ਚੰਡੀਗੜ੍ਹ ਵਿਚ ਪੰਜਾਬ ਭਾਜਪਾ ਦੇ ਦਫਤਰ ਦੇ ਬਾਹਰ ਧਮਾਕਾ ਹੋਇਆ ਹੈ। ਇਸ ਦੇ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰਕੇ ਜਾਂਚ ਸ਼ੁਰੂ ਕੀਤੀ। ਮੌਕੇ ‘ਤੇ ਚੰਡੀਗੜ੍ਹ ਪੁਲਿਸ ਦੀਆਂ ਕਈ ਟੀਮਾਂ ਪਹੁੰਚੀਆਂ ਹਨ। ਭਾਜਪਾ ਦਫਤਰ ਨੂੰ ਵੀ ਖਾਲੀ ਕਰਾ ਦਿੱਤਾ ਗਿਆ ਹੈ।
ਦੂਜੇ ਪਾਸੇ ਆਫਿਸ ਵਿਚ ਹੀ ਕੰਮ ਕਰਨ ਵਾਲੇ ਹਰਸ਼ ਨਾਂ ਦੇ ਮੁਲਾਜ਼ਮ ਨੇ ਦੱਸਿਆ ਕਿ ਉਸ ਦੀ ਹੀ ਸਕੂਟੀ ਵਿਚ ਧਮਾਕਾ ਹੋਇਆ ਹੈ। ਉਸ ਨੇ ਸਵੇਰੇ ਇਥੇ ਸਕੂਟੀ ਖੜ੍ਹੀ ਕੀਤੀ ਸੀ। ਹਾਲਾਂਕਿ ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਇਹ ਨਹੀਂ ਪਤਾ ਕਿ ਇਸ ਵਿਚ ਬਲਾਸਟ ਕਿਵੇਂ ਹੋਇਆ?

ਇਹ ਵੀ ਪੜ੍ਹੋ : ਜੰ/ਗ ਵਿਚਾਲੇ PM ਮੋਦੀ ਨੇ ਸੱਦੀ ਹਾਈ ਲੈਵਲ ਮੀਟਿੰਗ, ਮਿਡਲ ਈਸਟ ਸੰਕਟ ਦੇ ਹਾਲਾਤਾਂ ‘ਤੇ ਕੀਤੀ ਜਾਵੇਗੀ ਚਰਚਾ
ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਪੰਜਾਬ ਸੂਬਾ ਭਾਜਪਾ ਦਫਤਰ ਦੇ ਬਾਹਰ ਸ਼ਾਮ ਲਗਭਗ 5 ਵਜੇ ਧਮਾਕਾ ਹੋਇਆ ਹੈ। ਇਕ ਐਕਟਿਵਾ ਦਿਖਾਈ ਦੇ ਰਹੀ ਹੈ। ਧਮਾਕੇ ਦੇ ਬਾਅਦ ਪਾਰਟੀ ਦਫਤਰ ਦੀ ਦੀਵਾਰ ‘ਤੇ ਲਗਭਗ 70 ਤੋਂ 80 ਛੱਰੇ ਦੇ ਨਿਸ਼ਾਨ ਹਨ।ਉਨ੍ਹਾਂ ਦੱਸਿਆ ਕਿ ਕੋਲ ਹੀ ਖੜ੍ਹੀ ਇਕ ਗੱਡੀ ਦਾ ਸ਼ੀਸ਼ਾ ਵੀ ਟੁੱਟਿਆ ਹੋਇਆ ਹੈ। ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਪੂਰੇ ਇਲਾਕੇ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









