ਗੁਰਦਾਸਪੁਰ ਦੇ 21 ਸਾਲ ਦੇ ਨੌਜਵਾਨ ਕੁੰਵਰ ਅੰਮ੍ਰਿਤਬੀਰ ਸਿੰਘ ਨੇ Bruce lee ਦਾ ਰਿਕਾਰਡ ਤੋੜਿਆ ਹੈ। 21 ਸਾਲਾ ਪੰਜਾਬੀ ਨੌਜਵਾਨ ਨੇ ਪੁਸ਼-ਅੱਪ ‘ਚ ਦੂਜੀ ਵਾਰ ਗਿਨੀਜ਼ ਵਰਲਡ ਰਿਕਾਰਡ ਦਰਜ ਕਰਾਇਆ ਹੈ। ਗੁਰਦਾਸਪੁਰ ਦੇ ਪਿੰਡ ਉਮਰਵਾਲਾ ਦਾ ਰਹਿਣ ਵਾਲਾ ਕੁੰਵਰ ਸੋਸ਼ਲ ਮੀਡੀਆ ਤੇ ਇਕ ਫਿਟਨੈੱਸ influencer ਵਜੋਂ ਪਹਿਚਾਣ ਕਾਇਮ ਕਰ ਚੁਕਾ ਹੈ।
ਕੁੰਵਰ ਅੰਮ੍ਰਿਤਬੀਰ ਸਿੰਘ ਦਾ ਕਹਿਣਾ ਹੈ ਕਿ ਆਪਣੇ ਹੁਨਰ ਨੂੰ ਉਹ ਲੋਕਾਂ ਤਕ ਲੈ ਕੇ ਜਾਣ ਲਈ ਉਹ ਸੋਸ਼ਲ ਮੀਡੀਆ ਤੇ ਜ਼ਰੂਰ ਅੱਗੇ ਵੱਧ ਰਿਹਾ ਹੈ ਅਤੇ ਦੇਸ਼ ਅਤੇ ਵਿਦੇਸ਼ਾਂ ਤੋਂ ਵੀ ਨੌਜਵਾਨ ਉਸ ਨਾਲ ਜੁੜ ਰਹੇ ਹਨ। ਕੁੰਵਰ ਨੇ ਹੁਣ ਇਕ ਮਿੰਟ ਚ 10 ਕਿੱਲੋ ਤੋਂ ਉਪਰ ਭਾਰ ਚੁੱਕ ਕੇ 86 ਪੁਸ਼-ਅੱਪ ਲਗਾ 83 ਪੁਸ਼-ਅੱਪ ਦਾ ਬਰੂਸ-ਲੀ ਦਾ ਰਿਕਾਰਡ ਤੋੜਕੇ ਆਪਣਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਚ ਦਰਜ਼ ਕਰਵਾਇਆ ਹੈ। ਕੁੰਵਰ ਅੰਮ੍ਰਿਤਬੀਰ ਸਿੰਘ ਹੋਰਨਾਂ ਫਿਟਨੈੱਸ ਪ੍ਰਭਾਵਕ ਤੋਂ ਕੁਝ ਵੱਖ ਹੈ।
ਸਰਹੱਦੀ ਪਿੰਡ ਚ ਰਹਿਣ ਵਾਲੇ ਇਸ ਨੌਜਵਾਨ ਨੇ ਕਰੀਬ ਤਿੰਨ ਸਾਲ ਪਹਿਲਾ ਹੀ ਕੁਝ ਵੱਖ ਕਰਨ ਦੀ ਸੋਚ ਨਾਲ ਅਭਿਆਸ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਪਿੰਡ ਚ ਜਿੰਮ ਨਹੀਂ ਸੀ। ਇਸ ਕਰਕੇ ਕੁੰਵਰ ਅੰਮ੍ਰਿਤਬੀਰ ਨੇ ਸੋਸ਼ਲ ਮੀਡੀਆ ਤੇ ਪੁਰਾਤਨ ਪਹਿਲਵਾਨਾਂ ਅਤੇ ਅਖਾੜਿਆਂ ਚ ਕਿਵੇਂ ਅਭਿਆਸ ਕੀਤਾ ਜਾਂਦਾ ਹੈ ਉਸ ਬਾਰੇ ਜਾਣਕਾਰੀ ਇਕੱਤਰ ਕੀਤੀ ਅਤੇ ਹੋਲੀ ਹੋਲੀ ਹੱਲ ਕੱਢਿਆ। ਉਸਨੇ ਘਰ ਚ ਹੀ ਦੇਸੀ ਢੰਗ ਨਾਲ ਇਕ ਆਪਣਾ ਜਿੰਮ ਤਿਆਰ ਕੀਤਾ ਅਤੇ ਅੱਜ ਵੀ ਉਹ ਰੋਜ਼ਾਨਾ ਉਸੇ ਹੀ ਤਰ੍ਹਾਂ ਰੋਜ਼ਾਨਾ ਪ੍ਰੈਕਟਿਸ ਕਰਦਾ ਹੈ।
ਇਹ ਵੀ ਪੜ੍ਹੋ : ਅਧਿਆਪਕਾਂ ਦਾ ਦੂਜਾ ਜੱਥਾ ਅੱਜ IIM ਅਹਿਮਦਾਬਾਦ ਲਈ ਹੋਵੇਗਾ ਰਵਾਨਾ, CM ਮਾਨ ਬੱਸ ਨੂੰ ਦਿਖਾਉਣਗੇ ਹਰੀ ਝੰਡੀ
ਕੁੰਵਰ ਅੰਮ੍ਰਿਤਬੀਰ ਦੱਸਦਾ ਹੈ ਕਿ ਉਹ ਰੋਜ਼ਾਨਾ ਸਵੇਰੇ ਵਰਜ਼ਿਸ਼ ਸ਼ੁਰੂ ਕਰ ਦਿੰਦਾ ਹੈ ਅਤੇ ਦੋ ਘੰਟੇ ਆਪਣੇ ਘਰ ਦੀ ਛੱਤ ਤੇ ਖ਼ੁਦ ਬਣਾਏ ਆਪਣੇ ਜਿਮ ਚ ਅਭਿਆਸ ਕਰਦਾ ਹੈ। ਇਸੇ ਤਰ੍ਹਾਂ ਉਹ ਸ਼ਾਮ ਨੂੰ ਵੀ ਵਰਜ਼ਿਸ਼ ਕਰਦਾ ਹੈ। ਕੁੰਵਰ ਸੋਸ਼ਲ ਮੀਡੀਆ ਰਾਹੀਂ ਹੋਰਨਾਂ ਨੌਜਵਾਨਾਂ ਨੂੰ ਫਿਟਨੈੱਸ ਬਾਰੇ ਜਾਣਕਾਰੀ ਸਾਂਝੀ ਕਰਦਾ ਹੈ। ਮਿਹਨਤ ਸਦਕਾ ਹੁਣ ਤਕ ਉਹ ਵੱਖ ਵੱਖ ਰਿਕਾਰਡ ਬਣਾ ਚੁਕਾ ਹੈ ਜਿੱਥੇ ਲਿਮਕਾ ਬੁੱਕ ਆਫ਼ ਰਿਕਾਰਡ ਚ ਉਸ ਨੇ ਨਾਂਅ ਦਰਜ ਕਰਵਾਇਆ ਹੈ ਉੱਥੇ ਹੀ ਗਿੰਨੀਜ਼ ਵਰਲਡ ਰਿਕਾਰਡ ਚ ਦੋ ਵੱਖ ਵੱਖ ਰਿਕਾਰਡ ਦਰਜ ਕਰਵਾ ਚੁਕਾ ਹੈ।
ਪਹਿਲਾ ਇਕ ਵੱਖ ਤਰ੍ਹਾਂ ਦੇ ਪੁਸ਼-ਅੱਪ ਲਗਾ Egypt ਦੇ ਇਕ ਨੌਜਵਾਨ ਦਾ ਰਿਕਾਰਡ ਤੋੜ ਆਪਣਾ ਨਾਂ ਗੁਨੀਜ਼ ਵਰਲਡ ਰਿਕਾਰਡ ਚ ਦਰਜ਼ ਕਰਵਾਇਆ ਸੀ ਅਤੇ ਹੁਣ ਉਸ ਤੋਂ ਬਾਅਦ ਬਰੂਸ-ਲੀ ਦਾ ਰਿਕਾਰਡ ਤੋੜਿਆ ਹੈ ਅਤੇ ਅਗੇ ਵੀ ਉਸ ਦਾ ਟੀਚਾ ਹੈ ਕਿ ਫਿਟਨੈਸ ਚ ਹੀ ਦੇਸ਼ ਅਤੇ ਵਿਦੇਸ਼ਾ ਚ ਆਪਣਾ ਇਕ ਵੱਖ ਮੁਕਾਮ ਹਾਸਿਲ ਕਰੇ। ਅੰਮ੍ਰਿਤਬੀਰ ਸਿੰਘ ਦਾ ਕਹਿਣਾ ਹੈ ਕਿ ਜਲਦ ਉਹ ਇਕ ਫਿਲਮ ਚ ਐਕਸ਼ਨ ਹੀਰੋ ਵਜੋਂ ਵੀ ਆ ਰਿਹਾ ਹੈ। ਉਥੇ ਹੀ ਉਹ ਇਸ ਉਡੀਕ ਚ ਵੀ ਹੈ ਕਿ ਸੂਬਾ ਸਰਕਾਰ ਜਾ ਸਥਾਨਿਕ ਪ੍ਰਸ਼ਾਸ਼ਨ ਉਸਦੀ ਇਸ ਉਪਲਬਧੀ ਲਈ ਉਸ ਦਾ ਮਨੋਬਲ ਹੋਰ ਵਧਾਵੇ।
ਵੀਡੀਓ ਲਈ ਕਲਿੱਕ ਕਰੋ -: