ਟ੍ਰਾਈਸਿਟੀ ਦਾ ਇੱਕ ਸਿਤਾਰਾ ਟੀਮ ਇੰਡੀਆ ਵਿੱਚ ਚਮਕਣ ਲਈ ਤਿਆਰ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਅਗਲੇ ਮਹੀਨੇ ਅਫਗਾਨਿਸਤਾਨ ਵਿਰੁੱਧ ਹੋਣ ਵਾਲੇ ਇੱਕ ਰੋਜ਼ਾ ਅਤੇ ਟੈਸਟ ਮੈਚਾਂ ਲਈ ਨੌਜਵਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਕ੍ਰਿਕਟਰ ਗੁਰਨੂਰ ਬਰਾੜ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਹੈ। ਸ੍ਰੀ ਮੁਕਤਸਰ ਸਾਹਿਬ ਦੇ ਲੰਬੀ ਹਲਕੇ ਦੇ ਪਿੰਡ ਖਿਓ ਦੇ ਹੋਣਹਾਰ ਨੌਜਵਾਨ ਕ੍ਰਿਕਟ ਖਿਡਾਰੀ ਗੁਰਨੂਰ ਸਿੰਘ ਬਰਾੜ ਦੀ ਭਾਰਤੀ ਕ੍ਰਿਕਟ ਟੀਮ ਵਿੱਚ ਚੋਣ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਉਸਦੀ ਚੋਣ ਨਾਲ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਗੁਰਨੂਰ ਬਰਾੜ ਇਸ ਸਮੇਂ ਆਈਪੀਐਲ ਵਿੱਚ ਗੁਜਰਾਤ ਟਾਈਟਨਜ਼ ਲਈ ਖੇਡ ਰਿਹਾ ਹੈ। ਉਹ ਟੈਸਟ ਅਤੇ ਇੱਕ ਰੋਜ਼ਾ ਕਪਤਾਨ ਸ਼ੁਭਮਨ ਗਿੱਲ ਅਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਤੋਂ ਬਾਅਦ ਟੀਮ ਇੰਡੀਆ ਵਿੱਚ ਖੇਡਣ ਵਾਲਾ ਮੋਹਾਲੀ ਦਾ ਤੀਜਾ ਕ੍ਰਿਕਟਰ ਹੋਵੇਗਾ। ਗੁਰਨੂਰ ਨੇ ਇਸ ਸੀਜ਼ਨ ਵਿੱਚ ਸਈਅਦ ਮੁਸ਼ਤਾਕ ਅਲੀ ਟਰਾਫੀ ਦੌਰਾਨ 147 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਪੁਰਸ਼ ਚੋਣ ਕਮੇਟੀ ਦੀ ਮੰਗਲਵਾਰ ਨੂੰ ਗੁਹਾਟੀ ਵਿੱਚ ਮੀਟਿੰਗ ਹੋਈ, ਜਿਸ ਤੋਂ ਬਾਅਦ ਟੀਮ ਦਾ ਐਲਾਨ ਕੀਤਾ ਗਿਆ। ਅਫਗਾਨਿਸਤਾਨ ਅਤੇ ਭਾਰਤ ਵਿਚਕਾਰ ਇੱਕ ਰੋਜ਼ਾ ਲੜੀ ਆਈਪੀਐਲ ਖਤਮ ਹੋਣ ਤੋਂ ਬਾਅਦ ਖੇਡੀ ਜਾਵੇਗੀ। ਇੱਕ ਰੋਜ਼ਾ ਲੜੀ ਦਾ ਪਹਿਲਾ ਮੈਚ 14 ਜੂਨ ਨੂੰ ਧਰਮਸ਼ਾਲਾ ਵਿੱਚ ਖੇਡਿਆ ਜਾਵੇਗਾ। ਅਗਲੇ ਸਾਲ ਇੱਕ ਰੋਜ਼ਾ ਵਿਸ਼ਵ ਕੱਪ ਹੋਣ ਵਾਲਾ ਹੈ, ਇਸ ਲਈ ਇਹ ਲੜੀ ਤਿਆਰੀ ਲਈ ਬਹੁਤ ਮਹੱਤਵਪੂਰਨ ਹੋਵੇਗੀ। ਸ਼ੁਭਮਨ ਗਿੱਲ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਕਰੋੜਾਂ ਦੇ ਨ/ਸ਼ੇ ਸਣੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਗੁਰਨੂਰ ਬਰਾੜ ਘਰੇਲੂ ਕ੍ਰਿਕਟ ਵਿੱਚ ਪੰਜਾਬ ਲਈ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਗੁਜਰਾਤ ਟਾਈਟਨਜ਼ ਲਈ ਖੇਡਦਾ ਹੈ। ਉਹ ਸੱਜੇ ਹੱਥ ਦਾ ਤੇਜ਼ ਗੇਂਦਬਾਜ਼ ਅਤੇ ਖੱਬੇ ਹੱਥ ਦਾ ਬੱਲੇਬਾਜ਼ ਹੈ। ਉਸਨੂੰ 2025 ਦੇ ਇੰਡੀਅਨ ਪ੍ਰੀਮੀਅਰ ਲੀਗ ਸੀਜ਼ਨ ਲਈ ਗੁਜਰਾਤ ਟਾਈਟਨਜ਼ ਨੇ ₹1.30 ਕਰੋੜ ਵਿੱਚ ਸਾਈਨ ਕੀਤਾ ਸੀ। ਇਸ ਤੋਂ ਪਹਿਲਾਂ, ਗੁਰਨੂਰ 2019 ਵਿੱਚ ਪੰਜ ਵਾਰ ਦੇ ਇੰਡੀਅਨ ਪ੍ਰੀਮੀਅਰ ਲੀਗ ਚੈਂਪੀਅਨ ਮੁੰਬਈ ਇੰਡੀਅਨਜ਼ ਨਾਲ ਨੈੱਟ ਗੇਂਦਬਾਜ਼ ਵਜੋਂ ਜੁੜਿਆ ਸੀ। ਉਸਨੇ 14 ਦਸੰਬਰ, 2022 ਨੂੰ ਗੋਆ ਵਿਰੁੱਧ ਪੰਜਾਬ ਲਈ ਆਪਣਾ ਪੇਸ਼ੇਵਰ ਅਤੇ ਲਿਸਟ ਏ ਡੈਬਿਊ ਕੀਤਾ। ਬਾਅਦ ਵਿੱਚ ਉਸਨੇ 20 ਦਸੰਬਰ, 2022 ਨੂੰ ਰੇਲਵੇ ਵਿਰੁੱਧ ਪੰਜਾਬ ਲਈ ਆਪਣਾ ਪਹਿਲਾ ਦਰਜਾ ਡੈਬਿਊ ਕੀਤਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










