ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਸੰਪਤ ਨਹਿਰਾ ਖਿਲਾਫ 7 ਸਾਲ ਪੁਰਾਣੇ ਇਕ ਮਾਮਲੇ ਵਿਚ ਦੋਸ਼ ਤੈਅ ਹੋ ਗਿਆ ਹੈ। ਪੰਜਾਬ ਪੁਲਿਸ ਭਾਰੀ ਸੁਰੱਖਿਆ ਵਿਵਸਥਾ ਵਿਚ ਸੰਪਤ ਨੂੰ ਬਠਿੰਡਾ ਜੇਲ੍ਹ ਤੋਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਪੇਸ਼ੀ ਕਰਕੇ ਲਿਆਈ। ਉਹ ਤਿੰਨ ਵੱਖ-ਵੱਖ ਮਾਮਲਿਆਂ ਵਿਚ ਅਦਾਲਤ ਦੇ ਸਾਹਮਣੇ ਪੇਸ਼ ਹੋਇਆ।
ਜ਼ਿਲ੍ਹਾ ਅਦਾਲਤ ਪਹੁੰਚਣ ਦੌਰਾਨ ਸੰਪਤ ਦੀ ਪੇਸ਼ੀ ਜੈਬੀਰ ਸਿੰਘ ਕੋਰਟ ਵਿਚ 7 ਸਾਲ ਪਹਿਲਾਂ ਹੋਏ ਇਕ ਮਾਮਲੇ ਵਿਚ ਹੋਈ। ਦਰਜ ਮਾਮਲੇ ਮੁਤਾਬਕ ਸੈਕਟਰ-10 ਵਿਚ 2 ਵਿਦਿਆਰਥੀਆਂ ਨਾਲ ਹੋਈ ਮਾਰਕੁੱਟ ਮਾਮਲੇ ਵਿਚ ਪੁਲਿਸ ਨੇ ਗੈਰ-ਇਰਾਦਤਨ ਕਤਲ ਦੀ ਕੋਸ਼ਿਸ਼ ਤਹਿਤ ਮਾਮਲਾ ਦਰਜ ਕੀਤਾ ਸੀ।
ਇਸ ਕੇਸ ਵਿਚ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨਸ ਜੱਜ ਜੈਬੀਰ ਸਿੰਘ ਦੀ ਕੋਰਟ ਨੇ ਮਸ਼ਹੂਰ ਗੈਂਗਸਟਰ ਸੰਪਤ ਨਹਿਰਾ ਖਿਲਾਫ ਚਾਰਜਿਸ ਫਰੇਮ ਕਰ ਦਿੱਤੇ ਹਨ ਤੇ ਹੁਣ ਨਹਿਰਾ ਖਿਲਾਫ 1 ਜੁਲਾਈ ਤੋਂ ਮੁਕੱਦਮਾ ਸ਼ੁਰੂ ਹੋਵੇਗਾ। ਹਾਲਾਂਕਿ ਇਸ ਕੇਸ ਵਿਚ ਖਰੜ ਵਾਸੀ ਮਨਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਵੀ ਦੋਸ਼ੀ ਸਨ ਪਰ ਕੋਰਟ ਨੇ ਪਹਿਲਾਂ ਹੀ ਇਨ੍ਹਾਂ ਨੂੰ ਬਰੀ ਕਰ ਦਿੱਤਾ ਸੀ। ਨਹਿਰਾ ਇਸ ਕੇਸ ਵਿਚ ਭਗੌੜਾ ਸੀ ਪਰ ਉਸ ਨੂੰ ਬਠਿੰਡਾ ਜੇਲ੍ਹ ਤੋਂ ਚੰਡੀਗੜ੍ਹ ਕੋਰਟ ਵਿਚ ਪੇਸ਼ ਕੀਤਾ ਗਿਆ।
28 ਜੁਲਾਈ 2016 ਨੂੰ ਸੈਕਟਰ-10 ਵਿਚ ਮਿਊਜ਼ੀਅਮ ਦੇ ਸਾਹਮਣੇ ਪਾਰਕਿੰਗ ਵਿਚ ਜਸਪ੍ਰੀਤ ਸਿੰਘ ਤੇ ਸੰਦੀਪ ਨਾਂ ਦੇ ਵਿਦਿਆਰਥੀਆਂ ‘ਤੇ ਕੁਝ ਲੜਕਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਹਾਲਾਂਕਿ ਸੰਦੀਪ ਕੋਰਟ ਵਿਚ ਗਵਾਹੀ ਦੌਰਾਨ ਬਿਆਨਾਂ ਤੋਂ ਮੁਕਰ ਗਿਆ ਸੀ ਜਿਸ ਕਾਰਨ ਦੋ ਮੁਲਜ਼ਮ ਬਰੀ ਹੋ ਗਏ ਸਨ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ‘ਚ ਭਰਤੀ ਕਾਂਸਟੇਬਲ ਦੀ ਸੂਚੀ ਜਾਰੀ, ਹਰ ਸਾਲ 1800 ਕਾਂਸਟੇਬਲ ਤੇ 300 SI ਕੀਤੇ ਜਾਣਗੇ ਭਰਤੀ
ਸੰਪਤ ਨਹਿਰਾ ਨੂੰ ਚੰਡੀਗੜ੍ਹ ਕੋਰਟ ਵਿਚ ਧਮਕਾਉਣ ਤੇ ਫਿਰੌਤੀ ਮੰਗਣ ਦੇ ਵੀ ਕੇਸ ਚੱਲ ਰਹੇ ਹਨ। ਇਨ੍ਹਾਂ ਕੇਸਾਂ ਵਿਚ ਉਸ ਨੂੰ ਜਸਪ੍ਰੀਤ ਸਿੰਘ ਮਿਨਹਾਸ ਤੇ ਮਯੰਕ ਮਰਵਾਹਾ ਦੀ ਕੋਰਟ ਵਿਚ ਪੇਸ਼ ਕੀਤਾ ਗਿਆ। ਉਸ ਵੱਲੋਂ ਐਡਵੋਕੇਟ ਰਮਨ ਸਿਹਾਗ ਪੇਸ਼ ਹੋਏ ਜਿਨ੍ਹਾਂ ਕਿਹਾ ਕਿ ਨਹਿਰਾ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਸੀ। ਵੱਖ-ਵੱਖ ਤਿੰਨੋਂ ਮਾਮਲੇ ਸੰਪਤ ਨਹਿਰਾ ਦੀ ਪੇਸ਼ ਕਰਾਉਣ ਦੇ ਬਾਅਦ ਪੰਜਾਬ ਪੁਲਿਸ ਆਪਣੇ ਨਾਲ ਬਠਿੰਡਾ ਲੈ ਗਈ।
ਵੀਡੀਓ ਲਈ ਕਲਿੱਕ ਕਰੋ -: