ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਭਰਤੀ ਸੋਨਮ ਵਾਂਗਚੁਕ ਨੂੰ ਲੈ ਕੇ ਦਿੱਲੀ ਹਾਈਕੋਰਟ ਵਿਚ ਸੁਣਵਾਈ ਹੋਈ। ਕੋਰਟ ਨੇ ਕਿਹਾ ਕਿ ਸਿਹਤ ਵਿਗੜਨ ਤੇ ਡਵੀਜ਼ਨ ਬੈਂਚ ਦੇ ਹੁਕਮ ਕਾਰਨ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ।
ਸਰਕਾਰ ਦੀ ਇਸ ਕਾਰਵਾਈ ਨੂੰ ਮਨਮਾਨਿਆ ਨਹੀਂ ਕਿਹਾ ਜਾ ਸਕਦਾ। ਵਾਂਗਚੁਕ ਨੂੰ ਉਹੀ ਦਵਾਈਆਂ ਦਿੱਤੀਆਂ ਜਾ ਰਹੀਆਂ ਜਿਸ ਵਿਚ ਉਨ੍ਹਾਂ ਦੀ ਰਜ਼ਾਮੰਦੀ ਹੈ। ਕੋਰਟ ਨੇ ਕੇਂਦਰ ਤੇ ਦਿੱਲੀ ਸਰਕਾਰ ਦੇ ਨਾਲ ਪੁਲਿਸ ਨੂੰ 3 ਦਿਨ ਵਿਚ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ।
ਦਰਅਸਲ ਸੋਨਮ ਦੀ ਪਤਨੀ ਗੀਤਾਂਜਲੀ ਨੇ ਵਾਂਗਚੁਕ ਨੂੰ ਸਫਦਰਜੰਗ ਹਸਪਤਾਲ ਤੋਂ ਪ੍ਰਾਈਵੇਟ ਹਸਪਤਾਲ ਸ਼ਿਫਟ ਕਰਨ ਦੀ ਮੰਗ ਕੀਤੀ ਸੀ। ਮਾਮਲੇ ਵਿਚ ਅਗਲੀ ਸੁਣਵਾਈ 24 ਜੁਲਾਈ ਨੂੰ ਹੋਵੇਗੀ। ਦਿੱਲੀ ਪੁਲਿਸ ਸ਼ਨੀਵਾਰ ਸਵੇਰੇ ਵਾਂਗਚੁਕ ਨੂੰ ਜੰਤਰ-ਮੰਤਰ ਤੋਂ ਚੁੱਕ ਕੇ ਸਫਦਰਜੰਗ ਹਸਪਤਾਲ ਲੈ ਗਈ ਸੀ। ਹਸਪਤਾਲ ਵਿਚ ਵੀ ਵਾਂਗਚੁਕ ਦੀ ਭੁੱਖ ਹੜਤਾਲ ਜਾਰੀ ਹੈ।
ਇਹ ਵੀ ਪੜ੍ਹੋ : ਵਾਇਰਲ ਵੀਡੀਓ ਦੇ ਵਿ/ਵਾਦ ਮਗਰੋਂ ਬੁੱਢਾ ਦਲ ਨੇ ਨਿਹੰਗ ਜਸਦੀਪ ਸਿੰਘ ਨੂੰ ਦਿੱਤੀ ਧਾਰਮਿਕ ਸਜ਼ਾ
CJP ਤੇ ਵਾਂਗਚੁਕ 28 ਜੂਨ ਤੋਂ NEET ਪੇਪਰ ਲੀਕ ਮਾਮਲੇ ਵਿਚ ਜਵਾਬਦੇਹੀ ਤੈਅ ਕਰਨ ਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਦੇ ਸਮਰਥਨ ਵਿਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ‘ਤੇ ਹਨ।
ਵੀਡੀਓ ਲਈ ਕਲਿੱਕ ਕਰੋ -:










