ਤਰਨਤਾਰਨ ਦੇ ਭਿਖੀਵਿੰਡ ਥਾਣੇ ਵਿਚ ਗੁਆਂਢੀ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫਤਾਰ ਲੜਕੀ ਨੇ ਆਤਮ ਹੱਤਆ ਕਰ ਲਈ। ਲੜਕੀ ਨੂੰ ਬੀਤੇ ਦਿਨੀਂ ਗ੍ਰਿਫਤਾਰ ਕੀਤਾ ਸੀ। ਇਸ ਤੋਂ ਪਹਿਲਾਂ ਸਵੇਰੇ ਲਗਭਗ 9 ਵਜੇ ਉਸ ਨੇ ਬਾਥਰੂਮ ਜਾਣ ਦੀ ਗੱਲ ਕਹੀ।
ਲੇਡੀ ਕਾਂਸਟੇਬਲ ਉਸ ਨੂੰ ਬਾਥਰੂਮ ਲੈ ਕੇ ਗਈ ਜਿਥੇ ਕੁੜੀ ਨੇ ਫੰਦਾ ਲਗਾ ਕੇ ਆਤਮਹੱਤਿਆ ਕਰ ਲਈ। ਥਾਣੇ ਵਿਚ ਕੁੜੀ ਲਈ ਹਵਾਲਾਤ ਨਾ ਹੋਣ ਕਾਰਨ ਉਸ ਨੂੰ ਲੇਡੀ ਕਾਂਸਟੇਬਲ ਦੀ ਨਿਗਰਾਨੀ ਵਿਚ ਬਾਹਰ ਦੇ ਕਮਰੇ ਵਿਚ ਰੱਖਿਆ ਗਿਆ ਸੀ। ਘਟਨਾ ਦੇ ਬਾਅਦ ਪੁਲਿਸ ਨੇ ਮਾਮਲੇ ਦੀ ਨਿਆਂਇਕ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕੁੜੀ ਨੂੰ ਕਿਸੇ ਤਰ੍ਹਾਂ ਦਾ ਟਾਰਚਰ ਨਹੀਂ ਕੀਤਾ ਗਿਆ ਤੇ ਜਾਂਚ ਕਿਸੇ ਨੂੰ ਵੀ ਲਾਪ੍ਰਵਾਹੀ ਸਾਹਮਣੇ ਆਏਗੀ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਮ੍ਰਿਤਕਾ ਦੀ ਪਛਾਣ ਰਾਜਬੀਰ ਕੌਰ ਵਜੋਂ ਹੋਈ ਹੈ। ਪਰਿਵਾਰ ਵਾਲਿਆਂ ਨੇ ਲੜਕੀ ਨੂੰ ਗਲਤ ਤਰੀਕੇ ਨਾਲ ਫਸਾਉਣ ਦਾ ਦੋਸ਼ ਲਗਾਇਆ ਹੈ। ਅੱਜ ਲਾਸ਼ ਦਾ ਪੋਸਟਮਾਰਟਮ ਕਰਾਇਆ ਜਾਵੇਗਾ। SHO ਹਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ 3 ਦਿਨ ਪਹਿਲਾਂ ਪਿੰਡ ਕਲਸੀਆ ਕਲਾਂ ਵਿਚ ਬਲਵਿੰਦਰ ਸਿੰਘ ਦੇ ਕਤਲ ਦੇ ਦੋਸ਼ ਵਿਚ ਰੂਪ ਸਿੰਘ, ਉਸ ਦੇ ਤਿੰਨ ਪੁੱਤਰਾਂ ਤੇ ਧੀ ਰਾਜਬੀਰ ਕੌਰ ਖਿਲਾਫ ਕੇਸ ਦਰਜ ਕੀਤਾ ਸੀ। ਪੁਲਿਸ ਨੇ ਰਾਜਬੀਰ ਕੌਰ ਨੂੰ ਗ੍ਰਿਫਤਾਰ ਕਰਕੇ ਭਿਖੀਵਿੰਡ ਥਾਣੇ ਵਿਚ ਰੱਖਿਆ ਸੀ।
ਇਹ ਵੀ ਪੜ੍ਹੋ : Commonwealth Games ਦੇ ਮੈਡਲਿਸਟ ਨੂੰ ਮਿਲੇ PM ਮੋਦੀ, ਇੰਸਟਾਗ੍ਰਾਮ ‘ਤੇ ਰੀਲ ਸ਼ੇਅਰ ਕਰ ਕਿਹਾ-“ਜੋ ਖੇਡੇਗਾ ਉਹ ਖਿੜੇਗਾ”
ਪੇਸ਼ ਹੋਣ ਤੋਂ ਪਹਿਲਾਂ ਰਾਜਬੀਰ ਕੌਰ ਨੇ ਕਿਹਾ ਕਿ ਮੈਂ ਬਾਥਰੂਮ ਜਾਣਾ ਹੈ। ਸਾਡੀ ਲੇਡੀ ਕਾਂਸਟੇਬਲ ਇਸ ਨੂੰ ਬਾਥਰੂਮ ਕਰਵਾਉਣ ਲਈ ਗਈ। ਇਸ ਨੇ ਬਾਥਰੂਮ ਦੇ ਅੰਦਰ ਫੰਦਾ ਲਗਾ ਕੇ ਆਤਮਹੱਤਿਆ ਕਰ ਲਈ। ਪੁਲਿਸ ਨੇ ਕਿਹਾ ਕਿ ਰਾਜਬੀਰ ਕੌਰ ਨੂੰ ਟਾਰਚਰ ਨਹੀਂ ਕੀਤਾ ਗਿਆ ਸਗੋਂ ਕਾਨੂੰਨ ਮੁਤਾਬਕ ਜੋ ਬਣਦਾ ਸੀ, ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਰੱਖਿਆ ਗਿਆ। ਲੇਡੀ ਕਾਂਸਟੇਬਲ ਸਬੰਧੀ ਜੋ ਨਿਆਂਇਕ ਜਾਂਚ ਹੋਵੇਗੀ ਉਸ ਮੁਤਾਬਕ ਜਿਸ ‘ਤੇ ਦੋਸ਼ ਆਏਗਾ, ਉਸ ਖਿਲਾਫ ਕਾਰਵਾਈ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








