Sidhu again targeted : ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਤੋਂ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ ਹਨ। ਸਿੱਧੂ ਨੇ ਟਵਿਟਰ ਜ਼ਰੀਏ ਬੇਅਦਬੀ ਮਾਮਲਿਆਂ ਦੀ ਜਾਂਚ ਅਤੇ ਦੋਸ਼ੀਆਂ ਨੂੰ ਦਿੱਤੀ ਜਾਣ ਵਾਲੀ ਸਜ਼ਾ ਬਾਰੇ ਸਰਕਾਰ ਨੂੰ ਘੇਰਿਆ ਹੈ। ਇਸਦੇ ਨਾਲ ਹੀ ਉਸਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ। ਸਿੱਧੂ ਸੂਬਾ ਸਰਕਾਰ ‘ਤੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਲਗਾਤਾਰ ਦਬਾਅ ਬਣਾ ਰਹੇ ਹਨ ।
ਹਾਲਾਂਕਿ, ਬੇਅਦਬੀ ਮਾਮਲਿਆਂ ਦੀ ਜਾਂਚ ਲਈ ਸਰਕਾਰ ਦੁਆਰਾ ਇੱਕ ਨਵੀਂ ਐਸਆਈਟੀ ਵੀ ਬਣਾਈ ਗਈ ਹੈ। ਪਰ ਇਸ ਦੇ ਬਾਅਦ ਵੀ ਸਿੱਧੂ ਲਗਾਤਾਰ ਉਹੀ ਪ੍ਰਸ਼ਨ ਚੁੱਕ ਰਹੇ ਹਨ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਨ ਵਿੱਚ ਇੰਨਾ ਸਮਾਂ ਕਿਉਂ ਲੱਗਾ? ਆਪਣੇ ਟਵੀਟ ਵਿਚ ਸਿੱਧੂ ਨੇ ਸਾਬਕਾ ਸਰਕਾਰ ਅਤੇ ਮੌਜੂਦਾ ਸਰਕਾਰ ‘ਤੇ ਵਰ੍ਹਿਆ ਹੈ। ਸਿੱਧੂ ਨੇ ਆਪਣੇ ਟਵੀਟ ਵਿਚ ਲਿਖਿਆ ਕਿ 6 ਸਾਲਾਂ ਬਾਅਦ ਵੀ ਇਨ੍ਹਾਂ ਮਾਮਲਿਆਂ ਦੀ ਜਾਂਚ ਲਈ ਇਕ ਹੋਰ ਐਸਆਈਟੀ ਦਾ ਗਠਨ ਕਰਨਾ ਪਿਆ ।
ਜਦੋਂ ਕਿ ਕੇਸਾਂ ਸੰਬੰਧੀ ਢੁਕਵੇਂ ਸਬੂਤ ਸਨ ਅਤੇ ਮੁੱਖ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ। ਪੋਸਟ ਵਿਚ ਵੀਡੀਓ ਸ਼ੇਅਰ ਕਰਦੇ ਹੋਏ ਸਿੱਧੂ ਨੇ ਇਹ ਇਕ 2018 ਲਿਖਿਆ ਹੈ ਜਿਸ ਵਿਚ ਪਾਰਟੀ ਦੇ ਸੀਨੀਅਰ ਨੇਤਾ ਪੀੜਤ ਪਰਿਵਾਰਾਂ ਦੇ ਨਾਲ ਹਨ। ਇਸ ਵੀਡੀਓ ਵਿਚ ਸਿੱਧੂ ਸੁਨੀਲ ਜਾਖੜ ਦੇ ਨਾਲ ਬੈਠੇ ਹਨ ਜਿਸ ਵਿਚ ਸਿੱਧੂ ਕਹਿ ਰਹੇ ਹਨ ਕਿ ਬੇਅਦਬੀ ਮਾਮਲਿਆਂ ਬਾਰੇ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ।