ਜਰਮਨੀ ਨੇ ਸਪੇਨ ਨੂੰ 1-0 ਨਾਲ ਹਰਾ ਕੇ ਹਾਕੀ ਵਰਲਡ ਕੱਪ ਦਾ ਖਿਤਾਬ ਜਿੱਤ ਲਿਆ। ਉਸ ਨੇ ਲਗਾਤਾਰ ਦੂਜੀ ਵਾਰ ਵਰਲਡ ਕੱਪ ਟਰਾਫੀ ਆਪਣੇ ਨਾਂ ਕੀਤੀ ਹੈ। ਜਰਮਨੀ ਟੂਰਨਾਮੈਂਟ ਦੇ ਇਤਿਹਾਸ ਵਿਚ ਚੌਥੀ ਵਾਰ ਚੈਂਪੀਅਨ ਬਣਿਆ ਹੈ। ਬੈਲਜ਼ੀਅਮ ਦੇ ਵਾਵਰ ਵਿਚ ਐਤਵਾਰ ਨੂੰ ਜਰਮਨੀ ਲਈ ਮੈਚ ਦਾ ਇਕ ਮਾਤਰ ਗੋਲ ਮਿਸ਼ੇਲ ਸਟੂਥਾਪ ਨੇ 44ਵੇਂ ਮਿੰਟ ਵਿਚ ਕੀਤਾ। ਸਪੇਨ ਨੇ 24 ਸਰਕਲ ਐਂਟਰੀ ਕੀਤੀ, ਜਦੋਂ ਕਿ ਜਰਮਨੀ ਦੀ 12 ਰਹੀ। ਸਪੇਨ ਨੇ 9 ਸ਼ਾਟ ਤੇ ਜਰਮਨੀ ਨੇ 5 ਸ਼ਾਟ ਲਗਾਏ। ਪਹਿਲੇ ਹਾਫ ਵਿਚ ਗੋਲ ਨਹੀਂ ਹੋਇਆ। ਤੀਜੇ ਕੁਆਰਟਰ ਵਿਚ ਸਪੇਨ ਨੇ ਲਗਾਤਾਰ ਅਟੈਕ ਕੀਤੇ ਪਰ 44ਵੇਂ ਮਿੰਟ ਵਿਚ ਜਰਮਨੀ ਨੇ ਕਾਊਂਟਰ ਅਟੈਕ ‘ਤੇ ਬੜ੍ਹਤ ਬਣਾ ਲਈ। ਸਟੂਥਾਪ ਨੇ ਗੋਲਕੀਪਰ ਨੂੰ ਛਕਾਉਂਦੇ ਹੋਏ ਗੇਂਦ ਨੈੱਟ ਵਿਚ ਪਹੁੰਚਾ ਦਿੱਤੀ।
ਇਸ ਜਿੱਤ ਦੇ ਨਾਲ ਜਰਮਨੀ ਦੇ ਵਰਲਡ ਕੱਪ ਖਿਤਾਬਾਂ ਦੀ ਗਿਣਤੀ 4 ਹੋ ਗਈ ਹੈ। ਪਾਕਿਸਤਾਨ ਨੇ ਵੀ 4 ਵਾਰ ਇਹ ਟਰਾਫੀ ਜਿੱਤੀ ਹੈ। ਪਾਕਿਸਤਾਨ ਦੇ ਖਿਤਾਬ 1971, 1978, 1982, 1994 ਵਿਚ ਆਏ ਸੀ। ਜਰਮਨੀ ਨੇ 2002, 20206, 2023 ਤੇ 2026 ਵਿਚ ਖਿਤਾਬ ਜਿੱਤਿਆ। ਸਪੇਨ ਨੇ ਫਾਈਨਲ ਵਿਚ ਜਰਮਨੀ ਤੋਂ ਵਧੀਆ ਖੇਡ ਦਿਖਾਇਆ।
ਟੀਮ ਨੇ ਤੀਜੇ ਕੁਆਰਟਰ ਵਿਚ 10 ਵਾਰ ਜਰਮਨ ਸਰਕਲ ਵਿਚ ਪ੍ਰਵੇਸ਼ ਕੀਤਾ ਤੇ ਕਈ ਮੌਕੇ ਬਣਾਏ ਪਰ ਫਿਨਸ਼ਿੰਗ ਕਮਜ਼ੋਰ ਰਹੀ। ਜਰਮਨੀ ਨੇ ਆਪਣੇ ਸੀਮਤ ਮੌਕਿਆਂ ਵਿਚੋਂ ਇਕ ਗੋਲ ਵਿਚ ਬਦਲ ਕੇ ਮੈਚ ਜਿੱਤ ਲਿਆ। ਸਪੇਨ ਦੀ ਟੀਮ 1998 ਦੇ ਬਾਅਦ ਪਹਿਲੀ ਵਾਰ ਵਰਲਡ ਕੱਪ ਫਾਈਨਲ ਵਿਚ ਪਹੁੰਚੀ ਸੀ। ਹਾਲਾਕਿ ਉਸ ਦਾ ਪਹਿਲਾ ਵਰਲਡ ਕੱਪ ਖਿਤਾਬ ਜਿੱਤਣ ਦਾ ਇੰਤਜ਼ਾਰ ਜਾਰੀ ਰਿਹਾ।
ਇਹ ਵੀ ਪੜ੍ਹੋ : ਗਾਇਕ ਅੰਕਿਤ ਬਲਿਆਨ ਕ.ਤ/ਲ ਕਾਂਡ ਦੇ 2 ਸ਼ੂਟਰਾਂ ਦਾ ਐਨ/ਕਾਊਂ/ਟਰ, ਸ਼ਾਮਲੀ ‘ਚ ਪੁਲਿਸ ਮੁਕਾਬਲੇ ਦੌਰਾਨ ਢੇਰ
2021 ਟੋਕੀਓ ਓਲੰਪਿਕ ਦੇ ਕਾਂਸੇ ਦੇ ਮੈਡਲ ਮੈਚ ਵਿਚ ਭਾਰਤ ਤੋਂ ਹਾਰਨ ਦੇ ਬਾਅਦ ਜਰਮਨੀ ਨੇ ਸ਼ਾਨਦਾਰ ਵਾਪਸੀ ਸਕੀਤੀ। ਟੀਮ ਨੇ ਇਸ ਦੇ ਬਾਅਦ 2 ਵਰਲਡ ਕੱਪ, ਇਕ ਓਲੰਪਿਕ ਸਿਲਵਰ ਤੇ ਇਕ ਯੂਰਪੀਅਨ ਖਿਤਾਬ ਜਿੱਤਿਆ ਹੈ। ਜਰਮਨੀ ਦੇ ਕੋਚ ਆਂਦ੍ਰੇ ਹੇਨਿੰਗ ਲਈ ਇਹ 2022 ਵਿਚ ਟੀਮ ਦੀ ਕਮਾਨ ਸੰਭਾਲਣ ਦੇ ਬਾਅਦ ਚੌਥਾ ਵੱਡਾ ਖਿਤਾਬ ਹੈ। ਬ੍ਰਾਂਜ ਮੈਡਲ ਮੈਚ ਵਿਚ ਅਰਜਨਟੀਨਾ ਨੇ ਨੀਦਰਲੈਂਡਸ ਨੂੰ 2-1 ਨਾਲ ਹਰਾਇਆ। ਮੈਥਿਆਸ ਨੇ 59ਵੇਂ ਮਿੰਟ ਵਿਚ ਪੈਨਲਟੀ ਕਾਰਨਰ ਵਿਚ ਜੇਤੂ ਗੋਲ ਕੀਤਾ।
ਭਾਰਤ ਨੇ ਇਸ ਵਰਲਡ ਕੱਪ 2026 ਵਿਚ 8ਵਾਂ ਸਥਾਨ ਹਾਸਲ ਕੀਤਾ। 7ਵੇਂ-8ਵੇਂ ਸਥਾਨ ਦੇ ਮੁਕਾਬਲੇ ਵਿਚ ਭਾਰਤ ਤੇ ਬੈਲਜ਼ੀਅਮ ਦਾ ਮੈਚ 3-3 ਤੋਂ ਡਰਾਅ ਰਿਹਾ ਪਰ ਸ਼ੂਟਆਊਟ ਵਿਚ ਬੈਲਜ਼ੀਅਮ ਨੇ 4-3 ਨਾਲ ਜਿੱਤ ਦਰਜ ਕੀਤੀ। ਭਾਰਤ ਦੂਜੇ ਰਾਊਂਡ ਵਿਚ ਅਰਜਨਟੀਨਾ ਤੋਂ 3-5 ਤੇ ਨੀਦਰਲੈਂਡਸ ਤੋਂ 1-3 ਤੋਂ ਹਾਰ ਕੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








