ਜੰਗ ਦੇ ਹਾਲਾਤਾਂ ਵਿਚਾਲੇ ਭਾਰਤ ਨੇ ਆਪਣੇ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ ਕਰ ਦਿੱਤੀ ਹੈ। ਭਾਰਤ ਨੇ ਆਪਣੇ ਨਾਗਰਿਕਾਂ ਨੂੰ ਹਵਾਈ ਜਾਂ ਜ਼ਮੀਨੀ ਰਸਤੇ ਤੋਂ ਈਰਾਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਭਾਰਤਤੇ ਈਰਾਨ ਵਿਚ ਕੁਝ ਫਲਾਈਟਾਂ ਸ਼ੁਰੂ ਹੋਈਆਂ ਹਨ ਤੇ ਇਸੇ ਵਿਚ ਭਾਰਤ ਵੱਲੋਂ ਇਹ ਐਡਵਾਇਜਰੀ ਜਾਰੀ ਕੀਤੀ ਗਈ ਹੈ।
ਤੇਹਰਾਨ ਸਥਿਤ ਭਾਰਤੀ ਦੂਤਾਵਾਸ ਨੇ ਕਿਹਾ ਕਿ ਖੇਤਰੀ ਤਣਾਅ ਦੇ ਕਾਰਨ ਹਵਾਈ ਖੇਤਰ ‘ਤੇ ਪ੍ਰਤੀਬੰਧ ਤੇ ਪਰਿਚਾਲਨ ਨੂੰ ਲੈ ਕੇ ਬੇਨਿਯਮੀਆਂ ਅਜੇ ਵੀ ਜਾਰੀ ਹਨ ਜਿਸ ਨਾਲ ਈਰਾਨ ਆਉਣ-ਜਾਣ ਵਾਲੀਆਂ ਕੌਮਾਂਤਰੀ ਉੁਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ। ਦੂਤਾਵਾਸ ਨੇ ਕਿਹਾ ਕਿ ਭਾਰਤ ਤੇ ਈਰਾਨ ਵਿਚ ਕੁਝ ਉਡਾਣਾਂ ਦੇ ਸ਼ੁਰੂ ਹੋਣ ਦੀਆਂ ਖਬਰਾਂ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਵਾਈ ਜਾਂ ਜ਼ਮੀਨੀ ਕਿਸੇ ਵੀ ਰਸਤੇ ਤੋਂ ਈਰਾਨ ਦੀ ਯਾਤਰਾ ਨਾ ਕਰਨ।

ਦੂਤਾਵਾਸ ਨੇ ਈਰਾਨ ਵਿਚ ਮੌਜੂਦ ਸਾਰੇ ਭਾਰਤੀ ਨਾਗਰਿਕਾਂ ਨੂੰ ਕਿਹਾ ਕਿ ਉਹ ਦੂਤਾਵਾਸ ਨਾਲ ਗੱਲਬਾਤ ਕਰਕੇ ਜ਼ਮੀਨੀ ਸਰਹੱਦ ਰਸਤਿਆਂ ਦੇ ਜ਼ਰੀਏ ਦੇਸ਼ ਛੱਡ ਦੇਣ। ਦੂਤਾਵਾਸ ਨੇ ਲੋੜਵੰਦ ਲੋਕਾਂ ਲਈ ਐਮਰਜੈਂਸੀ ਨੰਬਰ +989128109115, +989128109109, +989128109102 ਤੇ ਈ-ਮੇਲ cons.tehran@mea.gov.in ਵੀ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਉਤਰਾਖੰਡ ‘ਚ ਵੱਡਾ ਹਾਦਸਾ, 300 ਮੀਟਰ ਡੂੰਘੀ ਖੱਡ ‘ਚ ਡਿੱਗੀ ਗੱਡੀ, 8 ਦੀ ਮੌ/ਤ
ਅਧਿਕਾਰਕ ਅੰਕੜਿਆਂ ਮੁਤਾਬਕ 28 ਫਰਵਰੀ ਨੂੰ ਸੰਘਰਸ਼ ਸ਼ੁਰੂ ਹੋਣ ਦੇ ਸਮੇਂ ਈਰਾਨ ਵਿਚ ਵਿਦਿਆਰਥੀਆਂ ਸਣੇ ਲਗਭਗ 9000 ਭਾਰਤੀ ਮੌਜੂਦ ਸਨ। ਇਨ੍ਹਾਂ ਵਿਚੋਂ ਹੁਣ ਤੱਕ 1800 ਭਾਰਤੀ ਵਾਪਸ ਪਰਤ ਚੁੱਕੇ ਹਨ। ਇਸੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਜੰਗਬੰਦੀ ਨੂੰ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੰਗਬੰਦੀ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਤਾਂ ਕਿ ਈਰਾਨ ਨੂੰ ਯੁੱਧ ਖਤਮ ਕਰਨ ਲਈ ਇਕ ਪ੍ਰਸਤਾਵ ਤਿਆਰ ਕਰਨ ਦਾ ਹੋਰ ਸਮਾਂ ਮਿਲ ਸਕੇ।
ਵੀਡੀਓ ਲਈ ਕਲਿੱਕ ਕਰੋ -:











