ਪੰਜਾਬ ਦੇ ਲੁਧਿਆਣਾ ਦੇ ਭਾਮੀਆਂ ਖੁਰਦ ‘ਚ ਤਿੰਨ ਚੋਰਾਂ ਨੇ ਫਿਰ ਤੋਂ ਇੱਕ ਤਾਂਬੇ ਦੀ ਫੈਕਟਰੀ ਨੂੰ ਨਿਸ਼ਾਨਾ ਬਣਾਇਆ। ਚੋਰੀ ਕਰਨ ਲਈ ਲੁਟੇਰੇ ਫੈਕਟਰੀ ਅੰਦਰ ਵੜੇ ਅਤੇ ਲੱਖਾਂ ਰੁਪਏ ਦਾ ਤਾਂਬਾ ਲੈ ਕੇ ਫਰਾਰ ਹੋ ਗਏ। ਇਸ ‘ਤੋਂ ਪਹਿਲੇ ਵੀ ਚੋਰਾਂ ਨੇ ਫੈਕਟਰੀ ‘ਤੋਂ ਕਰੀਬ 10 ਲੱਖ ਦਾ ਤਾਂਬਾ ਚੋਰੀ ਕੀਤਾ ਸੀ। ਤਾਜ਼ਾ ਮਾਮਲੇ ‘ਚ ਚੋਰਾਂ ਨੇ ਕਰੀਬ 14 ਤੋਂ 15 ਲੱਖ ਰੁਪਏ ਦਾ ਤਾਂਬਾ ਚੋਰੀ ਕਰ ਲਿਆ ਹੈ। ਕਾਰੋਬਾਰੀਆਂ ਅਨੁਸਾਰ ਜ਼ਿਲ੍ਹਾ ਪੁਲਿਸ ਦੇ ਢਿੱਲਮੱਠ ਕਾਰਨ ਚੋਰਾਂ ਨੇ ਦੂਜੀ ਵਾਰ ਫੈਕਟਰੀ ਵਿੱਚ ਚੋਰੀ ਕੀਤੀ ਹੈ।
ਫੈਕਟਰੀ ਮਾਲਕ ਸ਼ੰਕਰ ਨੇ ਦੱਸਿਆ ਕਿ ਬਦਮਾਸ਼ ਇਨੋਵਾ ਕਾਰ ਵਿੱਚ ਆਏ ਸਨ। ਇਹ ਘਟਨਾ ਉਦੋਂ ਵਾਪਰੀ ਜਦੋਂ ਫੈਕਟਰੀ ਦਾ ਗਾਰਡ ਥੋੜ੍ਹੀ ਦੇਰ ਲਈ ਉਸ ਦੇ ਕਮਰੇ ਵਿਚ ਗਿਆ ਸੀ। ਇਸੇ ਦੌਰਾਨ ਰਾਤ ਕਰੀਬ 2:30 ਵਜੇ ਲੁਟੇਰੇ ਫੈਕਟਰੀ ਦੇ ਨਾਲ ਲੱਗਦੇ ਖਾਲੀ ਪਲਾਟ ਵਿੱਚੋਂ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਗਏ। ਬਦਮਾਸ਼ ਕਰੀਬ ਅੱਧਾ ਘੰਟਾ ਫੈਕਟਰੀ ਵਿੱਚ ਰਹੇ। ਇਸ ਦੌਰਾਨ ਉਨ੍ਹਾਂ ਨੇ ਤਾਂਬਾ ਅਤੇ ਹੋਰ ਸਾਮਾਨ ਚੋਰੀ ਕਰ ਲਿਆ।
ਇਹ ਵੀ ਪੜ੍ਹੋ : ਭਾਰਤ ਦੀ ਪ੍ਰਮੁੱਖ IT ਕੰਪਨੀ ‘ਚ ਛਾਂਟੀ, ਇਨਫੋਸਿਸ ਨੇ ਟੈਸਟ ‘ਚ ਫੈਲ ਹੋਏ 600 ਕਰਮਚਾਰੀਆਂ ਨੂੰ ਕੱਢਿਆ
ਮਾਮਲੇ ਸਬੰਧੀ ਸ਼ੰਕਰ ਨੇ ਦੱਸਿਆ ਕਿ ਇਲਾਕੇ ਵਿੱਚ ਪੁਲਿਸ ਗਸ਼ਤ ਨਹੀਂ ਕਰ ਰਹੀ ਹੈ। ਪਿਛਲੇ ਕੇਸ ਵਿੱਚ ਵੀ ਪੁਲਿਸ ਨੇ ਸਿਰਫ਼ ਖਾਨਾਪੂਰਤੀ ਕਰਕੇ FIR ਦਰਜ ਕੀਤੀ ਸੀ ਪਰ ਅੱਜ ਤੱਕ ਮੁਲਜ਼ਮ ਫੜੇ ਨਹੀਂ ਗਏ। ਇਸ ਕਾਰਨ ਕਾਰੋਬਾਰੀਆਂ ਵਿੱਚ ਪੁਲਿਸ ਖ਼ਿਲਾਫ਼ ਗੁੱਸਾ ਹੈ। ਉਨ੍ਹਾਂ ਨੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦਾ ਹੱਲ ਕੀਤਾ ਜਾਵੇ ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਫੜਿਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: