ਪਟਿਆਲਾ ਵਿਚ ਦਿਨ-ਦਿਹਾੜੇ ਇਕ ਸ਼ਖਸ ਨੇ ਸਕੂਲੀ ਵਿਦਿਆਰਥੀ ‘ਤੇ ਤੇਜ਼ਧਾਰ ਸੂਏ ਨਾਲ ਹਮਲਾ ਕਰ ਦਿੱਤਾ। ਹਮਲਾਵਰ ਪਿੱਛੇ ਤੋਂ ਦਬੇ ਪੈਰ ਦੌੜ ਕੇ ਆਇਆ ਤੇ ਗਲੀ ਵਿਚ ਜਾ ਰਹੀ ਲੜਕੀ ਦੀਆਂ ਲੱਤਾਂ ਦੇ ਵਿਚ ਸੂਆ ਮਾਰ ਕੇ ਤੁਰੰਤ ਭੱਜ ਗਿਆ। ਇਸ ਦੇ ਬਾਅਦ ਲੜਕੀ ਦਰਦ ਨਾਲ ਚੀਕਦੀ ਹੋਈ ਗਲੀ ਵਿਚ ਹੀ ਬੈਠ ਗਈ। ਇਸ ਘਟਨਾ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ ਜਿਸ ਵਿਚ ਹਮਲਾਵਰ ਨੌਜਵਾਨ ਨੂੰ ਸਾਫ ਦੇਖਿਆ ਜਾ ਸਕਦਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਸ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਨੌਜਵਾਨ ਮਾਨਸਿਕ ਤੌਰ ਤੋਂ ਬੀਮਾਰ ਹੈ ਤੇ ਦੂਜੇ ਪਾਸੇ ਲੜਕੀ ਨੂੰ ਜ਼ਖਮੀ ਹਾਲਤ ਵਿਚ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਹੀ ਜਿਥੇ ਡਾਕਟਰਾਂ ਨੇ ਉਸ ਦੀ ਮਰਹੱਮ ਪੱਟੀ ਕੀਤੀ ਤੇ ਉਸ ਨੂੰ ਛੁੱਟੀ ਦੇ ਦਿੱਤੀ। ਲੜਕੀ ਦੀਆਂ ਲੱਤਾਂ ਵਿਚ ਹਲਕੀ ਸੱਟ ਆਈ ਸੀ। ਪੁਲਿਸ ਮੁਤਾਬਕ ਲੜਕੀ ਨੇ ਪੈਂਟ ਪਾਈ ਹੋਈ ਸੀ ਜਿਸ ਨਾਲ ਸੂਏ ਨਾਲ ਵਾਰ ਦਾ ਬਚਾਅ ਹੋ ਗਿਆ।
ਇਹ ਵੀ ਪੜ੍ਹੋ : ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ, ਜਾਪਾਨ ਓਪਨ ਜਿੱਤਿਆ ਵਾਲੀ ਬਣੀ ਪਹਿਲੀ ਭਾਰਤੀ, ਟੂਰਨਾਮੈਂਟ ‘ਚ ਯਾਮਾਗੁਚੀ ਨੂੰ ਹਰਾਇਆ
ਪੁਲਿਸ ਮੁਤਾਬਕ ਘਟਨਾ ਪਟਿਆਲਾ ਦੇ ਬਿਸ਼ਨ ਨਗਰ ਇਲਾਕੇ ਦੀ ਹੈ। ਸਾਹਮਣੇ ਆਏ ਸੀਸੀਟੀਵੀ ਮੁਤਾਬਕ ਇਹ ਵਾਰਦਾਤ 17 ਜੁਲਾਈ ਦੀ ਸਵੇਰੇ ਲਗਭਗ 10 ਵਜੇ ਵਾਪਰੀ। ਇਥੇ ਰਹਿਣ ਵਾਲੀ ਇਕ ਲੜਕੀ ਬੈਗ ਲੈ ਕੇ ਸਕੂਲ ਜਾ ਰਹੀ ਸੀ। ਉਸ ਨੇ ਸਕਾਰਫ ਨਾਲ ਚਿਹਰਾ ਢੱਕਿਆ ਹੋਇਆ ਸੀ। ਜਦੋਂ ਉਹ ਬਿਸ਼ਨ ਨਗਰ ਦੀ ਗਲੀ ਨੰਬਰ-9 ਤੋਂ ਲੰਘ ਰਹੀ ਸੀ ਤਾਂ ਪਿੱਛੇ ਤੋਂ ਇਕ ਨੌਜਵਾਨ ਦੌੜਦਾ ਹੋਇਆ ਆਇਆ ਤੇ ਲੜਕੀ ਦੇ ਪਿੱਛੇ ਲੱਤਾਂ ਦੇ ਵਿਚ ਸੂਆ ਮਾਰ ਕੇ ਭੱਜ ਗਿਆ। ਉਥੋਂ ਲੰਘ ਰਹੇ ਲੋਕਾਂ ਨੇ ਵਾਰਦਾਤ ਦੀ ਸੂਚਨਾ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ। ਪਰਿਵਾਰ ਵਾਲੇ ਲੜਕੀ ਨੂੰ ਤੁਰੰਤ ਹਸਪਤਾਲ ਲੈ ਕੇ ਗਏ। ਉਥੇ ਲੜਕੀ ਦਾ ਇਲਾਜ ਕਰਾਇਆ। ਹਾਲਾਂਕਿ ਸੱਟ ਜ਼ਿਆਦਾ ਡੂੰਘੀ ਨਹੀਂ ਸੀ, ਇਸ ਲਈ ਲੜਕੀ ਨੂੰ ਮਰਹੱਮ ਪੱਟੀ ਦੇ ਬਾਅਦ ਹੀ ਛੁੱਟੀ ਦੇ ਦਿੱਤੀ ਗਈ। ਇਸ ਦੇ ਬਾਅਦ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਮਾਮਲੇ ਬਾਰੇ ਸੂਚਿਤ ਕੀਤਾ।
ਵੀਡੀਓ ਲਈ ਕਲਿੱਕ ਕਰੋ -:










