ਨਵਰਾਤੇ ਭਾਰਤ ਦੇ ਸਭ ਦੇ ਮੁੱਖ ਤਿਓਹਾਰਾਂ ਵਿਚੋਂ ਇਕ ਹੈ ਜਿਸ ਨੂੰ ਲੋਕ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਇਹ ਤਿਓਹਾਰ ਦੇਵੀ ਦੁਰਗਾ ਨੂੰ ਸਮਰਪਿਤ ਹੁੰਦਾ ਹੈ ਤੇ 9 ਦਿਨਾਂ ਤੱਕ ਚੱਲਣ ਵਾਲਾ ਇਹ ਤਿਓਹਾਰ ਪਵਿੱਤਰਤਾ, ਅਨੁਸ਼ਾਸਨ ਤੇ ਅਧਿਆਤਮਕ ਊਰਜਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਸਾਲ ਚੇਤ ਨਵਰਾਤੇ ਦੀ ਸ਼ੁਰੂਆਤ 19 ਮਾਰਚ ਤੋਂ ਹੋ ਰਹੀ ਹੈ ਤੇ ਇਹ 26 ਮਾਰਚ ਤੱਕ ਚੱਲੇਗਾ। ਇਸ ਦੌਰਾਨ ਕਈ ਭਗਤ ਵਰਤ ਰੱਖਦੇ ਹਨ ਤੇ ਸਾਤਵਿਕ ਭੋਜਨ ਖਾਦੇ ਹਨ ਜਿਸ ਵਿਚ ਪਿਆਜ, ਲੱਸਣ ਸ਼ਾਮਲ ਨਹੀਂ ਹੁੰਦੇ।
ਨਵਰਾਤਿਆਂ ਦੇ ਵਰਤ ਵਿਚ ਖਾਧਾ ਜਾਣ ਵਾਲਾ ਭੋਜਨ ਸਾਦਾ ਹੋਣ ਦੇ ਨਾਲ-ਨਾਲ ਪੋਸ਼ਣ ਨਾਲ ਭਰਪੂਰ ਹੋਣਾ ਚਾਹੀਦਾ ਹੈ। ਇਸ ਵਿਚ ਸਿੰਘਾੜੇ ਦਾ ਆਟਾ, ਸਾਬੂਦਾਣਾ, ਕੁੱਟੂ ਦਾ ਆਟਾ, ਦੁੱਧ, ਦਹੀ ਤੇ ਮੇਵੇ ਵਰਗੇ ਪਦਾਰਥ ਸ਼ਾਮਲ ਹੁੰਦੇ ਹਨ। ਹਾਲਾਂਕਿ ਲਗਾਤਾਰ 9 ਦਿਨਾਂ ਤੱਕ ਵਰਤ ਰੱਖਣ ‘ਤੇ ਕਈ ਵਾਰ ਸਰੀਰ ਵਿਚ ਊਰਜਾ ਦੀ ਕਮੀ ਮਹਿਸੂਸ ਹੋਣ ਲਗਦਾ ਹੈ ਖਾਸ ਕਰਕੇ ਜਦੋਂ ਖਾਣ-ਪੀਣ ਸਹੀ ਤਰੀਕੇ ਨਾਲ ਪਲਾਨ ਨਾ ਕੀਤਾ ਜਾਵੇ। ਅਜਿਹੇ ਵਿਚ ਪ੍ਰੋਟੀਨ ਯੁਕਤ ਚੀਜ਼ਾਂ ਦਾ ਸੇਵਨ ਬਹੁਤ ਜ਼ਰੂਰੀ ਹੋ ਜਾਂਦਾ ਹੈ।
ਪ੍ਰੋਟੀਨ ਵਾਲੀ ਡਾਇਟ
ਪ੍ਰੋਟੀਨ ਸਰੀਰ ਨੂੰ ਤਾਕਤ ਦੇਣ ਦੇ ਨਾਲ-ਨਾਲ ਲੰਬੇ ਸਮੇਂ ਤੱਕ ਪੇਟ ਭਰਿਆ ਰੱਖਣ ਵਿਚ ਮਦਦ ਕਰਦੀ ਹੈ ਤੇ ਜਲਦੀ ਥਕਾਵਟ ਮਹਿਸੂਸ ਨਹੀਂ ਹੋਣ ਦਿੰਦੀ। ਪਨੀਰ, ਮੂੰਗਫਲੀ, ਮਖਾਨਾ, ਦੁੱਧ ਤੇ ਦਹੀ ਵਰਗੇ ਖਾਧ ਪਦਾਰਥ ਵਰਤ ਵਿਚ ਆਸਾਨੀ ਨਾਲ ਸ਼ਾਮਲ ਕੀਤੇ ਜਾ ਸਕਦੇ ਹਨ ਤੇ ਇਹ ਪ੍ਰੋਟੀਨ ਦੇ ਚੰਗੇ ਸਰੋਤ ਵੀ ਹਨ। ਜੇਕਰ ਇਨ੍ਹਾਂ ਨੂੰ ਰੋਜ਼ਾਨਾ ਦੇ ਭੋਜਨ ਵਿਚ ਸੰਤੁਲਿਤ ਤਰੀਕੇ ਨਾਲ ਸ਼ਾਮਲ ਕੀਤਾ ਜਾਵੇ ਤਾਂ ਤੁਸੀਂ ਪੂਰੇ ਨਵਰਾਤੇ ਖੁਦ ਨੂੰ ਐਕਟਿਵ ਬਣਾਏ ਰੱਖ ਸਕਦੇ ਹੋ।
ਹਲਕੇ ਵਰਤ ਵਾਲੇ ਮਸਾਲਿਆਂ ਨਾਲ ਬਣੀ ਪਨੀਰ ਟਿੱਕੀ ਸ਼ਾਮ ਦੇ ਨਾਸ਼ਤੇ ਲਈ ਬੇਹਤਰੀਨ ਬਦਲ ਹੈ। ਦੂਜੇ ਪਾਸੇ ਕੁਝ ਮਿੱਠਾ ਖਾਣ ਦਾ ਮਨ ਹੋਵੇ ਤਾਂ ਮਖਾਨਾ ਖੀਰ ਖਾ ਸਕਦੇ ਹੋ। ਦੁੱਧ ਤੇ ਮਖਾਨੇ ਨਾਲ ਬਮੀ ਇਹ ਖੀਰ ਹਲਕੀ ਹੋਣ ਦੇ ਨਾਲ-ਨਾਲ ਕਾਫੀ ਸੰਤੋਸ਼ਜਨਕ ਵੀ ਹੁੰਦੀ ਹੈ। ਨਾਸ਼ੇ ਲਈ ਪਨੀਰ ਨਾਲ ਭਰਿਆ ਕੁੱਟੂ ਦਾ ਚਿੱਲਾ ਵੀ ਚੰਗਾ ਬਦਲ ਹੈ ਜੋ ਲੰਬੇ ਸਮੇਂ ਤੱਕ ਪੇਟ ਭਰਿਆ ਰੱਖਦਾ ਹੈ ਤੇ ਹੌਲੀ-ਹੌਲੀ ਐਨਰਜੀ ਦਿੰਦਾ ਹੈ।
ਲੰਚ ਲਈ ਆਪਸ਼ਨ
ਲੰਚ ਜਾਂ ਡਿਨਰ ਲਈ ਪਨੀਰ ਟਿੱਕਾ ਸਵਾਦੀ ਤੇ ਹੈਲਦੀ ਆਪਸ਼ਨ ਹੈ। ਦੂਜੇ ਪਾਸੇ ਮੂੰਗਫਲੀ ਚਾਟ ਹਲਕੀ-ਫੁਲਕੀ ਤੇ ਤਾਜ਼ਗੀ ਨਾਲ ਭਰਪੂਰ ਹੁੰਦੀ ਹੈ ਜੋ ਸ਼ਾਮ ਦੀ ਭੁੱਖ ਨੂੰ ਸ਼ਾਂਤ ਕਰਨ ਵਿਚ ਮਦਦ ਕਰਦੀ ਹੈ। ਪਨੀਰ ਭੁਰਜੀ ਵੀ ਇਕ ਆਰਾਮਦਾਇਕ ਤੇ ਪੇਟ ਭਰਨ ਵਾਲਾ ਪਕਵਾਨ ਹੈ ਜਿਸ ਨੂੰ ਵਰਤ ਵਾਲੀ ਰੋਟੀ ਦੇ ਨਾਲ ਖਾਧਾ ਜਾ ਸਕਦਾ ਹੈ। ਇਸ ਤੋਂ ਇਲਾਵਾ ਆਲੂ-ਪਨੀਰ ਦੀ ਸਬਜ਼ੀ ਇਕ ਸੰਤੁਲਿਨ ਤੇ ਪੌਸ਼ਟਿਕ ਬਦਲ ਹੈ ਜੋ ਸਰੀਰ ਨੂੰ ਐਨਰਜੀ ਤੇ ਪ੍ਰੋਟੀਨ ਦੋਵੇਂ ਦਿੰਦਾ ਹੈ। ਮਖਾਨਾ ਤੇ ਸਿੰਘਾੜੇ ਨਾਲ ਬਣੀ ਰੋਟੀ ਵੀ ਘਿਓ ਵਿਚ ਸੇਕ ਕੇ ਖਾਧੀ ਜਾ ਸਕਦੀ ਹੈ ਜੋ ਸੁਆਦ ਤੇ ਸਿਹਤ ਦੋਵਾਂ ਦੇ ਲਿਹਾਜ਼ ਨਾਲ ਬੇਹਤਰੀਨ ਹੈ।








