ਹਾਲ ਹੀ ਵਿੱਚ ਫਲਾਈਟ ‘ਚ ਵਾਪਰੇ ਪਿਸ਼ਾਬ ਕਾਂਡ ਮਗਰੋਂ ਏਰਲਾਈਨਸ ਅਲਰਟ ਹੋ ਗੀਆਂ ਹਨ। ਗੋਆ ਤੋਂ ਮੁੰਬਈ ਜਾ ਰਹੀ GoFirst ਫਲਾਈਟ ਤੋਂ ਦੋ ਵਿਦੇਸ਼ੀ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ ਦੋਵਾਂ ਨੇ ਕਰੂ ਮੈਂਬਰਾਂ ‘ਤੇ ਭੱਦੀਆਂ ਟਿੱਪਣੀਆਂ ਕੀਤੀਆਂ ਸਨ। GoFirst ਦੇ ਬੁਲਾਰੇ ਨੇ ਐਤਵਾਰ ਨੂੰ ਦੱਸਿਆ ਕਿ ਇਹ ਘਟਨਾ 6 ਜਨਵਰੀ ਨੂੰ ਫਲਾਈਟ ਜੀ8-372 ‘ਤੇ ਵਾਪਰੀ। ਦੋਵਾਂ ਯਾਤਰੀਆਂ ਨੇ ਫਲਾਈਟ ਸੁਰੱਖਿਆ ਨਿਯਮਾਂ ਨੂੰ ਤੋੜਿਆ ਅਤੇ ਫਲਾਈਟ ‘ਚ ਮੌਜੂਦ ਹੋਰ ਯਾਤਰੀਆਂ ਨੂੰ ਵੀ ਪਰੇਸ਼ਾਨ ਕੀਤਾ।
ਘਟਨਾ ਤੋਂ ਬਾਅਦ ਪਾਇਲਟ-ਇਨ-ਕਮਾਂਡ ਨੇ ਦੋਵਾਂ ਵਿਦੇਸ਼ੀ ਯਾਤਰੀਆਂ ਨੂੰ ਤੁਰੰਤ ਉਤਾਰਨ ਦਾ ਫੈਸਲਾ ਕੀਤਾ। ਦੋਵੇਂ ਯਾਤਰੀਆਂ ਨੂੰ ਹਵਾਈ ਅੱਡੇ ਦੀ ਸੁਰੱਖਿਆ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮਾਮਲੇ ਦੀ ਅਗਲੀ ਕਾਰਵਾਈ ਲਈ ਹਵਾਬਾਜ਼ੀ ਕੰਟਰੋਲਰ ਡੀਜੀਸੀਏ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਹੈ।
ਹਾਲ ਹੀ ‘ਚ ਏਅਰ ਇੰਡੀਆ ਦੇ ਜਹਾਜ਼ ‘ਚ ਇਕ ਔਰਤ ‘ਤੇ ਪਿਸ਼ਾਬ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਦੇ ਮੱਦੇਨਜ਼ਰ ਡੀਜੀਸੀਏ ਨੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਯਾਤਰੀਆਂ ਦੇ ਪ੍ਰਬੰਧਨ ਅਤੇ ਜ਼ਿੰਮੇਵਾਰੀਆਂ ਬਾਰੇ ਸਾਰੀਆਂ ਏਅਰਲਾਈਨਾਂ ਦੇ ਸੰਚਾਲਨ ਮੁਖੀਆਂ ਨੂੰ ਇੱਕ ਐਡਵਾਇਜ਼ਰੀ ਜਾਰੀ ਕੀਤੀ ਸੀ।
ਇਹ ਵੀ ਪੜ੍ਹੋ : ਚੀਨ ‘ਚ ਹੰਗਾਮਾ, ਕੋਰੋਨਾ ਟੈਸਟ ਕਿੱਟਾਂ ਬਣਾਉਣ ਵਾਲੀ ਫੈਕਟਰੀ ਨੇ ਬਿਨਾਂ ਸੈਲਰੀ ਲੋਕਾਂ ਨੂੰ ਕੱਢਿਆ
ਐਡਵਾਈਜ਼ਰੀ ‘ਚ ਡੀਜੀਸੀਏ ਨੇ ਕਿਹਾ- ਇਹ ਦੇਖਿਆ ਗਿਆ ਹੈ ਕਿ ਪੋਸਟ ਹੋਲਡਰ, ਪਾਇਲਟ ਅਤੇ ਕੈਬਿਨ ਕਰੂ ਮੈਂਬਰ ਜਹਾਜ਼ ‘ਚ ਯਾਤਰੀਆਂ ਨਾਲ ਬਦਸਲੂਕੀ ‘ਤੇ ਉਚਿਤ ਕਾਰਵਾਈ ਕਰਨ ‘ਚ ਅਸਫਲ ਰਹੇ ਹਨ। ਏਅਰਲਾਈਨਜ਼ ਵੱਲੋਂ ਕਾਰਵਾਈ ਨਾ ਕਰਨ, ਗਲਤ ਕਾਰਵਾਈ ਕਰਨ ਜਾਂ ਬਿਨਾਂ ਕਾਰਵਾਈ ਕੀਤੇ ਛੱਡਣ ਕਾਰਨ ਅਜਿਹੀਆਂ ਘਟਨਾਵਾਂ ਨੇ ਸਮਾਜ ਵਿੱਚ ਹਵਾਈ ਯਾਤਰਾ ਦੇ ਅਕਸ ਨੂੰ ਢਾਹ ਲਾਈ ਹੈ।
ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਏਅਰਕ੍ਰਾਫਟ ਨਿਯਮ 1937 ‘ਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਯਾਤਰੀਆਂ ਨੂੰ ਸੰਭਾਲਣ ਲਈ ਕਈ ਵਿਵਸਥਾਵਾਂ ਹਨ। ਇਹ ਵੀ ਸਿਫਾਰਿਸ਼ ਕੀਤੀ ਗਈ ਹੈ ਕਿ ਜੇ ਯਾਤਰੀ ਬਦਸਲੂਕੀ ਕਰ ਰਹੇ ਹਨ ਜਾਂ ਹਿੰਸਕ ਹੋ ਰਹੇ ਹਨ ਤਾਂ ਇਸ ਨੂੰ ਕੰਟਰੋਲ ਕਰਨ ਲਈ ਜਹਾਜ਼ ਵਿੱਚ ਇੱਕ ਯੰਤਰ ਰੱਖਿਆ ਜਾਵੇ। ਇਹ ਹੱਥਕੜੀਆਂ ਵਾਂਗ ਹੈ। ਭਾਰਤ ਵਿੱਚ ਏਅਰ ਏਸ਼ੀਆ ਵਰਗੀਆਂ ਕੁਝ ਏਅਰਲਾਈਨਾਂ ਇਸ ਨੂੰ ਜਹਾਜ਼ ਦੇ ਕੈਬਿਨਾਂ ਵਿੱਚ ਰੱਖ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: