ਗਲੋਬਲ ਸਿੱਖਜ਼ ਤੇ ਸਲਮਾਨ ਖਾਨ ਦੇ ਐੱਨਜੀਓ ‘Being Human’ ਨੇ ਆਸਾਮ ਹੜ੍ਹ ਪੀੜਤਾਂ ਦੀ ਮਦਦ ਲਈ ਰਾਹਤ ਮੁਹਿੰਮ ਸ਼ੁਰੂ ਕੀਤੀ ਹੈ। ਇਸ ਤਹਿਤ ਭੋਜਨ, ਸਵੱਛ ਪਾਣੀ ਤੇ ਜ਼ਰੂਰੀ ਸਮੱਗਰੀ ਪ੍ਰਭਾਵਿਤ ਖੇਤਰਾਂ ਤਕ ਪਹੁੰਚਾਏ ਜਾ ਰਹੇ ਹਨ।
ਦੱਸ ਦੇਈਏ ਕਿ ਗਲੋਬਲ ਸਿੱਖਜ਼ ਸੰਸਥਾ ਨੇ ਸਲਮਾਨ ਖਾਨ ਦੀ ਮਦਦ ਨਾਲ ‘ਆਸ਼ਿਆਨਾ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਤੇ ਪੀੜਤਾਂ ਦੇ ਰਹਿਣ ਲਈ ਅਸਥਾਈ ਘਰ ਤਿਆਰ ਕੀਤੇ ਜਾ ਰਹੇ ਹਨ। ਸੰਸਥਾ ਦੇ ਸਵੈ-ਸੇਵਕਾਂ ਨੇ ਅਸਮ ਦੇ ਡਿਬਰੂਗੜ੍ਹ, ਸ਼ਿਵਸਾਗਰ, ਚਰਾਈਦੇਵ ਤੇ ਸੋਨਾੜੀ ਵਰਗੇ ਬੁਰੀ ਤਰ੍ਹਾਂ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਐਮਰਜੈਂਸੀ ਰਾਹਤ ਪਹੁੰਚਾਈ ਹੈ। ਸਿੱਖਾਂ ਦੀ ਨਿਰਸੁਆਰਥ ਸੇਵਾ ਦੀ ਭਾਵਨਾ ਦੇ ਤਹਿਤ ਹੜ੍ਹ ਪੀੜਤਾਂ ਨੂੰ ਭੋਜਨ ਤੇ ਹੋਰ ਜ਼ਰੂਰੀ ਸਾਮਾਨ ਵੰਡਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਲੋਕਾਂ ਦੇ ਘਰਾਂ ਦੀ ਮੁਰੰਮਦ ਦਾ ਕੰਮ ਵੀ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸਰਹੱਦ ਪਾਰੋਂ ਨ/ਸ਼ੀਲੇ ਪਦਾਰਥਾਂ ਦੀ ਤ/ਸਕ.ਰੀ ਨੈੱਟਵਰਕ ਦਾ ਪਰਦਾਫਾਸ਼, ਕਰੋੜਾਂ ਦੀ ਹੈ/ਰੋਇ/ਨ ਸਣੇ 2 ਮੁਲਜ਼ਮ ਗ੍ਰਿਫ਼ਤਾਰ
ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਤਿਆਰ ਖਾਣਾ ਤੇ ਜ਼ਰੂਰੀ ਸਾਮਾਨ ਵੰਡਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਰਾਸ਼ਨ ਕਿਟ, ਪੀਣ ਦਾ ਪਾਣੀ, ਦਵਾਈਆਂ ਤੇ ਮੱਛਰ ਭਜਾਉਣ ਵਾਲੀ ਸਪਰੇਅ ਵਰਗੀਆਂ ਚੀਜ਼ਾਂ ਵੰਡੀਆਂ ਜਾਣਗੀਆਂ। ਇਸ ਦੇ ਨਾਲ-ਨਾਲ ਹੜ੍ਹ ਨਾਲ ਨੁਕਸਾਨ ਹੋਏ ਸਕੂਲਾਂ ਤੇ ਹਸਪਤਾਲਾਂ ਨੂੰ ਦੁਬਾਰਾ ਠੀਕ ਕਰਨ ਵਿਚ ਵੀ ਮਦਦ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ







