ਆਸਟ੍ਰੇਲੀਆ ਦੇ ਕੈਨਬਰਾ ਵਿੱਚ ਇੱਕ ਭਿਆਨਕ ਕਾਰ ਹਾਦਸੇ ਵਿੱਚ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ ਹੋ ਗਈ। ਸਟੂਡੈਂਟ ਵੀਜ਼ੇ ‘ਤੇ ਆਸਟ੍ਰੇਲੀਆ ਗਏ ਦੇ ਕੁਨਾਲ ਚੋਪੜਾ ਪਿਛਲੇ ਹਫਤੇ ਸਵੇਰੇ 7 ਵਜੇ ਦੇ ਕਰੀਬ ਕੰਮ ਤੋਂ ਵਾਪਸ ਆ ਰਿਹਾ ਸੀ, ਜਦੋਂ ਕੈਨਬਰਾ ਵਿੱਚ ਵਿਲੀਅਮ ਹੋਵਲ ਡਰਾਈਵ ‘ਤੇ ਇੱਕ ਕੰਕਰੀਟ ਪੰਪਿੰਗ ਟਰੱਕ ਨਾਲ ਉਸ ਦੀ ਕਾਰ ਟਕਰਾ ਗਈ।
ਮੁੱਢਲੀ ਜਾਂਚ ਮੁਤਬਾਕ ਕੁਨਾਲ ਦੀ ਕਾਰ ਸੜਕ ਦੇ ਗਲਤ ਸਾਈਡ ਤੋਂ ਆ ਕੇ ਰਸਤੇ ਵਿੱਚ ਜਾ ਰਹੇ ਟਰੱਕ ਵਿੱਚ ਜਾ ਵੜੀ। ਕੁਨਾਲ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇਹ 2023 ਲਈ ਕੈਨਬਰਾ ਖੇਤਰ ਦੀ ਪਹਿਲੀ ਸੜਕ ਹਾਦਸੇ ਦੀ ਮੌਤ ਸੀ। ਚੋਪੜਾ ਪਿਛਲੇ ਸਾਲ ਫਰਵਰੀ ਵਿੱਚ ਆਸਟ੍ਰੇਲੀਆ ਗਿਆ ਸੀ।
ਇਹ ਵੀ ਪੜ੍ਹੋ : CM ਮਾਨ ਵੱਲੋਂ ਜ਼ੀਰਾ ਫੈਕਟਰੀ ਬੰਦ ਕਰਨ ਦੇ ਹੁਕਮ, ਬੋਲੇ ‘ਸੂਬੇ ਦੀ ਆਬੋ-ਹਵਾ ਖ਼ਰਾਬ ਨਹੀਂ ਹੋਣ ਦਿਆਂਗੇ’
ਕੈਨਬਰਾ ਵਿੱਚ ਉਸ ਦੇ ਨਾਲ ਰਹਿ ਰਹੇ ਚਚੇਰੇ ਭਰਾ ਹਨੀ ਮਲਹੋਤਰਾ ਨੇ ਐਸਬੀਐਸ ਪੰਜਾਬੀ ਨੂੰ ਦੱਸਿਆ ਕਿ ਉਸ ਦੀ ਮੌਤ ਦਾ ਸੁਣ ਕੇ ਸਾਨੂੰ ਵੱਡਾ ਝਟਕਾ ਲੱਗਾ, ਉਸ ਦਾ ਪਰਿਵਾਰ ਵੀ ਉਸ ਦੀ ਮੌਤ ਨਾਲ ਟੁੱਟ ਗਿਆ ਹੈ। ਹਨੀ ਨੇ ਕਿਹਾ ਕਿ ਉਹ ਚੋਪੜਾ ਦੀ ਮ੍ਰਿਤਕ ਦੇਹ ਭਾਰਤ ਵਿੱਚ ਉਨ੍ਹਾਂ ਦੇ ਪਰਿਵਾਰ ਨੂੰ ਭੇਜਣ ਲਈ ਪ੍ਰਬੰਧ ਕਰ ਰਹੇ ਹਨ।
ਦੋਸਤ ਅਤੇ ਭਾਈਚਾਰੇ ਦੇ ਨੁਮਾਇੰਦੇ ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਅਸੀਂ ਕੁਨਾਲ ਦੇ ਪਰਿਵਾਰ ਅਤੇ ਭਾਰਤੀ ਹਾਈ ਕਮਿਸ਼ਨ ਦੇ ਸੰਪਰਕ ਵਿੱਚ ਹਾਂ, ਜੋ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਵਿੱਚ ਮਦਦ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: