ਪੰਜਾਬ ਵਿਚ ਮੁੜ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਮੁਕਤਸਰ ਦੇ ਪਿੰਡ ਫਕਰਸਰ ‘ਚ ਸਥਿਤ ਗੁਰਦੁਆਰਾ ਮਾਤਾ ਸਾਹਿਬ ਦੇਵਾ ਕੌਰ ਜੀ ‘ਚ ਬੀਤੀ ਰਾਤ 2 ਸ਼ੱਕੀ ਵਿਅਕਤੀਆਂ ਨੇ ਗੁਰਦੁਆਰਾ ਸਾਹਿਬ ‘ਚ ਦਾਖਲ ਹੋ ਕੇ ਕੀਤੀ ਬੇਅਦਬੀ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਵਿਅਕਤੀ ਚੱਪਲਾਂ ਲੈ ਕੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੀ ਥਾਂ ‘ਤੇ ਰੁਮਾਲਾਂ, ਗੋਲਕਾਂ ਅਤੇ ਹੋਰ ਸਾਮਾਨ ਨਾਲ ਛੇੜਛਾੜ ਵੀ ਕੀਤੀ।
ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀਵੇ ਜਗਾਉਣ ਲਈ ਉਥੇ ਪੁੱਜੇ। ਉਨ੍ਹਾਂ ਦੇਖਿਆ ਕਿ ਮੁੱਖ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਸਾਮਾਨ ਵੀ ਖਿਲਰਿਆ ਪਿਆ ਸੀ। ਇਸ ਘਟਨਾ ਦੀ CCTV ਫੁਟੇਜ ਸਾਹਮਣੇ ਆ ਗਈ ਹੈ। ਫੁਟੇਜ ‘ਚ ਦੇਖਿਆ ਜਾ ਰਿਹਾ ਹੈ ਕਿ 2 ਵਿਅਕਤੀ ਪਹਿਲਾ ਚੱਪਲਾਂ ਪਾ ਕੇ ਅੰਦਰ ਆਉਂਦੇ ਹਨ ਫਿਰ ਗੁਰਦੁਆਰਾ ਸਾਹਿਬ ਦੇ ਸਾਮਾਨ ਨਾਲ ਬੇਅਦਬੀ ਕਰਦੇ ਹਨ। ਪਰ ਸ਼ੱਕੀ ਵਿਅਕਤੀਆਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇੜੇ ਪਏ ਗੋਲਕ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਜਲੰਧਰ ‘ਤੋਂ ਅਗਵਾ ਹੋਈ ਨਿਹੰਗ ਸਿੰਘ ਦੀ ਬੱਚੀ ਅੰਮ੍ਰਿਤਸਰ ‘ਚ ਮਿਲੀ, ਦੋਸ਼ੀ ਔਰਤ ਦੀ ਤਲਾਸ਼ ਜਾਰੀ
ਇਸ ਸਬੰਧੀ ਪਿੰਡ ਦੇ ਨੌਜਵਾਨ ਸੁਖਬੀਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਆਇਆ ਸੀ ਕਿਉਂਕਿ ਜੇਕਰ ਉਹ ਚੋਰੀ ਕਰਨ ਦੀ ਨੀਅਤ ਨਾਲ ਆਇਆ ਹੁੰਦਾ ਤਾਂ ਗੋਲਕ ਨਾਲ ਹੋਰ ਵੀ ਛੇੜਛਾੜ ਕਰਦਾ। ਇਸ ਮੌਕੇ ਉਨ੍ਹਾਂ ਹੋਰਨਾਂ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਤਾਂ ਜੋ ਅਜਿਹੀ ਕੋਈ ਘਟਨਾ ਨਾ ਵਾਪਰੇ। ਉਨ੍ਹਾਂ ਸਾਰਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਦਬਾਇਆ ਨਹੀਂ ਜਾਣਾ ਚਾਹੀਦਾ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: