ਜਲੰਧਰ: ਪੰਜਾਬ ‘ਚ ਦਿਨੋ-ਦਿਨ ਧਮਕੀਆਂ ਮਿਲਣ ਦੀ ਖ਼ਬਰ ਸਾਹਮਣੇ ਆ ਰਾਹੀਆਂ ਹਨ। ਜਿਸ ਕਰਕੇ ਪੰਜਾਬ ‘ਚ ਕਾਨੂੰਨ ਵਿਵਸਥਾ ਵਿਗੜਦੀ ਨਜ਼ਰ ਆ ਰਹੀ ਹੈ। ਨੇਤਾਵਾਂ ਨੂੰ ਵਿਦੇਸ਼ਾਂ ‘ਚ ਬੈਠੇ ਗੈਂਗਸਟਰਾਂ ਅਤੇ ਅੱਤਵਾਦੀਆਂ ਵਲੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਦੌਰਾਨ ਜਲੰਧਰ ਦੇ ਸ਼ਿਵ ਸੈਨਾ ਆਗੂ ਸੁਭਾਸ਼ ਗੋਰੀਆ ਨੂੰ ਵੀ ਫੋਨ ‘ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।
ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੇ ਸ਼ਿਵ ਸੈਨਾ ਆਗੂ ਸੁਭਾਸ਼ ਗੋਰੀਆ ਨੂੰ ਫੋਨ ਕਰਨ ਵਾਲੇ ਨੇ ਸਭ ਤੋਂ ਪਹਿਲਾਂ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦਾ ਨੰਬਰ ਭੇਜਿਆ ਅਤੇ ਕਿਹਾ ਕਿ ਇਸਨੂੰ ਪੁੱਛ ਲੈ ਮੈਂ ਕੌਣ ਹਾਂ। ਇਨ੍ਹਾਂ ਹੀ ਨਹੀਂ ਧਮਕੀ ਦੇਣ ਵਾਲੇ ਨੇ ਜਲੰਧਰ ਦੇ ਇੱਕ ਪੁਲਿਸ ਅਧਿਕਾਰੀ ਦਾ ਵੀ ਨਾਮ ਲਿਆ ਇਸ ‘ਤੋਂ ਬਾਅਦ ਉਸਨੇ ਕਿਹਾ ਕਿ ਤੁਹਾਡਾ ਕੰਮ ਖ਼ਤਮ ਹੋ ਗਿਆ ਹੈ।
ਇਹ ਵੀ ਪੜ੍ਹੋ: ਰਿਸ਼ਵਤ ਮਾਮਲਿਆਂ ਨੂੰ ਲੈ ਕੇ SC ਸਖਤ, ਕਿਹਾ-‘ਦੋਸ਼ੀ ਠਹਿਰਾਉਣ ਲਈ ਹੁਣ ਪ੍ਰਤੱਖ ਸਬੂਤਾਂ ਦੀ ਲੋੜ ਨਹੀਂ’
ਇਸ ਪੂਰੇ ਮਾਮਲੇ ਸਬੰਧੀ ਸ਼ਿਵ ਸੈਨਾ ਆਗੂ ਸੁਭਾਸ਼ ਗੋਰੀਆ ਨੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਕਿਹਾ ਕਿ ਇਸ ਧਮਕੀ ਦੀ ਛੇਤੀ ‘ਤੋਂ ਛੇਤੀ ਜਾਂਚ ਹੋਣੀ ਚਾਹੀਦੀ ਹੈ ‘ਤਾ ਜੋ ਕਿਸੇ ਵੀ ਆਗੂਆਂ ਦੀ ਜਾਨ-ਮਾਲ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ। ਇਸਦੇ ਨਾਲ ਹੀ ਉਨ੍ਹਾਂ ਦੀ ਰਾਖੀ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਵੀਡੀਓ ਲਈ ਕਲਿੱਕ ਕਰੋ -: