ਮਿਡਲ ਈਸਟ ਵਿਚ ਚੱਲ ਰਹੇ ਸੰਘਰਸ਼ ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਵਿਚ ਭਾਰਤ ਵਿਚ ਪ੍ਰੀਮੀਅਮ ਪੈਟਰੋਲ ਦੇ ਰੇਟ ਵਿਚ ਵਾਧਾ ਕੀਤਾ ਗਿਆ ਹੈ। ਪ੍ਰੀਮੀਅਮ ਪੈਟਰੋਲ ਦੀਆਂ ਕੀਮਤਾਂ ਵਿਚ 2 ਤੋਂ 2.30 ਰੁਪਏ ਦਾ ਵਾਧਾ ਕੀਤਾ ਗਿਆ ਹੈ। ਨਾਰਮਲ ਪੈਟਰੋਲ ਦੇ ਰੇਟ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਬਦਲੀ ਹੋਈ ਕੀਮਤਾਂ ਅੱਜ ਯਾਨੀ 20 ਮਾਰਚ ਤੋਂ ਹੀ ਲਾਗੂ ਹੋ ਜਾਣਗੀਆਂ। HPCL ਦੇ ਪਾਵਰ ਪੈਟਰੋਲ ਤੇ ਆਈਓਸੀਐੱਲ ਦੇ ਐਕਸਪੀ95 ਵਰਗੇ ਬ੍ਰਾਂਡੇਡ ਈਂਧਣ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਪ੍ਰੀਮੀਅਮ ਪੈਟਰੋਲ ਦਾ ਅਸਰ ਆਮ ਤੌਰ ‘ਤੇ ਬੇਹਤਰ ਇੰਜਣ ਪਰਫਾਰਮੈਂਸ ਤੇ ਵਧ ਮਾਈਲੇਜ ਲਈ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਪੁਲਿਸ ਨੇ 24 ਘੰਟਿਆਂ ‘ਚ ਬਰਾਮਦ ਕੀਤਾ ਅਗਵਾ ਹੋਇਆ ਨਵਜੰਮਾ ਬੱਚਾ, ਮੁਲਜ਼ਮ ਮਹਿਲਾ ਨੂੰ ਕੀਤਾ ਕਾਬੂ
HPCL, BPCL ਤੇ IOCL ਨੇ ਪੈਟਰੋਲ ਤੇ ਡੀਜ਼ਲ ਦੇ ਰੇਟ ਵਿਚ ਵਾਧਾ ਕੀਤਾ ਹੈ। ਇਸ ਵਾਧੇ ਦੇ ਬਾਅਦ ਨਵੀਂ ਦਿੱਲੀ ਵਿਚ ਪ੍ਰੀਮੀਅਮ ਪੈਟਰੋਲ ਦੀ ਕੀਮਤ 107ਰੁਪਏ ਤੋਂ 112.30 ਰੁਪਏ ਪ੍ਰਤੀ ਲੀਟਰ ਹੋਵੇਗੀ। ਮੁੰਬਈ ਵਿਚ 115-120.30 ਰੁਪਏ ਪ੍ਰਤੀ ਲੀਟਰ ਹੋਵੇਗਾ ਤੇ ਚੇਨਈ ਵਿਚ 112-117.30 ਰੁਪਏ ਪ੍ਰਤੀ ਲੀਟਰ ਹੋਵੇਗੀ।
ਨਾਰਮਲ ਪੈਟਰੋਲ ਤੇ ਡੀਜ਼ਲ ਦੇ ਰੇਟ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਨਵੀਂ ਦਿੱਲੀ ਵਿਚ 1 ਲੀਟਰ ਪੈਟਰੋਲ ਦੀ ਕੀਮਤ 94.77 ਰੁਪਏ ਹੈ ਤੇ ਡੀਜ਼ਲ ਦੀ ਕੀਮਤ 87.67 ਰੁਪਏ ਪਰਤੀ ਲੀਟਰ ਹੈ। ਮੁੰਬਈ ਵਿਚ 1 ਲੀਟਰ ਪੈਟਰੋਲ ਦੀ ਕੀਮਤ 103.50 ਰੁਪਏ ਹੈ ਤੇ ਡੀਜ਼ਲ ਦੀ ਕੀਮਤ 90.03 ਹੈ। ਇਸੇ ਤਰ੍ਹਾਂ ਚੇਨਈ ਵਿਚ ਇਕ ਲੀਟਰ ਪੈਟਰੋਲ ਦੀ ਕੀਮਤ 100.80 ਹੈ ਤੇ ਡੀਜ਼ਲ ਦੀ ਕੀਮਤ 92.30 ਪ੍ਰਤੀ ਲੀਟਰ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









