ਪੰਜਾਬ ਦੇ ਰੂਪਨਗਰ ਦੇ ਪਿੰਡ ਖੇੜਾ ਕਲਮੋਟ ਨੰਗਰਾਂ ਦੇ ਸੰਤ ਬੋਰੀ ਵਾਲੇ ਨੂੰ ਧਮਕੀ ਭਰੀ ਚਿੱਠੀ ਮਿਲੀ ਹੈ। ਪੱਤਰ ਦੇ ਉੱਪਰ ਲਿਖਿਆ ਪਤਾ ਕਪੂਰਥਲਾ ਦਾ ਦੱਸਿਆ ਜਾ ਰਿਹਾ ਹੈ। ਯੂਥ ਕਾਂਗਰਸ ਆਗੂ ਦੀਪਕ ਠਾਕੁਰ ਨੇ ਇਹ ਪੱਤਰ ਡੀਜੀਪੀ ਨੂੰ ਟਵੀਟ ਕੀਤਾ ਹੈ। ਜਿਸ ਤੋਂ ਬਾਅਦ ਹੁਣ ਸ਼ਿਕਾਇਤ ਰੂਪਨਗਰ ਨੂੰ ਭੇਜ ਦਿੱਤੀ ਗਈ ਹੈ। ਦੀਪਕ ਨੇ ਡੀਜੀਪੀ ਨੂੰ ਲਿਖਿਆ ਕਿ ਪੰਜਾਬ ਵਿੱਚ ਹੁਣ ਸੰਤ ਸਮਾਜ ਵੀ ਸੁਰੱਖਿਅਤ ਨਹੀਂ ਹੈ।
ਜਾਣਕਾਰੀ ਅਨੁਸਾਰ ਸ੍ਰੀ ਰੋਸ਼ਨ ਮੁਨੀ ਪੁੱਤਰ ਸੰਤ ਬੋਰੀ ਵਾਲੇ ਸ੍ਰੀ ਸੁੰਦਰ ਮੁਨੀ ਵਾਸੀ ਡੇਰਾ ਬਰਨੇ ਵਾਲਾ ਧਾਮ ਪਿੰਡ ਖੇੜਾ ਕਲਮੋਟ, ਨਾਂਗਰਾਂ ਨੂੰ ਵੀਰਵਾਰ ਨੂੰ ਧਮਕੀ ਭਰਿਆ ਪੱਤਰ ਭੇਜਿਆ ਗਿਆ। ਜਿਸ ਵਿੱਚ ਲਿਖਿਆ ਹੈ ਕਿ ਤੇਰਾ ਹਾਲ ਮੂਸੇਵਾਲੇ ਨਾਲੋਂ ਵੀ ਭੈੜਾ ਹੋਵੇਗਾ। ਇਹ ਪੱਤਰ ਸਪੀਡ ਪੋਸਟ ਰਾਹੀਂ ਭੇਜਿਆ ਗਿਆ ਹੈ। ਪੁਲਿਸ ਚਿੱਠੀ ‘ਤੇ ਲਿਖੇ ਪਤੇ ਦੀ ਜਾਂਚਕਰ ਰਹੀ ਹੈ।
ਇਹ ਵੀ ਪੜ੍ਹੋ:ਸ਼ਰਮਨਾਕ ! ਆਟੋ ‘ਚ ਘਰ ਜਾ ਰਹੀ ਨਰਸ ਨਾਲ ਜ਼ਬਰ-ਜਿਨਾਹ ਦੀ ਕੋਸ਼ਿਸ਼, ਚੱਲਦੇ ਆਟੋ ਤੋਂ ਨਰਸ ਨੇ ਮਾਰੀ ਛਾਲ
ਪੱਤਰ ਵਿੱਚ ਡੇਰੇ ‘ਚ ਲਗਾਏ ਗਏ ਬੋਰਡਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਪੱਸ਼ਟ ਕਿਹਾ ਗਿਆ ਹੈ ਕਿ ਮਾਈ 1 ਜਨਵਰੀ 2023 ਨੂੰ ਭੰਡਾਰਾ ਕਰਨਾ ਚਾਹੁੰਦੀ ਹੈ। ਤੇਰੇ ਨਾਲ ਕੋਈ ਝਗੜਾ ਨਹੀਂ ਹੈ। ਚੰਗਾ ਹੋਵੇਗਾ ਜੇ ਤੂੰ ਮਾਈ ਨਾਲ ਸਮਝੌਤਾ ਕਰ ਲਵੇ। ਇਨ੍ਹਾਂ ਹੀ ਨਹੀਂ ਧਮਕੀ ਪੱਤਰ ‘ਚ ਲਿਖਿਆ ਹੈ ਕਿ ਜੇਕਰ ਕੋਰੇ ਕਾਗਜ਼ ‘ਤੇ ਦਸਤਖਤ ਕਰ ਦਿੱਤੇ ਹੁੰਦੇ ਤਾਂ ਅੱਜ ਪ੍ਰਿੰਸੀਪਲ ਬਖਸ਼ੋ ਜੇਲ ‘ਚ ਹੁੰਦੀ ਤੇ ਤੂੰ ਡੇਰੇ ਦਾ ਮਾਲਕ ਹੋਣਾ ਸੀ। ਜੇਕਰ ਤੂੰ ਫਿਰ ਵੀ ਨਾ ਮੰਨਿਆ ‘ਤਾਂ ਤੇਰੀ ਹਾਲਤ ਸਿੱਧੂ ਮੂਸੇਵਾਲਾ ਤੋਂ ਵੀ ਮਾੜੀ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: