ਕੇਂਦਰੀ ਜੇਲ੍ਹ ਬਠਿੰਡਾ ਆਏ ਦਿਨ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਇੱਕ ਵਾਰ ਫਿਰ ਤੋਂ ਜੇਲ੍ਹ ਸੁਰਖੀਆਂ ਵਿੱਚ ਆਈ ਹੈ, ਜਿਸ ਦਾ ਕਾਰਨ ਕੇਂਦਰੀ ਜੇਲ੍ਹ ਦੀ ਸੁਰੱਖਿਆ ਵਿੱਚ ਤਾਇਨਾਤ ਇੰਡੀਅਨ ਰਿਜ਼ਰਵ ਵਾਟਲੀਅਨ ਦੇ ਦੋ ਕਾਂਸਟੇਬਲ ਹਨ, ਜਿਨ੍ਹਾਂ ਨੂੰ 620 ਗ੍ਰਾਮ ਭੁੱਕੀ ਸਣੇ ਗ੍ਰਿਫਤਾਰ ਕੀਤਾ ਗਿਆ ਹੈ।
ਫੜੇ ਗਏ ਦੋਵੇਂ ਕਾਂਸਟੇਬਲਾਂ ਨੂੰ ਮੌਕੇ ‘ਤੇ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਜੇਲ੍ਹ ਦੇ ਨਿਯਮਾਂ ਦੀ ਉਲੰਘਣਾ ਕਰਨ ਤੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੂਜੇ ਪਾਸੇ ਫੜੇ ਗਏ ਦੋਸ਼ੀਆਂ ਤੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂਕਿ ਪਤਾ ਕੀਤਾ ਜਾ ਸਕੇ ਕਿ ਇਹ ਭੁੱਕੀ ਉਨ੍ਹਾਂ ਨੇ ਜੇਲ੍ਹ ਵਿੱਚ ਕਿਸ ਨੂੰ ਦੇਣੀ ਸੀ।
ਥਾਣਾ ਕੈਂਟ ਪੁਲਿਸ ਨੂੰ ਸ਼ਿਕਾਇਤ ਦੇ ਕੇ ਸਿਕੰਦਰ ਸਿੰਘ ਸਹਾਇਕ ਸੁਪਰਿੰਟੈਂਡੈਂਟ ਕੇਂਦਰੀ ਜੇਲ੍ਹ ਬਠਿੰਡਾ ਨੇ ਦੱਸਿਆ ਕਿ ਇੰਡੀਅਨ ਰਿਜ਼ਰਵ ਵਾਟਲੀਅਨ ਦੇ ਕਾਂਸਟੇਬਲ ਗੁਰਦਾਸ ਸਿੰਘ ਤੇ ਜਗਤਾਰ ਸਿੰਘ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਤਾਇਨਾਤ ਹੈ, ਜਿਸ ਵਿੱਚ ਇੱਕ ਕਾਂਸਟੇਬਲ ਦੀ ਡਿਊਟੀ ਪੈਟਰੋਲਿੰਗ ‘ਤੇ ਹੈ, ਤਾਂ ਦੂਜੇ ਦੀ ਜੇਲ੍ਹ ਦੇ ਟਾਵਰ ‘ਤੇ ਹੈ।
ਇਹ ਵੀ ਪੜ੍ਹੋ : 5 ਸਾਲ ਦਾ ਨਮਨ ਬਣਿਆ ਚਾਈਲਡ ਕਾਂਸਟੇਬਲ, ਪਿਤਾ ਦੀ ਮੌਤ ਦੇ ਬਾਅਦ ਵਿਭਾਗ ਨੇ ਦਿੱਤੀ ਨੌਕਰੀ
ਬੀਤੀ 23 ਮਾਰਚ ਨੂੰ ਜਦੋਂ ਜੇਲ੍ਹ ਕੰਪਲੈਕਸ ਦੇ ਅੰਦਰ ਜਾਣ ਤੋਂ ਪਹਿਲਾਂ ਤਲਾਸ਼ੀ ਲਈ ਗਈ, ਤਾਂ ਦੋਵੇਂ ਦੋਸ਼ੀਆਂਕੋਲੋਂ 620 ਗ੍ਰਾਮ ਹੈਰੋਇਨ ਬਰਾਮਦ ਹੋਈ, ਜੋਕਿ ਦੋਸ਼ੀ ਨੇ ਲੁਕ ਕੇ ਰਖੀ ਹੋਈ ਸੀ। ਜੇਲ੍ਹ ਸੁਰੱਖਿਆ ਕਰਮਚਾਰੀਆਂ ਨੇ ਦੋਵੇਂ ਦੋਸ਼ੀਆਂ ਨੂੰ ਮੌਕੇ ‘ਤੇ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: