ਦਿਲ ਦਾ ਦੌਰਾ ਪੈਣ ਨਾਲ ਹੋਣ ਵਾਲੇ ਮੌਤ ਦੇ ਮਾਮਲੇ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜਾ ਮਾਮਲਾ ਪੰਜਾਬ ‘ਚੋਂ ਸਾਹਮਣੇ ਆ ਰਿਹਾ ਹੈ। ਇਥੇ ਕੈਨੇਡਾ ਤੋਂ ਆਏ ਇਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਨੌਜਵਾਨ ਆੜ੍ਹਤੀ ਐਸੋਸੀਏਸ਼ਨ ਰਈਆ ਦੇ ਸੀਨੀਅਰ ਆਗੂ ਜੈਮਲ ਸਿੰਘ ਖੋਜਕੀਪੁਰ ਦਾ ਭਤੀਜੇ ਤੇ ਦਵਿੰਦਰ ਸਿੰਘ ਵਜੀਰ ਭੁੱਲਰ ਦਾ ਪੁੱਤਰ ਸੀ। ਉਹ ਇਥੇ ਆਪਣੇ ਦੋਸਤ ਦੇ ਵਿਆਹ ‘ਚ ਸ਼ਾਮਿਲ ਹੋਣ ਲਈ ਕੈਨੇਡਾ ‘ਤੋਂ ਆਇਆ ਸੀ।
ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦਾ ਨਾਮ ਅਰਸ਼ਦੀਪ ਸਿੰਘ ਹੈ। ਅਰਸ਼ਦੀਪ ਕੈਨੇਡਾ ਵਿਚ ਰਹਿੰਦਾ ਸੀ ਅਤੇ ਉਥੇ ਟਰਾਲੇ ’ਤੇ ਡਰਾਈਵਰੀ ਕਰਦਾ ਸੀ। ਉਹ ਇਥੇ ਆਪਣੇ ਦੋਸਤ ਦੇ ਵਿਆਹ ‘ਚ ਆਇਆ ਸੀ। ਪਰ ਅਚਾਨਕ ਉਸ ਦੀ ਹਾਰਟ ਅਟੈਕ ਕਰਨ ਮੌਤ ਹੋ ਗਈ। ਅਰਸ਼ਦੀਪ ਸਿੰਘ ਦੀ ਮੌਤ ‘ਤੋਂ ਬਾਅਦ ਖੁਸ਼ੀ ਦਾ ਮਾਹੌਲ ਮਾਤਮ ਵਿਚ ਬਦਲ ਗਿਆ ਹੈ।
ਇਹ ਵੀ ਪੜ੍ਹੋ : ਪੰਜ ਤੱਤਾਂ ‘ਚ ਵਿਲੀਨ ਹੋਏ MP ਸੰਤੋਖ ਸਿੰਘ, ਰਾਹੁਲ ਗਾਂਧੀ ਸਣੇ ਕਈ ਕਾਂਗਰਸੀ ਆਗੂਆਂ ਨੇ ਦਿੱਤੀ ਅੰਤਿਮ ਵਿਦਾਈ
ਅਰਸ਼ਦੀਪ ਸਿੰਘ ਦੀ ਮੌਤ ’ਤੇ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ, ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਬਲਜੀਤ ਸਿੰਘ ਜਲਾਲਉਸਮਾ, ਮਨਜੀਤ ਸਿੰਘ ਮੰਨਾ, ਸੰਤੋਖ ਸਿੰਘ ਭਲਾਈਪੁਰ, ਡਾ. ਵੀਰ ਪਵਨ ਭਾਰਦਵਾਜ ਚਾਰੇ ਸਾਬਕਾ ਵਿਧਾਇਕ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
