ਰੇਲ ਡਵੀਜ਼ਨ ਫਿਰੋਜ਼ਪੁਰ ਨੇ ਆਮਦਨੀ ਨਾ ਹੋਣ ਕਰਕੇ ਪੰਜਾਬ ਦੇ 11 ਤੇ ਹਿਮਾਚਲ ਪ੍ਰਦੇਸ਼ ਦੇ ਦੋ ਸਟੇਸ਼ਨ ਬੰਦ ਕਰ ਦਿੱਤੇ ਹਨ, ਹੁਣ ਇਨ੍ਹਾਂ ਸਟੇਸ਼ਨਾਂ ‘ਤੇ ਟ੍ਰੇਨਾਂ ਨਹੀਂ ਰੁਕਣਗੀਆਂ। ਇਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦਾ ਇੱਕ-ਇੱਕ ਧਾਰਮਿਕ ਸਟੇਸ਼ਨ ਵੀ ਸ਼ਾਮਲ ਹੈ।
63 ਸਾਲ ਪੁਰਾਣੇ ਰੇਲਵੇ ਸਟੇਸ਼ਨ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਰੇਲਵੇ ਦੇ ਇਸ ਫੈਸਲੇ ਨਾਲ ਉਕਤ ਸਟੇਸ਼ਾਂ ਨਾਲ ਲੱਗਦੇ ਪਿੰਡਾਂ ਦੇ ਲੋਕ ਬਹੁਤ ਨਾਰਾਜ਼ ਹਨ। ਇਹ ਸਟੇਸ਼ਨ ਤਰਨਤਾਰਨ, ਅੰਮ੍ਰਿਤਸਰ, ਫਿਰੋਜ਼ਪੁਰ, ਲੁਧਿਆਣਾ ਤੇ ਪਠਾਨਕੋਟ ਰੇਲ ਸੈਕਸ਼ਨ ‘ਤੇ ਬਣੇ ਹਨ।
ਰੇਲਵੇ ਦੇ ਸੂਤਰਾਂ ਮੁਤਾਬਕ ਰੇਲਵੇ ਨੇ ਆਮਦਨੀ ਨਾ ਹੋਣ ਕਰਕੇ ਪੰਜਾਬ ਵਿੱਚ ਪੈਂਦੇ ਰੇਲਵੇ ਸਟੇਸ਼ਨ ਵੈਨਪੋਈਂ, ਦੁਖਨਾ ਵਾਰਨ, ਭਲੋਜਾਲਾ, ਘੰਦ੍ਰਣ, ਜਾਂਡੋਕ, ਚੌਂਤੜਾ ਭਟੇਡ (ਹਿਮਾਚਲ ਪ੍ਰਦੇਸ਼), ਕੋਟਲਾ ਗੁਜਰਾ, ਸੰਗ੍ਰਾਨਾ ਸਾਹਿਬ (ਗੁਰਦੁਆਰਾ), ਭਨੋਹੜ ਪੰਜਾਬ, ਵਰਪਾਲ (ਜੀ.ਆਰ.ਵੀ.), ਮਾਲਮੋਹਰੀ, ਬੈਜਨਾਥ ਮੰਦਰ (ਹਿਮਾਚਲ ਪ੍ਰਦੇਸ਼) ਤੇ ਮੰਦਹਾਲੀ ਨੂੰ ਪੂਰੀ ਤਰ੍ਹਾਂ ਤੋਂ ਬੰਦ ਕਰ ਦਿੱਤਾ ਹੈ।
ਜਿਨ੍ਹਾਂ ਲੋਕਾਂ ਨੇ ਟਿਕਟ ਵੇਚਣ ਦਾ ਠੇਕਾ ਲਿਆ ਸੀ ਉਨ੍ਹਾਂ ਨੂੰ ਸਟੇਸ਼ਨ ਬੰਦ ਕਰਨ ਸੰਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਕਈ ਸਟੇਸ਼ਨ ਬਹੁਤ ਪੁਰਾਣੇ ਹਨ ਉਨ੍ਹਾਂ ਨੂੰ ਵੀ ਰੇਲਵੇ ਨੇ ਬੰਦ ਕਰ ਦਿੱਤਾ ਹੈ। ਇਨ੍ਹਾਂ ਸਟੇਸ਼ਨਾਂ ਦੇ ਨਾਲ ਕਈ ਪਿੰਡ ਲਗਦੇ ਹਨ, ਅਜਿਹੇ ਵਿੱਚ ਇਥੇ ਦੇ ਪਿੰਡ ਦੇ ਸਟੇਸ਼ ਬੰਦ ਕਰਨ ਨਾਲ ਨਾਰਾਜ਼ ਹਨ, ਕਿਉਂਕਿ ਹੁਣ ਟ੍ਰੇਨਾਂ ਉਕਤ ਸਟੇਸ਼ਨਾਂ ‘ਤੇ ਨਹੀਂ ਰੁਕਣਗੀਆਂ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਫਿਰੋਜ਼ਪੁਰ ਤੇ ਲੁਧਿਆਣਾ ਵਿਚਾਲੇ ਸਥਿਤ ਭਨੋਹੜ ਸਟੇਸ਼ਨ, ਜੋ 8 ਦਸੰਬਰ 1958 ਵਿੱਚ ਲੋਕਾਂ ਦੀਆਂ ਸਹੂਲਤਾਂ ਨੂੰ ਵੇਖਧੇ ਹੋਏ ਬਣਾਇਆ ਸੀ। ਇਥੇ ਦੇ ਜ਼ਿਆਦਾਤਰ ਨੌਜਵਾਨ ਫੌਜ ਵਿੱਚ ਕੰਮ ਕਰਦੇ ਹਨ। ਇਥੇ ਦੇ ਨਿਵਾਸੀ ਦਰਸ਼ ਸਿੰਘ ਤੇ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਸਟੇਸ਼ਨ ਨੂੰ ਬਣਿਆਂ 63 ਸਾਲ ਹੋ ਚੁੱਕੇ ਹਨ। ਰੇਲ ਡਿਵੀਜ਼ਨ ਫਿਰੋਜ਼ਪੁਰ ਨੇ ਸਾਲ 2022 ਵਿੱਚ ਉਕਤ ਸਟੇਸ਼ਨ ਨੂੰ ਤੋੜਨਾ ਸ਼ੁਰੂ ਕੀਤਾ ਸੀ। ਪਿੰਡ ਦੇ ਸਰਪੰਚ ਸਣੇ ਸਾਰੇ ਪਿਡਾਂ ਵਾਲੇ ਇਕੱਠੇ ਹੋ ਕੇ ਫਿਰੋਜ਼ਪੁਰ ਮੰਡਲ ਦਫਤਰ ਗਏ ਸਨ ਤੇ ਡੀ.ਆਰ.ਐੱਮ. ਨੂੰ ਮਿਲੇ ਤੇ ਇਸ ਨੂੰ ਮੁੜ ਸ਼ੁਰੂ ਕਰਵਾਇਆ ਸੀ। ਪਰ ਹੁਣ 31 ਮਾਰਚਨ ਨੂੰ ਇੱਕ ਪੱਤਰ ਜਾਰੀ ਕਰਕੇ ਇਸ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ। ਹੁਣ ਇਥੇ ਟ੍ਰੇਨਾਂ ਨਹੀਂ ਰੁਕ ਰਹੀਆਂ ਹਨ।