ਹਰਿਆਣਾ ਦੇ ਗੁਰੂਗ੍ਰਾਮ ਵਿਚ ਦਿਨ-ਦਿਹਾੜੇ ਬਦਮਾਸ਼ਾਂ ਨੇ 1 ਕਰੋੜ ਦੀ ਨਕਦੀ ਲੁੱਟ ਲਈ। ਬਦਮਾਸ਼ਾਂ ਨੇ ਸੁਭਾਸ਼ ਚੌਕ ‘ਤੇ ਕੈਸ਼ਵੈਨ ਮੁਲਾਜ਼ਮਾਂ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਮੁਤਾਬਕ ਐੱਸ ਐਂਡ ਆਈਬੀ ਕੈਸ਼ ਕਲੈਕਸ਼ਨ ਦਾ ਕੰਮ ਕਰਦੀ ਹੈ। ਵੱਖ-ਵੱਖ ਕੰਪਨੀਆਂ ਤੋਂ ਇਕੱਠੇ ਕੀਤੇ ਗਏ ਕੈਸ਼ ਨੂੰ ਕੰਪਨੀ ਮੁਲਾਜ਼ਮ ਗੁਰੂਗ੍ਰਾਮ ਦੇ ਸੈਕਟਰ-53 ਸਥਿਤ ਐੱਚ. ਡੀ. ਐੱਫ. ਸੀ. ਬੈਂਕ ਵਿਚ ਜਮ੍ਹਾ ਕਰਾਉਂਦੇ ਹਨ। 10 ਕੰਪਨੀਆਂ ਤੇ ਸ਼ੋਅਰੂਮ ਦਾ ਕੈਸ਼ ਇਕੱਠਾ ਕਰਕੇ ਮੁਲਾਜਮ ਸੁਭਾਸ਼ ਚੌਕ ‘ਤੇ ਰਹੇਜਾ ਮਾਲ ਕੋਲ ਮਾਰੂਤੀ ਸੁਜ਼ੂਕੀ ਕੰਪਨੀ ਦੇ ਸ਼ੋਅਰੂਮ ਤੋਂ ਪੈਸੇ ਇਕੱਠੇ ਕਰਨ ਲਈ ਪਹੁੰਚਿਆ। ਰਣਜੀਤ ਸ਼ੋਅਰੂਮ ਤੋਂ ਕੈਸ਼ ਇਕੱਠਾ ਕਰਨ ਪੁੱਜਾ। ਵਿਪਿਨ ਤੇ ਅਖਿਲੇਸ਼ ਗੱਡੀ ਵਿਚ ਬੈਠੇ ਰਹੇ। ਇਸੇ ਦੌਰਾਨ 4-5 ਹਥਿਆਰਬੰਦ ਬਦਮਾਸ਼ਾਂ ਨੇ ਗੱਡੀ ਨੂੰ ਰੋਕ ਲਿਆ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਵੈਨ ਵਿਚ ਬੈਠੇ ਅਖਿਲੇਸ਼ ‘ਤੇ ਮਿਰਚ ਪਾਊਡ ਪਾਇਆ। ਫਿਰ ਵਿਪਿਨ ਨੂੰ ਪਿਸਤੌਲ ਦਿਖਾਈ ਤੇ ਉਸ ਦੀਆਂ ਅੱਖਾਂ ਵਿਚ ਵੀ ਮਿਰਚ ਪਾ ਦਿੱਤੀ ਤੇ ਕੈਸ਼ ਲੈ ਕੇ ਫਰਾਰ ਹੋ ਗਏ। ਦੋਵੇਂ ਮੁਲਾਜ਼ਮ ਕਾਫੀ ਦੇਰ ਤੱਕ ਚੀਕਦੇ ਰਹੇ ਤੇ ਰਾਹਗੀਰਾਂ ਨੇ ਉਨ੍ਹਾਂ ਦੀ ਮਦਦ ਕੀਤੀ ਤੇ ਪੁਲਿਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 2 IPS ਅਧਿਕਾਰੀਆਂ ਸਣੇ 30 ਪੁਲਿਸ ਅਫਸਰਾਂ ਦੇ ਕੀਤੇ ਗਏ ਤਬਾਦਲੇ
ਸੂਚਨਾ ਤੋਂ ਬਾਅਦ ਡੀਸੀਪੀ, ਏਸੀਪੀ ਤੇ ਕਈ ਥਾਣਿਆਂ ਦੀ ਕ੍ਰਾਈਮ ਬ੍ਰਾਂਚ ਤੋਂ ਇਲਾਵਾ ਲੋਕਲ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਕਮਿਸ਼ਨਰ ਕਲਾ ਰਾਮਚੰਦਰਨ ਨੇ ਵੀ ਮੌਕੇ ‘ਤੇ ਜਾਂਚ ਕੀਤੀ। ਕਲੈਕਸ਼ਨ ਕਰਨ ਵਾਲੇ ਮੁਲਾਜ਼ਮਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।