ਪੰਜਾਬ ਦੇ ਜਲੰਧਰ ‘ਚ ਸ਼ਰਾਰਤੀ ਅਨਸਰ ਅਮਨ-ਕਾਨੂੰਨ ਦੀ ਸਥਿਤੀ ਨੂੰ ਖ਼ਰਾਬ ਕਰ ਰਹੇ ਹਨ। ਸ਼ਹਿਰ ਵਿੱਚ ਹਥਿਆਰਾਂ ਦਾ ਰੁਝਾਨ ਵੱਧਦਾ ਦਾ ਰਿਹਾ ਹੈ। ਬਸਤੀ ਦਾਨਿਸ਼ਮੰਡਾ ‘ਚ ਦੇਰ ਰਾਤ ਸ਼ਰਾਰਤੀ ਅਨਸਰਾਂ ਨੇ ਇਕ ਪ੍ਰਵਾਸੀ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਨੌਜਵਾਨ ਅਜੀਤ ਵਾਸੀ ਬਸਤੀ ਦਾਨਿਸ਼ਮੰਡਾ ਦੇ ਨਾਲ ਲੱਗਦੇ ਨਾਲਾ ਪੁਲ ‘ਤੇ ਘਰ ਨੂੰ ਜਾ ਰਿਹਾ ਸੀ ਕਿ ਉਥੇ ਪਹਿਲਾਂ ਤੋਂ ਸਕੂਟੀ ਅਤੇ ਮੋਟਰਸਾਈਕਲ ‘ਤੇ ਖੜ੍ਹੇ ਨੌਜਵਾਨਾਂ ਨੇ ਉਸ ‘ਤੇ ਛੁਰੇ ਅਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਅਜੀਤ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।
ਜਾਣਕਾਰੀ ਦਿੰਦਿਆਂ ਅਜੀਤ ਨੇ ਦੱਸਿਆ ਕਿ ਇਹ ਬੀਤੀ ਦੇਰ ਸ਼ਾਮ ਬਸੰਤ ਪੰਚਮੀ ਮੌਕੇ ਮਾਂ ਸਰਸਵਤੀ ਦੀ ਸਾਰੇ ਧਾਰਮਿਕ ਪ੍ਰੋਗਰਾਮਾਂ ਦੀ ਸਮਾਪਤੀ ਤੋਂ ਬਾਅਦ ਬਿਆਸ ਦਰਿਆ ਵਿੱਚ ਮੂਰਤੀ ਵਿਸਰਜਨ ਕਰਨ ਲਈ ਗਿਆ ਸੀ। ਮੂਰਤੀ ਵਿਸਰਜਨ ਤੋਂ ਬਾਅਦ ਅਜੀਤ ਰਾਤ ਨੂੰ ਇਕੱਲਾ ਘਰ ਵਾਪਸ ਜਾ ਰਿਹਾ ਸੀ ਤਾਂ ਨਾਲਾ ਪੁਲ ‘ਤੇ ਨੌਜਵਾਨਾਂ ਨੇ ਉਸ ‘ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ‘ਚ ਹੜ੍ਹ ਨੇ ਮਚਾਹੀ ਤਬਾਹੀ, ਏਅਰਪੋਰਟ ‘ਤੇ ਫਸੇ ਸੈਂਕੜੇ ਲੋਕ, 2 ਦੀ ਮੌਤ
ਪੀੜਤ ਨੇ ਦੱਸਿਆ ਕਿ ਹਮਲਾਵਰ 10 ਤੋਂ 12 ਸਨ। ਜਿਵੇਂ ਹੀ ਉਹ ਨਾਲਾ ਪੁਲ ‘ਤੇ ਪਹੁੰਚਿਆ ਤਾਂ ਉਨ੍ਹਾਂ ਨੇ ਬਿਨਾਂ ਕਿਸੇ ਕਾਰਨ ਉਸ ‘ਤੇ ਹਮਲਾ ਕਰ ਦਿੱਤਾ। ਉਸ ਨੇ ਰੌਲਾ ਪਾਇਆ ਪਰ ਉਸ ਨੂੰ ਬਚਾਉਣ ਲਈ ਕੋਈ ਨਹੀਂ ਆਇਆ। ਅਜੀਤ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਕੋਲੋਂ ਕੁਝ ਵੀ ਨਹੀਂ ਲੁੱਟਿਆ, ਸਗੋਂ ਉਸ ‘ਤੇ ਹਮਲਾ ਕੀਤਾ ਹੈ। ਲੜਾਈ ਤੋਂ ਬਾਅਦ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: