ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਇਕ ਫੈਕਟਰੀ ‘ਚ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਦਿਤੀ ਰਾਤ ਉਹ ਕਰੀਬ 8 ਵਜੇ ਬਾਹਰ ਗਿਆ ਸੀ ਅਤੇ ਬਾਹਰੋਂ ਰਾਤ 9.30 ਵਜੇ ਫੈਕਟਰੀ ਵਾਪਸ ਆ ਗਿਆ ਸੀ। ਮ੍ਰਿਤਕ ਵਿਅਕਤੀ ਦਾ ਨਾਮ ਅਮਰਪਾਲ ਹੈ। ਉਹ ਪਿਛਲੇ ਇੱਕ ਸਾਲ ਤੋਂ ਫੈਕਟਰੀ ਵਿੱਚ ਰਹਿ ਰਿਹਾ ਸੀ। ਨੌਜਵਾਨ ਦੇ ਰਿਸ਼ਤੇਦਾਰਾਂ ਨੂੰ ਸ਼ੱਕ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ।
ਇਸ ਮਾਮਲੇ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਸਵੇਰੇ ਫੈਕਟਰੀ ਮਾਲਕ ਆਇਆ। ਉਸ ਨੇ ਦੇਖਿਆ ਕਿ ਨੌਜਵਾਨ ਅਮਰਪਾਲ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ। ਉਸ ਨੇ ਇਸ ਘਟਨਾ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮਾਮਲੇ ਦੀ ਜਾਣਕਾਰੀ ਮਿਲਣ ‘ਤੋਂ ਬਾਅਦ ਥਾਣਾ ਸਲੇਮ ਟਾਬਰੀ ਦੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਹੈ।

ਜਾਣਕਾਰੀ ਅਨੁਸਾਰ ਅਮਰਪਾਲ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਅਲੀਪੁਰ ਪਿੰਡ ਦਾ ਰਹਿਣ ਵਾਲਾ ਹੈ। ਫੈਕਟਰੀ ਮਾਲਕ ਸਤਿੰਦਰ ਨੇ ਦੱਸਿਆ ਕਿ ਅਮਰਪਾਲ ਕਰੀਬ 7 ਸਾਲਾਂ ਤੋਂ ਉਸ ਨਾਲ ਕੰਮ ਕਰ ਰਿਹਾ ਸੀ। ਪਿਛਲੇ ਇੱਕ ਸਾਲ ਤੋਂ ਉਹ ਉਸਦੀ ਹੀ ਫੈਕਟਰੀ ਵਿੱਚ ਰਹਿੰਦਾ ਸੀ। ਉਨ੍ਹਾਂ ਅਨੁਸਾਰ ਉਹ ਕਿਸੇ ਕਿਸਮ ਦੀ ਮੁਸੀਬਤ ਵਿੱਚ ਨਹੀਂ ਸੀ, ਪਰ ਉਸਦੀ ਮੌਤ ਕਿਵੇਂ ਹੋਈ ਇਹ ਜਾਂਚ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ : ਨਸ਼ਾ ਤਸਕਰ ਨੇ 18 ਸਾਲਾ ਨੌਜ਼ਵਾਨ ਦੇ ਢਿੱਡ ‘ਚ ਲਗਾਇਆ ਨਸ਼ੀਲਾ ਟੀਕਾ, ਓਵਰਡੋਜ਼ ਕਾਰਨ ਮੌ.ਤ
ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਚਾਚੇ ਦੇ ਪੁੱਤਰ ਕਮਲੇਸ਼ ਨੇ ਦੱਸਿਆ ਕਿ ਅਮਰਪਾਲ ਦੇ ਕਮਰੇ ਵਿੱਚ ਖੂਨ ਦੇ ਧੱਬੇ ਸਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਸੇ ਨੇ ਉਸ ਦੇ ਭਰਾ ਦਾ ਕਤਲ ਕੀਤਾ ਹੈ ਅਤੇ ਇਸ ਮਗਰੋਂ ਉਸ ਨੂੰ ਫਾਹਾ ਲਗਾ ਦਿੱਤਾ। ਇਸ ਦੇ ਨਾਲ ਹੀਕਮਲੇਸ਼ ਨੇ ਦੱਸਿਆ ਕਿ ਅਮਰਪਾਲ ਦਾ ਮੋਬਾਈਲ ਅਤੇ ਪੈਸੇ ਵੀ ਗਾਇਬ ਹਨ। ਫਿਲਹਾਲ ਪੁਲਿਸ ਫੈਕਟਰੀ ਵਿੱਚ ਲੱਗੇ CCTV ਕੈਮਰਿਆਂ ਦੀ ਜਾਂਚ ਕਰ ਰਹੀ ਹੈ ‘ਤਾਂ ਜੋ ਅਮਰਪਾਲ ਦੇ ਮੌਤ ਦੇ ਕਰਨਾ ਦਾ ਪਤਾ ਲਗਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
