ਕਿਚਨ ਦੇ ਮਸਾਲਿਆਂ ਵਿਚ ਪਾਈ ਜਾਣ ਵਾਲੀ ਛੋਟੀ ਜਿਹੀ ਜੜ੍ਹੀ ਬੂਟੀ ਮੁਲੱਠੀ ਸਿਹਤ ਲਈ ਫਾਇਦੇਮੰਦ ਹੋ ਸਕਦੀ ਹੈ। ਮੁਲੱਠੀ ਛੋਟੀ ਜਿਹੀ ਲੱਕੜੀ ਹੁੰਦੀ ਹੈ ਜਿਸ ਦਾ ਸੁਆਦ ਖੰਡ ਦੀ ਤਰ੍ਹਾਂ ਮਿੱਠਾ ਹੁੰਦਾ ਹੈ। ਇਸ ਦਾ ਇਸਤੇਮਲਾ ਲੋਕ ਸਰਦੀ-ਖਾਂਦੀ ਦੌਰਾਨ ਕਰਦੇ ਹਨ। ਕਈ ਲੋਕ ਮੁਲੱਠੀ ਦਾ ਪਾਣੀ ਰੋਜ਼ਾਨਾ ਸਵੇਰੇ ਪੀਂਦੇ ਹਨ। ਆਓ ਤੁਹਾਨੂੰ ਇਸ ਦੇ ਫਾਇਦੇ ਦੇ ਨੁਕਸਾਨ ਬਾਰੇ ਦੱਸੀਏ
ਮੁਲੱਠੀ ਇਕ ਤਰ੍ਹਾਂ ਦੀ ਜੜ੍ਹੀ ਬੂਟ ਹੈ, ਜਿਸ ਦਾ ਇਸਤੇਮਾਲ ਆਯੁਰਵੇਦ ਵਿਚ ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਖਾਸ ਤੌਰ ਤੋਂ ਮੁਲੱਠੀ ਦੀ ਜੜ੍ਹ ਦਾ ਇਸਤੇਮਾਲ ਹੁੰਦਾ ਹੈ ਤੇ ਇਸ ਵਿਚ ਕਈ ਨੈਚੁਰਲ ਤੱਤ ਪਾਏ ਜਾਂਦੇ ਹਨ। ਲੋਕ ਇਸ ਦਾ ਪਾਊਡਰ, ਚਾਹ ਤੇ ਫਿਰ ਕਾੜ੍ਹਾ ਬਣਾ ਕੇ ਪੀਂਦੇ ਹਨ ਪਰ ਲੋੜ ਤੋਂ ਵੱਧ ਇਸਤੇਮਾਲ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ।
ਪਾਚਣ ਤੰਤਰ ਲਈ ਹੈ ਚੰਗਾ
ਮੁਲੱਠੀ ਦਾ ਪਾਣੀ ਪੀਣ ਨਾਲ ਪੇਟ ਦੀਆਂ ਸਮੱਸਿਆਵਾਂ ਜਿਵੇਂ ਗੈਸ, ਐਸੀਡਿਟੀ ਤੇ ਪੇਟ ਫੁੱਲਣਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ। ਅੰਤੜੀਆਂ ਦੀ ਸਫਾਈ ਲਈ ਵੀ ਇਹ ਪਾਣੀ ਫਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਰੋਜ਼ਾਨਾ ਇਸ ਪਾਣੀ ਨੂੰ ਪੀਂਦੇ ਹੋ ਤਾਂ ਪੇਟ ਤੰਦਰੁਸਤ ਰਹੇਗਾ।
ਇਮਊਨਿਟੀ ਬੂਸਟਰ
ਮੁਲੱਠੀ ਨੂੰ ਸਰਦੀ-ਜ਼ੁਕਾਮ ਦਾ ਦੁਸ਼ਮਣ ਕਿਹਾ ਜਾਂਦਾ ਹੈ। ਮਾਨਸੂਨ ਸੀਜ਼ੇ ਵਿਚ ਜ਼ਿਆਦਾਤਰ ਲੋਕ ਸਰਦੀ-ਖਾਂਸੀ ਤੋਂ ਪ੍ਰੇਸ਼ਾਨ ਰਹਿੰਦੇ ਹਨ। ਅਜਿਹੇ ਵਿਚ ਮੁਲੱਠੀ ਦਾ ਪਾਣੀ ਤੁਹਾਡੀ ਇਮਿਊਨਿਟੀ ਬੂਸਟ ਕਰੇਗਾ ਤੇ ਸਰਦੀ-ਖਾਂਸੀ ਦੀ ਸਮੱਸਿਆ ਨੂੰ ਦੂਰ ਕਰੇਗਾ ਸਗੋਂ ਜੇਕਰ ਤੁਹਾਨੂੰ ਐਲਰਜੀ ਦੀ ਸਮੱਸਿਆ ਹੈ ਤੇ ਸਵੇਰੇ ਉਠਦੇ ਹੀ ਛੀਂਕ ਆਉਂਦੀ ਹੈ ਤਾਂ ਮੁਲੱਠੀ ਵਿਚ ਘਿਓ ਮਿਲਾ ਕੇ ਪਾਣੀ ਵਰਗਾ ਪਤਲਾ ਕਰੋ ਤੇ ਨੱਕ ਅੰਦਰ ਲਗਾਓ। ਇਸ ਨਾਲ ਐਲਰਜੀ ਦੀ ਸਮਸਿਆ ਵੀ ਖਤਮ ਹੋ ਸਕਦੀ ਹੈ।
ਤਣਾਅ ਕਰਦਾ ਹੈ ਦੂਰ
ਮੁਲੱਠੀ ਵਿਚ ਮੌਜੂਦ ਗੁਣ ਕਾਰਟੀਸੋਲ ਦੇ ਲੈਵਲ ਨੂੰ ਕੰਟਰੋਲ ਵਿਚ ਕਰਦੇ ਹਨ ਜਿਸ ਨਾਲ ਤਣਾਅ ਘੱਟ ਹੁੰਦਾ ਹੈ। ਜੇਕਰ ਤੁਹਾਨੂੰ ਹਰ ਗੱਲ ‘ਤੇ ਤਣਾਅ ਹੁੰਦਾ ਹੈ ਤਾਂ ਮੁਲੱਠੀ ਦਾ ਪਾਣੀ ਪੀਣਾ ਫਾਇਦੇਮੰਦ ਹੋ ਸਕਦਾ ਹੈ।
ਸਕਿਨ ਲਈ ਫਾਇਦੇਮੰਦ
ਮੁਲੱਠੀ ਦਾ ਪਾਣੀ ਪੀਣ ਨਾਲ ਸਕਿਨ ਵੀ ਸਾਫ ਬਣੀ ਰਹੇਗੀ। ਇਸ ਵਿਚ ਅਜਿਹੇ ਤੱਤ ਹੁੰਦੇ ਹਨ ਜੋ ਸਕਿਨ ਨੂੰ ਅੰਦਰ ਤੋਂ ਸਿਹਤਮੰਦ ਕਰਦੇ ਹਨ ਤੇ ਫਿਰ ਉਹ ਉਪਰ ਤੋਂ ਵੀ ਚਮਕਦੀ ਹੈ। ਇਸ ਤੋਂ ਇਲਾਵਾ ਮੁਲੱਠੀ ਦਾ ਫੇਸ ਪੈਕ ਵੀ ਲਗਾ ਸਕਦੇ ਹੋ। ਇਸ ਦੇ ਪਾਊਡਰ ਵਿਚ ਸ਼ਹਿਦ ਮਿਕਸ ਕਰਕੇ ਲਗਾਉਣ ਨਾਲ ਦਾਗ-ਧੱਬੇ ਹਟਦੇ ਹਨ ਤੇ ਸਕਿਨ ਸਾਫ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








