ਤਾਮਿਲਨਾਡੂ ਦੇ ਮੰਨਾਰ ਖੇਤਰ ਦੀ ਖਾੜੀ ਵਿਚ ਮੱਛੀਆਂ ਫੜਨ ਵਾਲੀਆਂ ਦੋ ਕਿਸ਼ਤੀਆਂ ਤੋਂ ਕਰੋੜਾਂ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ ਹੈ। ਭਾਰਤੀ ਤੱਟ ਰੱਖਿਅਕ, ਰੈਵੇਨਿਊ ਇੰਟੈਲੀਜੈਂਸ ਅਤੇ ਕਸਟਮ ਦੇ ਡਾਇਰੈਕਟੋਰੇਟ ਦੁਆਰਾ ਸਾਂਝੀ ਮੁਹਿੰਮ ਰਾਹੀਂ ਇਹ ਸਫਲਤਾ ਹਾਸਲ ਕੀਤੀ। ਇਸ ਦੌਰਾਨ ਕਰੀਬ 32.689 ਕਿਲੋ ਸੋਨਾ ਜ਼ਬਤ ਕੀਤਾ ਗਿਆ। ਫੜੇ ਗਏ ਸੋਨੇ ਦੀ ਕੀਮਤ ਲਗਭਗ 20.2 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਖੇਪ ਸ਼੍ਰੀਲੰਕਾ ਤੋਂ ਭਾਰਤ ਵਿੱਚ ਤਸਕਰੀ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਸਾਕਾ ਨੀਲਾਤਾਰਾ ਵਰ੍ਹੇਗੰਢ, ਪੰਜਾਬ ‘ਚ ਵਧਾਈ ਗਈ ਸੁਰੱਖਿਆ, ਪੁਲਿਸ ਨੇ ਸਾਰੇ ਜ਼ਿਲ੍ਹਿਆਂ ‘ਚ ਕੱਢੇ ਫਲੈਗ ਮਾਰਚ
ਦਰਅਸਲ, ਡੀਆਰਆਈ ਨੇ ਸ਼੍ਰੀਲੰਕਾ ਅਤੇ ਭਾਰਤ ਦਰਮਿਆਨ ਡਰੱਗ ਤਸਕਰੀ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਹੀ ਟੀਮ ਬਣਾ ਕੇ ਸਾਂਝਾ ਆਪ੍ਰੇਸ਼ਨ ਕੀਤਾ ਗਿਆ। 30 ਮਈ ਨੂੰ ਭਾਰਤੀ ਤੱਟ ਰੱਖਿਅਕ ਅਤੇ ਡੀਆਰਆਈ ਨੇ ਇੱਕ ਸੰਯੁਕਤ ਆਪ੍ਰੇਸ਼ਨ ਸ਼ੁਰੂ ਕੀਤਾ। ਜਦੋਂ ਏਜੰਸੀਆਂ ਦੇ ਅਧਿਕਾਰੀਆਂ ਨੇ ਤਸਕਰਾਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਨੇ ਸੋਨਾ ਪਾਣੀ ਵਿੱਚ ਸੁੱਟ ਦਿੱਤਾ। ਫਿਰ ਗੋਤਾਖੋਰਾਂ ਦੀ ਮਦਦ ਨਾਲ ਇਸ ਕੀਮਤੀ ਧਾਤ ਨੂੰ ਸਮੁੰਦਰ ਦੇ ਹੇਠਾਂ ਤੋਂ ਬਾਹਰ ਲਿਆਂਦਾ ਗਿਆ।
ਵੀਡੀਓ ਲਈ ਕਲਿੱਕ ਕਰੋ -: