ਅੰਮ੍ਰਿਤਸਰ ਵਿਚ ਵੇਅਰ ਹਾਊਸ ਦੇ ਡਿਸਟ੍ਰਿਕਟ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਸ ਤੋਂ ਪਹਿਲਾਂ ਗਗਨਦੀਪ ਸਿੰਘ ਰੰਧਾਵਾ ਦੀ ਮ੍ਰਿਤਕ ਦੇਹ ਜਦੋਂ ਘਰ ਪਹੁੰਚੀ ਤਾਂ ਪਰਿਵਾਰ ਵਾਲੇ ਤੇ ਦੋਸਤ ਭਾਵੁਕ ਹੋ ਗਏ। DM ਰੰਧਾਵਾ ਨੂੰ ਲਾਲ ਪਗੜੀ ਪਹਿਨਾਈ ਗਈ। ਇਸ ਦੌਰਾਨ ਉਨ੍ਹਾਂ ਦੀ ਪਤਨੀ ਇਕ ਟਕ ਉਨ੍ਹਾਂ ਨੂੰ ਦੇਖਦੀ ਰਹੀ। ਪੂਰਾ ਪਰਿਵਾਰ ਭੁੱਬਾਂ ਮਾਰ ਰੋ ਰਿਹਾ ਹੈ। ਅੰਤਿਮ ਰਸਮਾਂ ਨਿਭਾਈਆਂ ਗਈਆਂ। ਇਸ ਮੌਕੇ ਪਰਿਵਾਰ ਦੀਆਂ ਬਹੁਤ ਹੀ ਭਾਵੁਕ ਤਸਵੀਰਾਂ ਨਜ਼ਰ ਆਈਆਂ। ਰੋਦੀ ਕੁਰਲਾਉਂਦੀ ਮਾਂ, ਪਤਨੀ ਤੇ ਬੱਚਿਆਂ ਦਾ ਹਾਲ ਦੇਖਿਆ ਨਹੀਂ ਜਾ ਰਿਹਾ। ਮੌਤ ਦੇ ਚੌਥੇ ਦਿਨ ਰੰਧਾਵਾ ਦੀ ਦੇਹ ਦਾ ਪੋਸਟਮਾਰਟਮ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ‘ਚ ਆਨਲਾਈਨ FIR ਲਈ ਹੁਣ ਦੇਣੀ ਪਵੇਗੀ ਫੀਸ, ਡਾਊਨਲੋਡ ਕਰਨ ‘ਤੇ ਦੇਣੇ ਪੈਣਗੇ 80 ਰੁਪਏ
ਲਗਭਗ ਸਾਢੇ 4 ਘੰਟੇ ਪੋਸਟਮਾਰਟਮ ਚਲਿਆ। ਐਗਜ਼ੀਕਿਊਟਿਵ ਮੈਜਿਸਟ੍ਰੇਟ ਦੀ ਨਿਗਰਾਨੀ ਵਿਚ ਸਿਵਲ ਹਸਪਤਾਲ ਵਿਚ ਕਾਰਵਾਈ ਕੀਤੀ ਗਈ ਤੇ ਨਾਲ ਹੀ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ। ਇਸੇ ਵਿਚ ਪੰਜਾਬ ਸਰਕਾਰ ਨੇ ਕੈਬਨਿਟ ਵਿਚ ਵੱਡਾ ਫੇਰਬਦਲ ਕੀਤਾ। ਵਿਵਾਦਾਂ ਵਿਚ ਘਿਰੇ ਲਾਲਜੀਤ ਭੁੱਲਰ ਦੇ ਅਸਤੀਫੇ ਮਗਰੋਂ ਉਨ੍ਹਾਂ ਦਾ ਟਰਾਂਸਪੋਰਟ ਵਿਭਾਗ ਹੁਣ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਸੌਂਪ ਦਿੱਤਾ ਗਿਆ ਹੈ। ਦੂਜੇ ਪਾਸੇ ਡਾ. ਰਵਜੋਤ ਨੂੰ ਜੇਲ੍ਹ ਵਿਭਾਗ ਦੀ ਜਿੰਮੇਵਾਰੀ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









