IPL ਦੇ 5ਵੇਂ ਮੈਚ ਵਿਚ ਦਿੱਲੀ ਕੈਪੀਟਲਸ ਨੇ ਲਖਨਊ ਸੁਪਰ ਜਾਇੰਟਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਹ DC ਦੀ LSG ‘ਤੇ ਲਗਾਤਾਰ ਪੰਜਵੀਂ ਜਿੱਤ ਰਹੀ। ਇਕਾਨਾ ਸਟੇਡੀਅਮ ਵਿਚ ਬੀਤੇ ਦਿਨੀਂ ਦਿੱਲੀ ਨੇ ਗੇਂਦਬਾਜ਼ੀ ਚੁਣੀ। ਲਖਨਊ 18.4 ਓਵਰਾਂ ਵਿਚ 141 ਦੌੜਾਂ ਬਣਾ ਕੇ ਆਲਆਊਟ ਹੋ ਗਈ। ਦਿੱਲੀ ਨੇ 17.1 ਓਵਰਾਂ ਵਿਚ 4 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਲਖਨਊ ਨੇ 105 ਦੌੜਾਂ ‘ਤੇ 6 ਵਿਕਟ ਗੁਆ ਦਿੱਤੇ ਸਨ। ਇਥੇ ਸ਼ਾਹਬਾਜ ਅਹਿਮਦ ਇੰਪੈਕਟ ਪਲੇਅਰ ਬਣ ਕੇ ਆਏ ਤੇ ਟੀਮ ਦਾ ਸਕੋਰ 141 ਤੱਕ ਪਹੁੰਚਾ ਦਿੱਤਾ। ਦਿੱਲੀ ਨੇ ਵੀ ਪਾਵਰਪਲੇਅ ਵਿਚ ਹੀ 4 ਵਿਕਟਾਂ ਗੁਆ ਦਿੱਤੀਆਂ ਸਨ। ਇਥੇ ਇੰਪੈਕਟ ਪਲੇਅਰ ਸਮੀਰ ਰਿਜਵੀ ਨੇ ਟ੍ਰਿਸਟਨ ਸਟੱਬਸ ਦੇ ਨਾਲ ਸੇਂਚੁਰੀ ਪਾਰਟਨਰਸ਼ਿਪ ਕੀਤੀ ਤੇ ਟੀਮ ਨੂੰ ਜਿੱਤ ਦਿਵਾਈ। ਰਿਜਵੀ ਪਲੇਅਰ ਆਫ ਦਿ ਮੈਚ ਵੀ ਰਹੇ।

ਦਿੱਲੀ ਤੋਂ ਸਮੀਰ ਰਿਜਵੀ ਨੇ 70 ਤੇ ਟ੍ਰਿਸਟਨ ਸਟੱਬਸ ਨੇ 39 ਦੌੜਾਂ ਬਣਾੀਆਂ। ਥੰਗਾਰਸੁ ਨਟਰਾਜਨ ਤੇ ਲੁੰਗੀ ਐਨਗਿਡੀ ਨੇ 3-3 ਵਿਕਟਾਂ ਲਈਆਂ। ਕੁਲਦੀਪ ਯਾਦਵ ਨੂੰ 2 ਵਿਕਟਾਂ ਮਿਲੀਆਂ। ਦੂਜੇ ਪਾਸੇ ਲਖਨਊ ਤੋਂ ਪ੍ਰਿੰਸ ਯਾਦਵ ਨੇ 2 ਵਿਕਟਾਂ ਲਈਆਂ। ਮੋਹਸਿਨ ਖਾਨ ਤੇ ਮੁਹੰਮਦ ਸ਼ੰਮੀ ਨੂੰ 1-1 ਵਿਕਟ ਮਿਲੀ। ਅਬਦੁਲ ਸਮਦ ਨੇ 36 ਤੇ ਮਿਚੇਲ ਮਾਰਸ਼ ਨੇ 35 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : 15 ਮਈ ਤੋਂ ਹਲਵਾਰਾ ਏਅਰਪੋਰਟ ਤੋਂ ਲੁਧਿਆਣਾ ਤੋਂ ਦਿੱਲੀ ਲਈ ਰੋਜ਼ਾਨਾ ਚੱਲਣਗੀਆਂ 2 ਉਡਾਣਾਂ, ਬੁਕਿੰਗ ਹੋਈ ਸ਼ੁਰੂ
18ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਸਮੀਰ ਰਿਜਵੀ ਨੇ ਅਬਦੁਲ ਸਮਦ ਖਿਲਾਫ ਸਿਕਸ ਲਗਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਟੀਮ ਨੂੰ 6 ਵਿਕਟਾਂ ਤੋਂ ਜਿੱਤ ਦਿਵਾ ਦਿੱਤੀ।ਉਹ 70 ਦੌੜਾਂ ਬਣਾ ਕੇ ਨਾਟਆਊਟ ਰਹੇ। ਉਨ੍ਹਾਂ ਦੇ ਸਾਹਮਣੇ ਟ੍ਰਿਸਟਨ ਸਟਬਸ ਨੇ 39 ਦੌੜਾਂ ਬਣਾਈਆਂ। ਦੋਵਾਂ ਨੇ 5ਵੇਂ ਵਿਕਟ ਲਈ 119 ਦੌੜਾਂ ਦੀ ਪਾਰਟਨਰਸ਼ਿਪ ਕੀਤੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









