ਖੰਨਾ ਵਿਚ ਪੁਲਿਸ ਮੁਲਾਜ਼ਮਾਂ ਲਈ ਰਾਹਤ ਭਰੀ ਖਬਰ ਹੈ। ਜ਼ਿਲ੍ਹਾ ਪੁਲਿਸ ਨੇ ਮੁਲਾਜ਼ਮਾਂ ਲਈ ਹਫਤੇ ਵਿਚ ਇਕ ਦਿਨ ਦੀ ਛੁੱਟੀ (ਵ੍ਹੀਕਲੀ ਆਫ) ਦੀ ਨੀਤੀ ਲਾਗੂ ਕਰ ਦਿੱਤੀ ਹੈ। ਸਟਾਫ ਦੀ ਕਮੀ ਵਰਗੀਆਂ ਚੁਣੌਤੀਆਂ ਦੇ ਬਾਵਜੂਦ ਐੱਸਐੱਸਪੀ ਦਰਪਣ ਆਹਲੂਵਾਲੀਆ ਨੇ ਪੁਲਿਸ ਬਲ ਦੀ ਮਾਨਸਿਕ ਤੇ ਸਰੀਰਕ ਸਿਹਤ ਨੂੰ ਸੁਧਾਰਨ ਲਈ ਇਹ ਕਦਮ ਚੁੱਕਿਆ ਹੈ।
SSP ਦਰਪਣ ਆਹਲੂਵਾਲੀਆ ਨੇ ਪੁਲਿਸ ਅਧਿਨਿਯਮ 1861 ਦੀ ਧਾਰਾ 22 ਦੀਆਂ ਵਿਵਸਥਾਵਾਂ ਤਹਿਤ ਇਹ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਸਾਰੇ 8 ਪੁਲਿਸ ਸਟੇਸ਼ਨਾਂ ਦੇ SHO’s ਲਈ ਹਫਤਾਵਾਰੀ ਰੋਸਟਰ ਵੀ ਜਾਰੀ ਕੀਤਾ ਗਿਆ ਹੈ। ਸਾਰੇ ਥਾਣਾ ਇੰਚਾਰਜਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਅਧੀਨ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਵੀ ਇਸੇ ਤਰ੍ਹਾਂ ਦਾ ਰੋਸਟਰ ਤਿਆਰ ਕਰਨ ਤਾਂ ਕਿ ਪੁਲਿਸਿੰਗ ਦੇ ਕੰਮ ਵਿਚ ਰੁਕਾਵਟ ਨਾ ਆਏ। ਇਹ ਹਫਤਾਵਾਰੀ ਛੁੱਟੀ ‘leave’ ਨਹੀਂ ਮੰਨੀ ਜਾਵੇਗੀ।
ਮੁਲਾਜ਼ਮ ਆਪਣੀ ਤਾਇਨਾਤੀ ਵਾਲੀ ਥਾਂ ‘ਤੇ ਹੀ ਰਹਿਣਗੇ ਤੇ ਕਿਸੇ ਵੀ ਐਮਰਜੈਂਸੀ ਵਿਚ ਉਨ੍ਹਾਂ ਨੂੰ ਵਾਪਸ ਡਿਊਟੀ ‘ਤੇ ਬੁਲਾਇਆ ਜਾ ਸਕੇਗਾ। ਖੰਨਾ ਵਿਚ ਫਿਲਹਾਲ ਲਗਭਗ 700 ਪੁਲਿਸ ਮੁਲਾਜ਼ਮ ਤਾਇਨਾਤ ਹਨ।ਦੂਜੇ ਪਾਸੇ ਥਾਣਿਆਂ ਵਿਚ 200 ਪੁਲਿਸ ਮੁਲਾਜ਼ਮ ਹਨ। ਐੱਸਐੱਸਪੀ ਨੇ ਸਵੀਕਾਰ ਕੀਤਾ ਕਿ ਘੱਟ ਤਾਇਨਾਤੀ ਦੇ ਨਾਲ ਡਿਊਟੀ ਮੈਨੇਜ ਕਰਨਾ ਇਕ ਚੁਣੌਤੀ ਹੈ ਪਰ ਫਿਰ ਵੀ ਫੋਰਸ ਦੀ ਭਲਾਈ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ : ਈਰਾਨ ਦੀ ਅਮਰੀਕਾ ਨੂੰ ਚੇ/ਤਾਵਨੀ-‘ਜਦੋਂ ਤੱਕ ਦੁਸ਼ਮਣ ਦੀ ਫੌਜ ਸਰੰਡਰ ਨਹੀਂ ਕਰਦੀ ਜੰਗ ਜਾਰੀ ਰਹੇਗੀ’
ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਡਿਊਟੀ ਕਰਨ ਨਾਲ ਪੁਲਿਸ ਮੁਲਾਜ਼ਮ ਆਪਣੀ ਸਿਹਤ ਤੇ ਪਰਿਵਾਰ ਨੂੰ ਸਮਾਂ ਨਹੀਂ ਦੇ ਪਾਉਂਦੇ। ਇਸ ਨਾਲ ਅਨੁਸ਼ਾਸਨਹੀਣਤਾ ਤੇ ਜਨਤਾ ਨਾਲ ਵਿਵਹਾਰ ਵਿਚ ਚਿੜਚਿੜਾਪਣ ਆਉਣ ਦੀ ਸੰਭਾਵਨਾ ਰਹਿੰਦੀ ਹੈ। ਹੁਕਮ ਮੁਤਾਬਕ ਜਿਸ ਦਿਨ SHO ਹਫਤਾਵਾਰੀ ਛੁੱਟੀ ‘ਤੇ ਹੋਣਗੇ, ਉਸ ਦਿਨ ਐਡੀਸ਼ਨਲ SHO ਕੰਮ ਸੰਭਾਲਣਗੇ। ਇਸ ਨਾਲ ਪ੍ਰਸ਼ਾਸਨਿਕ ਤੇ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਬਿਨਾਂ ਕਿਸੇ ਰੁਕਾਵਟ ਦੇ ਚੱਲੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









