ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਲੜਨ ਲਈ ਹੈਲਪਲਾਈਨ ਜਾਰੀ ਕੀਤਾ ਗਿਆ ਸੀ। ਔਸਤਨ, ਇੱਕ ਮਹੀਨੇ ਵਿੱਚ ਇੱਕ ਲੱਖ ਸ਼ਿਕਾਇਤਾਂ ਦੀ ਗਿਣਤੀ ਨਾਲ ਸ਼ੁਰੂ ਹੋਣ ਵਾਲੀ ਹੈਲਪਲਾਈਨ ਹੁਣ ਘਟ ਕੇ 6 ਹਜ਼ਾਰ ਰਹਿ ਗਈ ਹੈ। ਸਰਕਾਰ ਦਾ ਦਾਅਵਾ ਹੈ ਕਿ ਹੈਲਪਲਾਈਨ ਨਾਲ ਭ੍ਰਿਸ਼ਟਾਚਾਰ ‘ਚ ਕਮੀ ਆਈ ਹੈ, ਇਸ ਲਈ ਸ਼ਿਕਾਇਤਾਂ ਵੀ ਘੱਟ ਆ ਰਹੀਆਂ ਹਨ।
23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਜਾਂ ਆਗੂ ਰਿਸ਼ਵਤ ਮੰਗਦਾ ਹੈ ਤਾਂ 9501 200 200 ‘ਤੇ ਵਟਸਐਪ ਕਰੋ। ਉਸ ਤੋਂ ਬਾਅਦ ਸਰਕਾਰ ਉਸ ਵਿਰੁੱਧ ਕਾਰਵਾਈ ਕਰੇਗੀ। ਸੀਐਮ ਮਾਨ ਦੇ ਇਸ ਐਲਾਨ ਤੋਂ ਬਾਅਦ ਸ਼ਿਕਾਇਤਾਂ ਦਾ ਦੌਰ ਸ਼ੁਰੂ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
23 ਮਾਰਚ ਤੋਂ 30 ਅਪ੍ਰੈਲ ਤੱਕ 2 ਲੱਖ 16 ਹਜ਼ਾਰ 342 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਅਪ੍ਰੈਲ ਦੇ ਮੁਕਾਬਲੇ ਮਈ ‘ਚ ਸ਼ਿਕਾਇਤਾਂ ਦੀ ਗਿਣਤੀ ਘਟ ਕੇ 50 ਫੀਸਦੀ ਰਹਿ ਗਈ। ਹੁਣ ਸਥਿਤੀ ਇਹ ਹੈ ਕਿ ਹਰ ਮਹੀਨੇ ਛੇ ਹਜ਼ਾਰ ਦੇ ਕਰੀਬ ਸ਼ਿਕਾਇਤਾਂ ਮਿਲ ਰਹੀਆਂ ਹਨ। ਦਰਅਸਲ, ਮੁੱਖ ਮੰਤਰੀ ਦੀ ਹੈਲਪਲਾਈਨ ‘ਤੇ ਕਰੀਬ 3.5 ਲੱਖ ਸ਼ਿਕਾਇਤਾਂ ਆਈਆਂ ਸਨ, ਜਿਨ੍ਹਾਂ ‘ਚੋਂ ਸਿਰਫ਼ 187 ਮਾਮਲੇ ਹੀ ਦਰਜ ਹੋਏ ਹਨ।