ਰਿਸ਼ਭ ਸ਼ਾਮਲ ਹਨ।
ਇਹ ਵੀ ਪੜ੍ਹੋ : BJP ਦੀ ਮਿਸ਼ਨ 2024 ਦੀ ਤਿਆਰੀ! ਅਮਿਤ ਸ਼ਾਹ ਇਸ ਮਹੀਨੇ 11 ਸੂਬਿਆਂ ਦਾ ਕਰਨਗੇ ਦੌਰਾ
ਇਸ ਮਾਮਲੇ ਸਬੰਧੀ SSP ਰੂਪਨਗਰ ਵਿਵੇਕਸ਼ੀਲ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਗੈਂਗਸਟਰਾਂ ਦੀ ਦੁਨੀਆਂ ਵਿੱਚ ਟ੍ਰਿਪਲ ਸੈਵਨ (777) ਵਜੋਂ ਜਾਣੇ ਜਾਂਦੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ 8 ਪਿਸਤੌਲ ਅਤੇ 30 ਕਾਰਤੂਸ ਬਰਾਮਦ ਕੀਤੇ ਹਨ। 777 ਦੇ ਨਾਂ ਨਾਲ ਜਾਣੇ ਜਾਂਦੇ ਮੁਲਜ਼ਮ ਵਰਿੰਦਰਪਾਲ ਵਾਸੀ ਪਿੰਡ ਚੁੰਗ, ਜ਼ਿਲ੍ਹਾ ਅੰਮ੍ਰਿਤਸਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਅੰਮ੍ਰਿਤਸਰ ਜੇਲ੍ਹ ਤੋਂ ਲਿਆਂਦਾ ਗਿਆ ਸੀ। ਇਹ ਟ੍ਰਿਪਲ ਸੇਵਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ। SSP ਸੋਨੀ ਨੇ ਦੱਸਿਆ ਕਿ SP (ਡੀ) ਮਨਵਿੰਦਰਬੀਰ ਸਿੰਘ ਅਤੇ DSP (ਡੀ) ਤਲਵਿੰਦਰ ਸਿੰਘ ਦੀ ਟੀਮ ਨੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਰੂਪਨਗਰ ਦੀ CIA ਟੀਮ ਨੇ ਪਹਿਲਾਂ ਵੀ ਇਸ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: