ਪੰਚਕੂਲਾ ਵਿਚ ਵਿਆਹ ਤੋਂ ਪਰਤ ਰਹੇ ਇਕ ਹੀ ਪਰਿਵਾਰ ਦੇ ਦੋ ਭਰਾਵਾਂ ਤੇ ਇਕ ਭੈਣ ਦੀ ਸੜਕ ਹਾਦਸੇ ਵਿਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।ਜਾਣਕਾਰੀ ਮੁਤਾਬਕ ਰਿਸ਼ਤੇਦਾਰੀ ਵਿਚ ਵਿਆਹ ਭੁਗਤਾ ਕੇ ਵਾਪਸ ਬਾਈਕ ‘ਤੇ ਪਰਤ ਰਹੇ ਬਲਾਕ ਬਰਵਾਲਾ ਦੇ ਪਿੰਡ ਬਰੇਲੀ ਦੇ ਤਿੰਨ ਲੋਕ ਬਰਵਾਲਾ ਪਾਵਰ ਹਾਊਸ ਦੇ ਕੋਲ ਇਕ ਸਕਾਰਪੀਓ ਕਾਰ ਦੀ ਚਪੇਟ ਵਿਚ ਆ ਗਏ।

ਹਾਦਸੇ ਵਿਚ ਬਾਈਕ ਸਵਾਰ ਦੋ ਭਰਾਵਾਂ ਤੇ ਇਕ ਭੈਣ ਦੀ ਮੌਤ ਹੋ ਗਈ ਜਿਨ੍ਹਾਂ ਵਿਚੋਂ ਇਕ ਭਰਾ ਅਭਿਸ਼ੇਕ ਤੇ ਭੈਣ ਅੰਜਲੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਤੇ ਤੀਜੇ ਭਰਾ ਅੰਕਿਤ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ, ਜਿਸ ਦੀ ਅੱਜ ਮੌਤ ਹੋ ਗਈ।

ਮ੍ਰਿਤਕਾਂ ਦੇ ਪਿਤਾ ਪਵਨ ਕੁਮਾਰ ਨੇ ਦੱਸਿਆ ਕਿ ਇਹ ਸਾਰੇ ਪਿੰਡ ਬਰੇਲੀ ਦੇ ਰਹਿਣ ਵਾਲੇ ਹਨ। ਤਿੰਨੋਂ ਇਕ ਵਿਆਹ ਸਮਾਰੋਹ ਤੋਂ ਪਰਤ ਕੇ ਆਪਣੇ ਘਰ ਖਟੋਲ ਜਾ ਰਹੇ ਸਨ ਕਿ ਰਸਤੇ ਵਿਚ ਇਕ ਸਕਾਰਪੀਓ ਕਾਰ ਨੇ ਤਿੰਨਾਂ ਨੂੰ ਟੱਕਰ ਮਾਰ ਦਿੱਤੀ ਤੇ ਅੱਜ ਇਕ ਹੀ ਪਰਿਵਾਰ ਦੇ ਤਿੰਨ ਬੱਚਿਆਂ ਨੂੰ ਮੋਰਚਰੀ ਹਾਊਸ ਤੋਂ ਅੰਤਿਮ ਸਸਕਾਰ ਲਈ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ।
ਇਹ ਵੀ ਪੜ੍ਹੋ : ਟਵਿੱਟਰ ‘ਚ ਵੱਡੇ ਬਦਲਾਅ ਦੀ ਤਿਆਰੀ, ਅੱਖਰਾਂ ਦੀ ਲਿਮਿਟ 280 ਤੋਂ ਵੱਧ ਕੇ ਹੋਵੇਗੀ 1000!
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
