‘Satluj’ ਫਿਲਮ OTT ਤੋਂ ਹਟਾਏ ਜਾਣ ਮਗਰੋਂ ਦਿਲਜੀਤ ਦੋਸਾਂਝ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੇਰੇ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਮੈਨੂੰ ਪਹਿਲਾਂ ਹੀ ਲੱਗਦਾ ਸੀ ਫਿਲਮ ਬੈਨ ਕੀਤੀ ਜਾ ਸਕਦੀ ਹੈ। ਅਸੀਂ ਇਸੇ ਕਾਰਨ ਬਿਨ੍ਹਾਂ ਦੱਸੇ ਫਿਲਮ ਨੂੰ ਰਿਲੀਜ਼ ਕੀਤਾ ਸੀ ਤੇ ਜੇ ਇਹ ਫਿਲਮ ਪ੍ਰਮੋਸ਼ਨ ਕਰ ਕੇ ਰਿਲੀਜ਼ ਕਰਦੇ ਤਾਂ ਇਹ 2 ਦਿਨ ਪਹਿਲਾਂ ਹੀ ਬੰਦ ਹੋ ਜਾਣੀ ਸੀ । ਇਹੀ ਇੱਕ ਤਰੀਕਾ ਸੀ ਕਿ ਫਿਲਮ ਬਿਨ੍ਹਾਂ ਦੱਸੇ ਰਿਲੀਜ਼ ਕੀਤੀ ਜਾਵੇ।
ਇਹ ਵੀ ਪੜ੍ਹੋ : ਆਸਟ੍ਰੇਲੀਆ ਨੇ 7ਵੀਂ ਵਾਰ ਮਹਿਲਾ ਟੀ-20 ਵਰਲਡ ਕੱਪ ਦਾ ਜਿੱਤਿਆ ਖਿਤਾਬ, ਫਾਈਨਲ ‘ਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
ਦਿਲਜੀਤ ਦੋਸਾਂਝ ਨੇ ਕਿਹਾ ਕਿ ਜਿਹੜੀ ਚੀਜ਼ ਇਕ ਵਾਰ Internet ‘ਤੇ ਆ ਗਈ ਉਹ Delete ਨਹੀਂ ਹੁੰਦੀ, ਪਤਾ ਨਹੀਂ ਕਿਹੜੇ ਭੁਲੇਖੇ ‘ਚ ਆ। ਉਨ੍ਹਾਂ ਕਿਹਾ, “ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ, ਪਹਿਲੇ ਦਿਨ ਮੈਂ ਫਿਕਰਮੰਦ ਜ਼ਰੂਰ ਸੀ, ਪਰ ਹੁਣ ਜਦੋਂ ਮਰਜ਼ੀ ਦੁਬਾਰਾ ਰਿਲੀਜ਼ ਕਰਨ ਕੋਈ ਚਿੰਤਾ ਨਹੀਂ, ਕਿਉਂਕਿ ਲੋਕਾਂ ਨੇ ਇਹ ਫਿਲਮ ਦੇਖ ਵੀ ਲਈ ਹੈ ਅਤੇ ਡਾਊਨਲੋਡ ਵੀ ਕਰ ਲਈ ਹੈ, ਹੁਣ ਇਹ ਖ਼ਤਮ ਨਹੀਂ ਹੋ ਸਕਦੀ।” ਦੱਸ ਦੇਈਏ ਕਿ ਇਹ ਫ਼ਿਲਮ ਪਿਛਲੇ ਤਿੰਨ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਸੈਂਸਰ ਬੋਰਡ ਦੀ ਮਨਜ਼ੂਰੀ ਨਾ ਮਿਲਣ ਕਾਰਨ ਅਟਕੀ ਹੋਈ ਸੀ
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









