ਪੰਜਾਬ ਦੇ ਲੁਧਿਆਣਾ ਵਿੱਚ ਮਾਸਿਕ ਵਸੂਲੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ RTA ਨਰਿੰਦਰ ਸਿੰਘ ਧਾਲੀਵਾਲ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਜਿੱਥੇ ਵਿਜੀਲੈਂਸ ਨੇ ਉਸ ਦੇ 7 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਵਿਜੀਲੈਂਸ ਨੂੰ ਤਿੰਨ ਦਿਨ ਦਾ ਰਿਮਾਂਡ ਦੇ ਦਿੱਤਾ ਹੈ। ਦੱਸ ਦੇਈਏ RTA ਪ੍ਰਾਈਵੇਟ ਲੋਕਾਂ ਰਾਹੀਂ ਚਲਾਨ ਨਾ ਕੱਟਣ ਲਈ ਟਰਾਂਸਪੋਰਟਰਾਂ ਤੋਂ ਮਹੀਨਾਵਾਰ ਵਸੂਲੀ ਕਰਦਾ ਸੀ।
ਵਿਜੀਲੈਂਸ ਨੇ ਦਸੰਬਰ ਮਹੀਨੇ ਲਈ ਵਸੂਲੀ ਗਈ ਰਾਸ਼ੀ ਨਾਲ RTA ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ RTA ਮੁਲਜ਼ਮ 32 ਟਰਾਂਸਪੋਰਟਰਾਂ ਤੋਂ ਹਰ ਮਹੀਨੇ 6.70 ਲੱਖ ਰੁਪਏ ਰਿਸ਼ਵਤ ਲੈ ਰਿਹਾ ਸੀ। ਇਸ ਗੱਲ ਦਾ ਖੁਲਾਸਾ ਵਿਜੀਲੈਂਸ ਦੇ ਸਾਹਮਣੇ ਕਾਂਸਟੇਬਲ ਨੇ ਵੀਡੀਓ ਕਾਨਫਰੰਸਿੰਗ ਦੌਰਾਨ ਕੀਤਾ ਹੈ। 18 ਨਵੰਬਰ 2022 ਨੂੰ ਪਿੰਡ ਮਾਣਕਵਾਲ ਦੇ ਵਸਨੀਕ ਸਤਨਾਮ ਸਿੰਘ ਧਵਨ ਨੇ ਉਕਤ RTA ਨਾਲ ਸਬੰਧਤ ਪੰਜਾਬ ਹੋਮ ਗਾਰਡਜ਼ (PHG) ਦੇ ਵਲੰਟੀਅਰ ਬਹਾਦਰ ਸਿੰਘ ਦੀ ਵੀਡੀਓ ਕਲਿੱਪ ਦੇ ਨਾਲ RTA ਲੁਧਿਆਣਾ ਖ਼ਿਲਾਫ਼ ਇੱਕ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਸੀ।
ਇਹ ਵੀ ਪੜ੍ਹੋ : ਮੁੱਖ ਸਕੱਤਰ IAS ਜਸਪ੍ਰੀਤ ਤਲਵਾਰ ਖ਼ਿਲਾਫ਼ ਵਾਰੰਟ ਜਾਰੀ, NCSC ਵੱਲੋਂ ਗ੍ਰਿਫਤਾਰ ਕਰਨ ਦੇ ਹੁਕਮ
ਵਿਜੀਲੈਂਸ ਦੀ ਟੀਮ ਨੇ ਇਸ ਸ਼ਿਕਾਇਤ ‘ਤੋਂ ਬਾਅਦ ਜਾਂਚ ਸ਼ੁਰੂ ਕੀਤੀ। ਜਿਸ ਵਿਚ ਇਹ ਮਾਮਲਾ ਸਹੀ ਪਾਇਆ ਗਿਆ। ਜਾਂਚ ਵਿੱਚ ਪਤਾ ਲੱਗਾ ਕਿ RTA ਨਰਿੰਦਰ ਸਿੰਘ ਧਾਲੀਵਾਲ ਨੇ ਦਸੰਬਰ ਮਹੀਨੇ ਵਿੱਚ 4 ਲੱਖ ਰੁਪਏ ਦੀ ਰਿਸ਼ਵਤ ਦੀ ਰਕਮ ਲਈ ਸੀ, ਜਿਸ ਵਿੱਚੋਂ ਇੱਕ ਲੱਖ 70 ਹਜ਼ਾਰ ਉਸ ਨੇ ਖੁਦ ਵਰਤ ਲਏ ਅਤੇ ਬਾਕੀ 2 ਲੱਖ 30 ਹਜ਼ਾਰ ਪੰਜਾਬ ਹੋਮ ਗਾਰਡਜ਼ ਬਹਾਦਰ ਸਿੰਘ ਨੂੰ ਸੌਂਪ ਦਿੱਤੇ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਹੋਮਗਾਰਡ ਬਹਾਦਰ ਸਿੰਘ ਨੇ ਵਿਜੀਲੈਂਸ ਨੂੰ ਦੱਸਿਆ ਕਿ ਉਹ ਰਿਸ਼ਵਤ ਦੀ ਰਕਮ ਇਕੱਠੀ ਕਰਕੇ ਲਿਆਉਂਦਾ ਸੀ। ਇਸ ਸਬੰਧ ਵਿੱਚ 01 ਮਿਤੀ 6.1.2023 ਨੂੰ RTA ਨਰਿੰਦਰ ਸਿੰਘ ਧਾਲੀਵਾਲ ਅਤੇ ਹੋਰਨਾਂ ਖ਼ਿਲਾਫ਼ ਵਿਜੀਲੈਂਸ ਲੁਧਿਆਣਾ ਰੇਂਜ ਵਿੱਚ ਭ੍ਰਿਸ਼ਟਾਚਾਰ ਐਕਟ ਦੀ ਧਾਰਾ 7, 7-ਏ, 8 ਅਤੇ IPC ਦੀ ਧਾਰਾ 120-ਬੀ ਦੇ ਤਹਿਤ FIR ਦਰਜ ਕੀਤੀ ਗਈ ਸੀ।