ਬਠਿੰਡਾ ਤੋਂ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਅੱਜ ਈਸੜੂ ਵਿਖੇ ਸ਼ਹੀਦੀ ਸਮਾਗਮ ਦੌਰਾਨ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹ ਸ. ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਨੂੰ ਲੈ ਕੇ ਭਾਵੁਕ ਹੋ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਮੈਂ ਇੱਥੇ ਨਹੀਂ ਆਉਣਾ ਸੀ ਪਰ ਸੁਖਬੀਰ ਸਾਬ੍ਹ ਨੇ ਬੜੀ ਰੀਝ ਨਾਲ ਇਹ ਪ੍ਰੋਗਰਾਮ ਰੱਖਵਾਇਆ ਸੀ। ਪਿਛਲੇ 2-3 ਦਿਨਾਂ ‘ਚ ਮੇਰੇ ਅਤੇ ਮੇਰੇ ਪਰਿਵਾਰ ‘ਤੇ ਜੋ ਬੀਤੀ ਉਸ ਕਰਕੇ ਮੈਂ ਸਦਮੇ ‘ਚ ਹਾਂ। ਬੱਚਿਆਂ ਦੇ ਅੱਖਾਂ ਸਾਹਮਣੇ ਪਿਤਾ ਤੇ ਪਤਨੀ ਦੇ ਅੱਖਾਂ ਸਾਹਮਣੇ ਪਤੀ ‘ਤੇ ਜਦੋ ਜਾਨਲੇਵਾ ਹਮਲਾ ਹੋਏ ਤਾਂ ਕੀ ਬੀਤਦੀ ਹੈ ਇਹ ਤੁਸੀਂ ਸਮਝ ਸਕਦੇ ਹੋ।
ਇਹ ਵੀ ਪੜ੍ਹੋ : 21 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਨੇ ਪੰਜਾਬ ਬੰਦ ਦਾ ਦਿੱਤਾ ਸੱਦਾ, ਵੱਖ-ਵੱਖ ਜਥੇਬੰਦੀਆਂ ਨੂੰ ਸਾਥ ਦੇਣ ਦੀ ਕੀਤੀ ਅਪੀਲ
ਅੱਗੇ ਬੋਲਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੁਖਬੀਰ ਬਾਦਲ ਕਿਸੇ ਤੋਂ ਦੱਬਣ ਵਾਲੇ ਨਹੀਂ, ਜਿੰਨਾ ਦਬਾਉਂਗੇ ਓਨਾ ਤਗੜਾ ਹੋ ਕੇ ਉਹ ਵਾਪਿਸ ਆਉਣਗੇ। ਗੁਰੂ ਸਾਹਿਬ ਨੇ 2 ਸਾਲਾਂ ‘ਚ 2 ਵਾਰ ਉਨ੍ਹਾਂ ਦੀ ਜਾਨ ਬਚਾਈ ਹੈ। ਇਹ ਪੰਜਾਬ ਨੂੰ ਬਚਾਉਣ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਮੈਨੂੰ “ਮੈਨੂੰ ਗੁਰੂ ਸਾਹਿਬ ’ਤੇ ਪੂਰਾ ਭਰੋਸਾ ਹੈ। ਸੁਖਬੀਰ ਸਾਬ੍ਹ ਜਿੱਥੋਂ ਆਸ਼ੀਰਵਾਦ ਲੈ ਕੇ ਆਏ ਹਨ, ਉਹ ਉੱਥੋਂ ਹੋਰ ਵੀ ਮਜ਼ਬੂਤ ਹੋ ਕੇ ਵਾਪਸ ਪਰਤਣਗੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








