ਫੋਰਬਸ ਦੇ ਨਵੰਬਰ ਅੰਕ ਵਿਚ ਪ੍ਰਕਾਸ਼ਿਤ 20 ਏਸ਼ੀਆਈ ਮਹਿਲਾ ਉਦਮੀਆਂ ਦੀ ਸੂਚੀ ਵਿਚ 3 ਭਾਰਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਵਿਚ ਉਨ੍ਹਾਂ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੇ ਕੋਵਿਡ-19 ਮਹਾਮਾਰੀ ਦੇ ਚੱਲਦੇ ਪੈਦਾ ਹੋਈ ਅਨਿਸ਼ਚਤਤਾ ਵਿਚ ਆਪਣੇ ਕਾਰੋਬਾਰ ਨੂੰ ਵਧਾਉਣ ਵਿਚ ਜ਼ਿਕਰਯੋਗ ਸਫਲਤਾ ਹਾਸਲ ਕੀਤੀ। ਇਸ ਲਿਸਟ ਵਿਚ ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ ਦੀ ਚੇਅਰਪਰਸਨ, ਐਮਕਿਊਰ ਫਾਰਮਾ ਦੀ ਐਗਜ਼ੀਕਿਊਟਿਵ ਡਾਇਰੈਕਟਰ ਤੇ ਹੋਨਾਸਾ ਕੰਜ਼ਿਊਮਰ ਦੀ ਕੋ ਫਾਊਂਡਰ ਤੇ ਚੀਫ ਇਨੋਵੇਸ਼ਨ ਆਫਿਸਰ ਸ਼ਾਮਲ ਹਨ।
ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ ਦੀ ਚੇਅਰਪਰਸਨ ਸੋਮਾ ਮੰਡਲ ਨੂੰ ਇਸਲਿਸਟ ਵਿਚ ਸ਼ਾਮਲ ਕੀਤਾ ਗਿਆ ਹੈ ਦੂਜੇ ਪਾਸੇ ਐਮਕਿਊਰ ਫਾਰਮਾ ਦੀ ਐਗਜ਼ੀਕਿਊਟਿਵ ਡਾਇਰੈਕਟਰ ਨਮਿਤਾ ਥਾਪਰ ਨੇ ਵੀ ਇਸ ਲਿਸਟ ਵਿਚ ਆਪਣੀ ਜਗ੍ਹਾ ਬਣਾਈ ਹੈ। ਹੋਨਾਸਾ ਕੰਜ਼ਿਊਮਰ ਦੀ ਕੋ ਫਾਊਂਡਰ ਤੇ ਚੀਫ ਇਨੋਵੇਸ਼ਨ ਆਫਿਸਰ ਗਜਲ ਅਲਘ ਦੇ ਨਾਂ ਸ਼ਾਮਲ ਹਨ। ਗਜ਼ਲ ਟੀਵੀ ਵਿਚ ਆਉਣ ਵਾਲੇ ਸ਼ੋਅ ਸ਼ਾਰਕ ਇੰਡੀਆ ਦੀ ਇਕ ਸ਼ਾਰਕ ਵੀ ਹੈ ਜੋ ਦੇਸ਼ ਦੇ ਵੱਖ ਹਿੱਸਿਆਂ ਵਿਚ ਆਉਣ ਵਾਲੇ ਸਟਾਰਟਅਪਸ ਵਿਚ ਨਿਵੇਸ਼ ਕਰਦੀ ਹੈ। ਦੇਸ਼ ਵਿਚ ਇਹ ਸ਼ੋਅ ਕਾਫੀ ਪਾਪੂਲਰ ਵੀ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਫੋਰਬਸ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਸੂਚੀ ਵਿੱਚ ਸ਼ਾਮਲ ਕੁਝ ਔਰਤਾਂ ਸ਼ਿਪਿੰਗ, ਰੀਅਲ ਅਸਟੇਟ ਅਤੇ ਨਿਰਮਾਣ ਵਰਗੇ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ, ਜਦੋਂ ਕਿ ਹੋਰ ਤਕਨਾਲੋਜੀ, ਦਵਾਈ ਅਤੇ ਵਸਤੂਆਂ ਵਰਗੇ ਖੇਤਰਾਂ ਵਿੱਚ ਪ੍ਰਯੋਗ ਕਰ ਰਹੀਆਂ ਹਨ। ਸੂਚੀ ਵਿੱਚ ਹੋਰ ਔਰਤਾਂ ਆਸਟ੍ਰੇਲੀਆ, ਚੀਨ, ਦੱਖਣੀ ਕੋਰੀਆ, ਇੰਡੋਨੇਸ਼ੀਆ, ਜਾਪਾਨ, ਸਿੰਗਾਪੁਰ, ਦੱਖਣੀ ਕੋਰੀਆ, ਤਾਈਵਾਨ ਅਤੇ ਥਾਈਲੈਂਡ ਦੀਆਂ ਹਨ। ਦੁਨੀਆ ਭਰ ਦੀਆਂ ਇਨ੍ਹਾਂ 20 ਔਰਤਾਂ ਨੇ ਕੋਵਿਡ ਦੇ ਸਮੇਂ ਦੌਰਾਨ ਆਪਣੇ ਕਾਰੋਬਾਰ ਨੂੰ ਕਾਫੀ ਵਧਾਇਆ ਅਤੇ ਦੇਸ਼ ਦੀ ਆਰਥਿਕਤਾ ਨੂੰ ਵਧਾਉਣ ਵਿੱਚ ਵੀ ਯੋਗਦਾਨ ਪਾਇਆ।