ਕੰਬੋਡੀਆ ਵਿੱਚ ਇੱਕ ਕੈਸੀਨੋ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਹੈ। 30 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਅੱਗ ਇੰਨੀ ਭਿਆਨਕ ਸੀ ਕਿ ਲੋਕ ਇਸ ਤੋਂ ਬਚਣ ਲਈ ਛੱਤ ਤੋਂ ਛਾਲ ਮਾਰਨ ਲੱਗੇ।
ਸਥਾਨਕ ਪ੍ਰਸ਼ਾਸਨ ਮੁਤਾਬਕ ਪੋਇਪੇਟ ਦੇ ਗ੍ਰੈਂਡ ਡਾਇਮੰਡ ਸਿਟੀ ਹੋਟਲ ਦੇ ਕੈਸੀਨੋ ‘ਚ ਰਾਤ ਕਰੀਬ 11.30 ਵਜੇ ਅੱਗ ਲੱਗ ਗਈ। ਇਹ ਕੰਬੋਡੀਆ ਦਾ ਸਰਹੱਦੀ ਖੇਤਰ ਹੈ। ਹਾਦਸੇ ਵੇਲੇ ਉੱਥੇ ਕਰੀਬ 400 ਲੋਕ ਮੌਜੂਦ ਸਨ।
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪ੍ਰਸ਼ਾਸਨ ਆਪਣੀ ਜਾਂਚ ਵਿੱਚ ਜੁਟਿਆ ਹੋਇਆ ਹੈ। ਸਥਾਨਕ ਮੀਡੀਆ ਮੁਤਾਬਕ ਇਸ ਹੋਟਲ ‘ਚ ਕਈ ਲੋਕ ਥਾਈਲੈਂਡ ਦੇ ਸਨ। ਰਿਪੋਰਟਾਂ ਮੁਤਾਬਕ ਕੁਝ ਜ਼ਖਮੀਆਂ ਨੂੰ ਥਾਈਲੈਂਡ ਦੇ ਸਾ ਕੋ ਕੋ ਸੂਬੇ ਦੇ ਇੱਕ ਹਸਪਤਾਲ ਵਿੱਚ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ ਹਿੰਦੂ ਔਰਤ ਦਾ ਬੇਰਹਿਮੀ ਨਾਲ ਕਤਲ, ਬੁਰੀ ਹਾਲਤ ‘ਚ ਮਿਲੀ ਮ੍ਰਿਤਕ ਦੇਹ
ਪੋਇਪੇਟ ਕੰਬੋਡੀਆ ਅਤੇ ਥਾਈਲੈਂਡ ਦੀ ਸਰਹੱਦ ‘ਤੇ ਇੱਕ ਬਹੁਤ ਮਸ਼ਹੂਰ ਸ਼ਹਿਰ ਹੈ। ਜੋ ਆਪਣੇ ਕੈਸੀਨੋ ਲਈ ਜਾਣਿਆ ਜਾਂਦਾ ਹੈ। ਥਾਈਲੈਂਡ ‘ਚ ਕੈਸੀਨੋ ‘ਤੇ ਪਾਬੰਦੀ ਹੋਣ ਕਾਰਨ ਕਈ ਲੋਕ ਇੱਥੇ ਗੈਰ-ਕਾਨੂੰਨੀ ਢੰਗ ਨਾਲ ਜੂਆ ਖੇਡਣ ਆਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: