SYL ਮਾਮਲੇ ‘ਤੇ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਗੱਲਬਾਤ ‘ਚ ਕਾਫ਼ੀ ਕਰੀਬ ਆ ਗਏ ਹਨ। ਅੱਜ ਅਸੀਂ ਇੱਕ ਹੀ ਸੁਰ ‘ਚ ਗੱਲ ਕਰ ਰਹੇ ਹਾਂ। ਸ਼ਾਇਦ ਅਸੀਂ ਮੁਸ਼ਕਿਲਾਂ ਨੂੰ ਦੂਰ ਕਰ ਸਕਾਂਗੇ। ਪਿਛਲੀ ਵਾਰ ਦੇ ਮੁਕਾਬਲੇ ਉਨ੍ਹਾਂ ਨੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ।
ਅਟਾਰਨੀ ਜਨਰਲ ਆਰ. ਵੇਂਕਟਰਮਣੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਦੋਵੇਂ ਸੂਬੇ ਆਮ ਸਹਿਮਤੀ ਵੱਲ ਕਦਮ ਵਧਾ ਰਹੇ ਹਨ ਜਿਸ ਵਿਚ ਪੰਜਾਬ ਵਿਵਾਦ ਨੂੰ ਸੁਲਝਾਉਣ ਵਿਚ ਦਿਲਚਸਪੀ ਦਿਖਾ ਰਿਹਾ ਹੈ। ਮੁੱਖ ਜਸਟਿਸ ਸੂਰਯਕਾਂਤ ਨੇ ਕਿਹਾ ਕਿ ਜਦੋਂ ਦਿਲ ਖੁੱਲ੍ਵਦਾ ਹੈ ਤਾਂ ਦਰਵਾਜ਼ਾ ਵੀ ਖੁੱਲ੍ਹਦਾ ਹੈ।
ਇਹ ਵੀ ਪੜ੍ਹੋ : ਨਿੱਜੀ ਹਸਪਤਾਲ ‘ਚ ਲੱਗੀ ਅੱ/ਗ, ਸ਼ੀਸ਼ੇ ਤੋੜ ਕੇ ਮਹਿਲਾਵਾਂ ਤੇ ਨਵਜਾਤ ਬੱਚਿਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ
CJI ਸੂਰਯਕਾਂਤ, ਜਸਟਿਸ ਜੋਯਮਾਲਯਾ ਬਾਗਚੀ ਤੇ ਵੀ. ਮੋਹਨ ਦੀ ਬੈਂਚ ਪੰਜਾਬ ਤੇ ਹਰਿਆਣਾ ਵਿਚ ਲੰਬੇ ਸਮੇਂ ਤੋਂ ਚੱਲ ਰਹੇ SYL ਨਹਿਰ ਮਾਮਲੇ ‘ਤੇ ਸੁਣਵਾਈ ਕਰ ਰਹੀ ਹੈ। ਅਟਾਰਨੀ ਜਨਰਲ ਨੇ ਥੋੜ੍ਹਾ ਸਮਾਂ ਮੰਗਿਆ ਤੇ ਸੁਣਵਾਈ ਨੂੰ 20 ਅਗਸਤ ਜਾਂ ਅਗਲੇ ਹਫਤੇ ਦੀ ਕਿਸੇ ਤਰੀਕ ਦਾ ਸੁਝਾਅ ਦਿੱਤਾ। CJI ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਸਮਝੌਤੇ ਦੀ ਦਿਸ਼ਾ ਵਿਚ ਹੋ ਰਹੀ ਪ੍ਰਗਤੀ ਨੂੰ ਦੇਖਦੇ ਹੋਏ ਥੋੜ੍ਹਾ ਸਮਾਂ ਲੈਣ ਨਾਲ ਕਾਰਵਾਈ ‘ਤੇ ਕੋਈ ਬੁਰਾ ਅਸਰ ਨਹੀਂ ਪਵੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








