ਪੰਜਾਬ ‘ਚ ਨਕਲੀ ਸ਼ਰਾਬ ਦੀ ਵਿਕਰੀ ‘ਤੇ ਪੰਜਾਬ ਸਕਰਾਰ ਵੱਲੋਂ ਸ਼ਿਕੰਜਾ ਕੱਸਿਆ ਜਾਵੇਗਾ। ਸਰਕਾਰ ਹੁਣ ਸੂਬੇ ‘ਚ ਨਕਲੀ ਸ਼ਰਾਬ ਨਹੀਂ ਵੇਚਣ ਦੇਵੇਗੀ। ਇਸ ਲਈ ਸ਼ਰਾਬ ਦੀ ਬੋਤਲ ‘ਤੇ ਇੱਕ QR ਕੋਡ ਲਗਾਇਆ ਜਾਵੇਗਾ, ਜਿਸ ਦੀ ਸਕੈਨਿੰਗ ‘ਤੇ ਸ਼ਰਾਬ ਦੇ ਸਾਰੇ ਵੇਰਵੇ ਸਾਹਮਣੇ ਆ ਜਾਣਗੇ। ਇਸ ਦੇ ਨਾਲ ਹੀ ਕਿਸੇ ਬੋਤਲ ‘ਤੇ QR ਕੋਡ ਨਾ ਮਿਲਣ ‘ਤੇ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ। ਇਸ ਲਈ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੋਡ ਲੇਬਲ ਵੈਰੀਫਿਕੇਸ਼ਨ ਸਿਟੀਜ਼ਨ ਐਪ ਨੂੰ ਵੀ ਲਾਂਚ ਕੀਤਾ ਹੈ।
ਪੰਜਾਬ ਦੇ ਵਿੱਤ , ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸਬੰਧਤ ਸੂਬੇ ਵਿੱਚ ਸ਼ਰਾਬ ਮਾਫੀਆ ਨੂੰ ਨੱਥ ਪਾਉਣ ਲਈ ਆਬਕਾਰੀ ਵਿਭਾਗ ਵੱਲੋਂ ਚਲਾਏ ਜਾ ਰਹੇ ‘ਟਰੈਕ ਐਂਡ ਟਰੇਸ’ ਪ੍ਰੋਜੈਕਟ ਦੇ ਹਿੱਸੇ ਵਜੋਂ ਮੋਬਾਈਲ ਆਧਾਰਿਤ ਕੋਡ ਲੇਬਲ ਵੈਰੀਫਿਕੇਸ਼ਨ ਸਿਟੀਜ਼ਨ ਐਪ ਨੂੰ ਲਾਂਚ ਕੀਤਾ। ਇਸ ਨਾਗਰਿਕ ਕੇਂਦਰਿਤ ਐਪ ਨੂੰ ਲਾਂਚ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ QR ਕੋਡ-ਅਧਾਰਤ ਮੋਬਾਈਲ ਐਪ ਸੂਬੇ ਵਿੱਚ ਨਕਲੀ ਜਾਂ ਗੈਰ-ਆਬਕਾਰੀ ਸ਼ਰਾਬ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਸਖ਼ਤ ਕਾਰਵਾਈ ਕਰਨ ਵੱਲ ਇੱਕ ਵੱਡਾ ਕਦਮ ਹੈ।
ਇਹ ਵੀ ਪੜ੍ਹੋ : ਕੰਝਾਵਾਲਾ ਕੇਸ, ਸਿਸੋਦੀਆ ਪਹੁੰਚੇ ਮ੍ਰਿਤਕ ਅੰਜਲੀ ਦੇ ਘਰ, ਪਰਿਵਾਰ ਨੂੰ 10 ਲੱਖ ਰੁ. ਮਦਦ ਦੇਣ ਦਾ ਐਲਾਨ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਖਪਤਕਾਰਾਂ ਦੀ ਸਿਹਤ ਨੂੰ ਬਚਾਉਣ ਦੇ ਨਾਲ-ਨਾਲ ਐਕਸਾਈਜ਼ ਡਿਊਟੀ ਦੀ ਚੋਰੀ ਨੂੰ ਰੋਕਣ ਵਿੱਚ ਵੀ ਮਦਦ ਮਿਲੇਗੀ। ਵਿੱਤ ਮੰਤਰੀ ਨੇ 24 ਘੰਟੇ ਚੱਲਣ ਵਾਲੀ ਹੈਲਪਲਾਈਨ ਨੰਬਰ 9875961126 ਵੀ ਜਾਰੀ ਕੀਤਾ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਹੈਲਪਲਾਈਨ ‘ਤੇ ਨਕਲੀ ਸ਼ਰਾਬ ਜਾਂ ਲਾਹਣ ਤੋਂ ਕੱਢੀ ਜਾ ਰਹੀ ਸ਼ਰਾਬ ਜਾਂ ਸ਼ਰਾਬ ਦੀ ਤਸਕਰੀ ਆਦਿ ਨਾਲ ਸਬੰਧਿਤ ਮਾਮਲਿਆਂ ਦੀਆਂ ਜਾਣਕਾਰੀ ਦੇਣ ਅਤੇ ਇਸ ਮੁਹਿੰਮ ਦਾ ਸਮਰਥਨ ਕਰਨ।
ਵੀਡੀਓ ਲਈ ਕਲਿੱਕ ਕਰੋ -: