ਅੱਜਕਲ੍ਹ ਬਾਜ਼ਾਰ ਵਿਚ ਮਿਲਣ ਵਾਲੇ ਪੈਕਡ ਜੂਸ, ਕੋਲਡ ਡ੍ਰਿੰਕ ਤੇ ਹੋਰ ਠੰਡੇ ਪੀਣ ਵਾਲੇ ਪਦਾਰਥਾਂ ਵਿਚ ਪਲਾਸਟਿਕ ਦੀ ਸਟ੍ਰਾਅ (straw) ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਿਹਤ ਲਈ ਕਿੰਨੀ ਹਾਨੀਕਾਰਕ ਹੋ ਸਕਦੀ ਹੈ।
ਪਲਾਸਟਿਕ ਸਟ੍ਰਾਅ ਵਿਚ ਪਾਏ ਜਾਣ ਵਾਲੇ ਕੈਮੀਕਲ ਜੂਸ ਪੀਣ ਦੌਰਾਨ ਹੌਲੀ-ਹੌਲੀ ਤੁਹਾਡੇ ਸਰੀਰ ਵਿਚ ਦਾਖਲ ਹੋ ਸਕਦੇ ਹਨ। ਇਹ ਸਰੀਰ ਵਿਚ ਜਾ ਕੇ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ। ਖਾਸ ਤੌਰ ‘ਤੇ ਬੱਚਿਆਂ ਤੇ ਗਰਭਵਤੀ ਔਰਤਾਂ ਲਈ ਇਹ ਹੋਰ ਵੀ ਖਤਰਨਾਕ ਹੋ ਸਕਦੇ ਹਨ। ਇਸ ਲਈ ਪਲਾਸਟਿਕ ਸਟ੍ਰਾਅ ਦੇ ਇਸਤੇਮਾਲ ਤੋਂ ਬਚੋ।
BPA ਤੇ ਕੈਮੀਕਲ ਰਿਸਕ
ਪਲਾਸਟਿਕ ਸਟਰਾਅ ਵਿਚ ਪਾਏ ਜਾਣ ਵਾਲਾ ਬਿਸਫੇਨਾਲ-ਏ (BPA) ਇਕ ਕੈਮੀਕਲ ਹੈ ਜੋ ਸਰੀਰ ਵਿਚ ਜਾ ਕੇ ਹਾਰਮੋਲਨ ਅਸੰਤੁਲਨ ਪੈਦਾ ਕਰ ਸਕਦਾ ਹੈ। ਇਹ ਮਰਦਾਂ ਤੇ ਔਰਤਾਂ ਦੋਵਾਂ ਵਿਚ ਹਾਰਮੋਨ ਨਾਲ ਜੁੜੇ ਵਿਕਾਰ, ਥਾਇਰਾਇਡ ਤੇ ਪ੍ਰਜਨਨ ਸਮਰੱਥਾ ਵਿਚ ਸਮੱਸਿਆ ਪੈਦਾ ਕਰ ਸਕਦਾ ਹੈ।
ਹਾਰਟ ਦੀ ਹੋ ਸਕਦੀ ਹੈ ਸਮੱਸਿਆ ਤੇ ਮੋਟਾਪਾ ਵੀ ਵਧੇਗਾ
ਲਗਾਤਾਰ ਪਲਾਸਟਿਕ ਸਟ੍ਰਾਅ ਜ਼ਰੀਏ ਪੀਣ ਨਾਲ ਦਿਲ ਦੇ ਰੋਗ ਤੇ ਮੋਟਾਪਾ ਵਧਣ ਦਾ ਜੋਖਿਮ ਹੁੰਦਾ ਹੈ। ਰਿਸਰਚ ਦੱਸਦੀ ਹੈ ਕਿ BPA ਤੇ ਹੋਰ ਪਵਾਸਟਿਕ ਰਸਾਇਣ ਮੈਟਾਬੋਲਿਜ਼ਮ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਡਾਕਟਰ ਇਸ ਦੇ ਇਸਤੇਮਾਲ ਤੋਂ ਮਨ੍ਹਾ ਕਰਦੇ ਹਨ।
ਕੈਂਸਰ ਦਾ ਵਧਦਾ ਹੈ ਜੋਖਿਮ
ਕੁਝ ਤਰ੍ਹਾਂ ਦੇ ਪਲਾਸਟਿਕ ਵਿਚ ਅਜਿਹੇ ਤੱਤ ਹੁੰਦੇ ਹਨ ਜੋ ਲੰਬੇ ਸਮੇਂ ਤੱਕ ਸਰੀਰ ਵਿਚ ਜਮ੍ਹਾ ਹੋ ਕੇ ਕੈਂਸਰ ਦਾ ਕਾਰਨ ਬਣ ਸਕਦੇ ਹਨ। ਖਾਸ ਕਰਕੇ ਛਾਤੀ ਦਾ ਕੈਂਸਰ ਤੇ ਪ੍ਰੋਟੈਸਟ ਕੈਂਸਰ ਲਈ ਜੋਖਿਮ ਵਧ ਸਕਦਾ ਹੈ। ਇਸ ਲਈ ਔਰਤਾਂ ਨੂੰ ਖਾਸ ਤੌਰ ‘ਤੇ ਇਸ ਦੇ ਇਸਤੇਮਾਲ ਤੋਂ ਮਨ੍ਹਾ ਕੀਤਾ ਜਾਂਦਾ ਹੈ।
ਬੱਚਿਆਂ ਲਈ ਖਤਰਨਾਕ
ਬੱਚਿਆਂ ਵਿਚ ਪਲਾਸਟਿਕ ਸਟ੍ਰਾਅ ਨਾਲ ਹੋਣ ਵਾਲੇ ਹਾਰਮੋਨਲ ਪ੍ਰਭਾਵ ਵਿਕਾਸ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਹ ਉਨ੍ਹਾਂ ਦੀ ਪ੍ਰਤੀ ਰੱਖਿਆ ਪ੍ਰਣਾਲੀ ਤੇ ਮਾਨਸਿਕ ਵਿਕਾਸ ‘ਤੇ ਵੀਅਸਰ ਪਾ ਸਕਦਾ ਹੈ।
ਸੁਰੱਖਿਅਤ ਬਦਲ ਜਿਵੇਂ ਸਟੇਨਲੈੱਸ ਸਟੀਲ, ਕੱਚ ਜਾਂ ਬਾਇਓਡਿਗ੍ਰੇਡੇਬਲ ਸਟਰਾਅ ਦੀ ਵਰਤੋਂ ਕਰਨਾ ਬੇਹਤਰ ਹੈ। ਇਹ ਨਾ ਸਿਰਫ ਸਿਹਤ ਲਈ ਸੁਰੱਖਿਅਤ ਹੈ ਸਗੋਂ ਵਾਤਾਵਰਣ ਲਈ ਵੀ ਫਾਇਦੇਮੰਦ ਹੈ। ਜੇਕਰ ਸਟੀਲ ਜਾਂ ਕੱਚ ਦੀ ਸਟ੍ਰਾਅ ਦੀ ਵਰਤੋਂ ਕਰ ਰਹੇ ਹੋ ਤਾਂ ਉਸ ਦੀ ਸਫਾਈ ਦਾ ਵੀ ਖਾਸ ਧਿਆਨ ਰੱਖੋ ਨਹੀਂ ਤਾਂ ਇਸ ਨਾਲ ਵੀ ਪ੍ਰੇਸ਼ਾਨੀ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










