U. T. Police arrested : ਸੰਗਰੂਰ ਵਿਖੇ ਨਵਜੰਮੇ ਬੱਚੇ ਨੂੰ ਵੇਚਣ ਲਈ ਚੰਡੀਗੜ੍ਹ ਪੁੱਜੇ 5 ਲੋਕਾਂ ਨੂੰ ਮੰਗਲਵਾਰ ਨੂੰ ਯੂ. ਟੀ. ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ‘ਚ ਤਿੰਨ ਔਰਤਾਂ ਤੇ ਦੋ ਮਰਦ ਸ਼ਾਮਲ ਹਨ। ਪੁਲਿਸ ਮੁਤਾਬਕ ਉਨ੍ਹਾਂ ਕੋਲੋਂ ਦੋ ਦਿਨ ਦਾ ਬੱਚਾ ਬਰਾਮਦ ਹੋਇਆ ਹੈ। ਇਸ ਬਾਰੇ ਉਹ ਜਾਣਕਾਰੀ ਨਹੀਂ ਮਿਲੀਹੈ। ਪੁਲਿਸ ਵਲੋਂ ਦੋਸ਼ੀਆਂ ਨੂੰ ਜਿਲ੍ਹਾ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਤੋਂ ਬਾਅਦ ਮਨੁੱਖੀ ਸਮਗਲਿੰਗ ਬਾਰੇ ਪੁੱਛਗਿਛ ਕੀਤੀ ਜਾਵੇਗੀ।
ਦੋਸ਼ੀਆਂ ਦੀ ਪਛਾਣ ਖਰੜ ਦੇ ਸ਼ਿਵਜੋਤ ਇਨਕਲੇਵ ਨਿਵਾਸੀ ਅਮਰਜੀਤ, ਲੁਧਿਆਣਾ ਦੇ 35 ਸਾਲਾ ਮਨਦੀਪ ਸਿੰਘ, ਸੰਗਰੂਰ ਦੇ ਧੂਰੀ ਦੀ ਮਹਿਲਾ ਸਰਬਜੀਤ ਕੌਰ, ਪਟਿਆਲਾ ਦੀ ਕੁਲਦੀਪ ਕੌਰ ਤੇ ਚੰਡੀਗੜ੍ਹ ਸੈਕਟਰ-45 ਦੀ ਰਹਿਣ ਵਾਲੀ ਭਾਵਨਾ ਦੇ ਤੌਰ ‘ਤੇ ਹੋਈ ਹੈ। ਯੂ. ਟੀ. ਪੁਲਿਸ ਮੁਤਾਬਕ ਸੈਕਟਰ-37 ਨਿਵਾਸੀ ਇਕ ਵਿਅਕਤੀ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਸਹਿਰ ਵਿਚ ਬੱਚਿਆਂ ਦੀ ਖਰੀਦੋ-ਫਰੋਖਤ ਦਾ ਧੰਦਾ ਚੱਲ ਰਿਹਾ ਹੈ। ਉਸਨੇ ਗਾਹਕ ਬਣਨਕੇ ਬੱਚੇ ਨੂੰ 4 ਲੱਖ ਰੁਪਏ ਵਿਚ ਖਰੀਦਣ ਦੀ ਡੀਲ ਕੀਤੀ ਹੈ। ਦੋਸ਼ੀ ਪੰਜਾਬ ਪੁਲਿਸ ਦੇ ਇਕ ਕਾਂਸਟੇਬਲਪ ਦੀ ਆਲਟੋ ਕਾਰ ਵਿਚ ਬੈਠ ਕੇ ਜ਼ੀਰਕਪੁਰ ਨਾਕੇ ਵਲ ਜਾ ਰਹੇ ਹਨ।
ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਜ਼ੀਰਕਪੁਰ ਨਾਕੇ ‘ਤੇ ਫੜ ਕੇ ਪੁੱਛਗਿਛ ਕੀਤੀ ਗਈ ਪਰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ ਤਾਂ ਉਨ੍ਹਾਂਨੂੰ ਗ੍ਰਿਫਤਾਰ ਕਰ ਲਿਆ ਗਿਆ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਦੋਸ਼ੀਆਂ ਨਾਲ ਪੰਜਾਬ ਦੇ ਹੈਲਥ ਵਿਭਾਗ ਦੇ ਕਰਮਚਾਰੀਆਂ ਦਾ ਵੀ ਸਬੰਧ ਹੈ। ਬੱਚਿਆਂ ਨੂੰ ਅਗਵਾ ਕਰਨ ਤੋਂ ਲੈ ਕੇ ਉਨ੍ਹਾਂ ਨੂੰ ਵੇਚਣ ਤਕ ਦੀ ਕੰਮਾਂ ਵਿਚ ਵੱਖ-ਵੱਖ ਵਿਅਕਤੀ ਸ਼ਾਮਲ ਹਨ।