ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਨੇ ਆਪਣਾ 11ਵਾਂ ਸਥਾਪਨਾ ਦਿਵਸ ਯੂਨੀਵਰਸਿਟੀ ਕੈਂਪਸ ਵਿਖੇ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਪਤਵੰਤੇ ਸੱਜਣਾਂ ਵੱਲੋਂ ਸਤਿਕਾਰਯੋਗ ਸ. ਲਾਲ ਸਿੰਘ ਜੀ ਦੀ ਮੂਰਤੀ ਨੂੰ ਫੁੱਲ ਮਾਲਾ ਅਰਪਿਤ ਕਰਕੇ ਕੀਤੀ ਗਈ। ਇਸ ਉਪਰੰਤ ਦੀਪਮਾਲਾ ਦੀ ਰਸਮ ਅਦਾ ਕੀਤੀ ਗਈ ਅਤੇ ਡੀ.ਬੀ.ਯੂ. ਐਨਥਮ ਦਾ ਗਾਇਨ ਕੀਤਾ ਗਿਆ।
ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ, ਡਾ. ਐਲ.ਐਸ. ਬੇਦੀ ਨੇ ਸਮਾਗਮ ਦੇ ਮੁੱਖ ਮਹਿਮਾਨ ਡਾ. ਜ਼ੋਰਾ ਸਿੰਘ, ਚਾਂਸਲਰ, ਦੇਸ਼ ਭਗਤ ਯੂਨੀਵਰਸਿਟੀ, ਡਾ. ਤਜਿੰਦਰ ਕੌਰ, ਪ੍ਰੋ ਚਾਂਸਲਰ ਅਤੇ ਡਾ: ਸੰਦੀਪ ਸਿੰਘ, ਪ੍ਰੈਜ਼ਿਡੈਂਟ, ਜੋ ਆਨਲਾਈਨ ਮਾਧਿਅਮ ਰਾਂਹੀ ਸਮਾਗਮ ਵਿੱਚ ਸ਼ਾਮਲ ਹੋਏ ਨੂੰ ਜੀ ਆਇਆਂ ਆਖਿਆ। ਡਾ. ਜੇ.ਕੇ. ਸ਼ਰਮਾ, ਡਾਇਰੈਕਟਰ, ਆਈ.ਈ.ਡੀ.ਸੀ. ਨੇ ਡੀ.ਬੀ.ਯੂ. ਦੀ ਬੁਨਿਆਦ, ਆਦਰਸ਼, ਪਿਛਲੀਆਂ ਪ੍ਰਾਪਤੀਆਂ ਅਤੇ ਭਵਿੱਖੀ ਪ੍ਰੋਜੈਕਟਾਂ ਬਾਰੇ ਇੱਕ ਪ੍ਰੇਜ਼ੇਂਟੇਸ਼ਨ ਦਿੱਤੀ।
ਡਾ. ਜ਼ੋਰਾ ਸਿੰਘ, ਚਾਂਸਲਰ, ਦੇਸ਼ ਭਗਤ ਯੂਨੀਵਰਸਿਟੀ ਨੇ ਯੂਨੀਵਰਸਿਟੀ ਦੇ 11ਵੇਂ ਸਥਾਪਨਾ ਦਿਵਸ ਦੀਆਂ ਸਮੂਹ ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਡਾ. ਜ਼ੋਰਾ ਸਿੰਘ ਨੇ ਆਪਣੇ ਪਿਤਾ ਸ. ਲਾਲ ਸਿੰਘ ਜੀ ਨੂੰ ਯਾਦ ਕੀਤਾ ਅਥੇ ਕਿਹਾ ਕਿ ਯੂਨੀਵਰਸਿਟੀ ਸ. ਲਾਲ ਸਿੰਘ ਜੀ ਦਾ ਸੁਪਨਾ ਸੀ ਕਿ ਇਸ ਦੇ ਰਾਂਹੀ ਉਹ ਸਮਾਜ ਦੇ ਹਰ ਵਰਗ ਵਿੱਚ ਸਿੱਖਿਆ ਦਾ ਪ੍ਰਸਾਰ ਕਰਨ ਜਿਸਦੇ ਸੱਦਕਾ ਡੀ.ਬੀ.ਯੂ. ਆਪਣੀਆਂ ਸਕਾਲਰਸ਼ਿਪ ਸਕੀਮਾਂ ਅਤੇ ਉੱਦਮਤਾ ਪ੍ਰੋਗਰਾਮਾਂ ਦੁਆਰਾ ਸਮਾਜ ਦੇ ਪਛੜੇ ਵਰਗਾਂ ਦੇ ਵਿਿਦਆਰਥੀਆਂ ਨੁੰ ਸਿਿਖਆ ਪ੍ਰਦਾਨ ਕਰਨ ਵਿੱਚ ਵਡਮੁਲੀ ਸੇਵਾ ਨਿਭਾ ਰਹੀ ਹੈ।
ਇਹ ਵੀ ਪੜ੍ਹੋ : 7 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌ.ਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ.ਨ
ਇਸ ਉਪਰੰਤ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿੱਚ ਪੰਜਾਬ ਦੇ ਲੋਕ ਨਾਚ ਗਿੱਧਾ ਅਤੇ ਭੰਗੜਾ, ਗੀਤ ਗਾਇਨ, ਨੁਕੜ ਨਾਟਕ ਆਦਿ ਪੇਸ਼ ਕੀਤੇ ਗਏ। ਡਾ. ਆਈ.ਐਸ. ਸੇਠੀ, ਡਾਇਰੈਕਟਰ ਖੋਜ ਅਤੇ ਡਾ. ਪਰਮੋਦ ਮੰਡਲ, ਡਾਇਰੈਕਟਰ ਅਕਾਦਮਿਕ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਸਮਾਗਮ ਦੇ ਅੰਤ ਵਿੱਚ ਡਾ. ਸੁਰਜੀਤ ਪਥੀਜਾ, ਡਾਇਰੈਕਟਰ, ਪਰਫਾਰਮਿੰਗ ਆਰਟਸ ਅਤੇ ਮੀਡੀਆ ਨੇ ਰਸਮੀ ਧੰਨਵਾਦ ਕੀਤਾ ਅਤੇ ਸਮਾਗਮ ਦੀ ਸਮਾਪਤੀ ਕੀਤੀ।
ਵੀਡੀਓ ਲਈ ਕਲਿੱਕ ਕਰੋ : –