ਕਪੂਰਥਲਾ ਦੇ ਪਿੰਡ ਭਵਾਨੀਪੁਰ ਸਥਿਤ ਐਕਸਿਸ ਬੈਂਕ ਦੀ ਬ੍ਰਾਂਚ ‘ਚ ਰਾਤ ਵੇਲੇ ਚੋਰਾਂ ਨੇ 38 ਲੱਖ ਰੁਪਏ ਚੋਰੀ ਕਰ ਲਏ। ਸਵੇਰੇ ਜਦੋਂ ਮੁਲਾਜ਼ਮ ਬੈਂਕ ਪੁੱਜੇ ਤਾਂ ਉਥੇ ਹਾਲਾਤ ਵੇਖ ਕੇ ਹੈਰਾਨ ਰਹਿ ਗਏ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਮੁਤਾਬਕ ਚੋਰ ਖੇਤਾਂ ‘ਚੋਂ ਲੰਘਦੇ ਹੋਏ ਬਾਈਕ ਰਿਪੇਅਰ ਦੀ ਦੁਕਾਨ ‘ਤੇ ਸੰਨ੍ਹ ਲਾਉਂਦੇ ਹੋਏ ਬੈਂਕ ‘ਚ ਦਾਖਲ ਹੋਏ। ਬੈਂਕ ਵਿੱਚ ਰੱਖੀ ਤਿਜੋਰੀ ਨੂੰ ਕਟਰ ਨਾਲ ਕੱਟ ਕੇ ਉਸ ਵਿੱਚੋਂ ਕਰੀਬ 38 ਲੱਖ ਰੁਪਏ ਚੋਰੀ ਕਰ ਲਏ ਗਏ। ਕਪੂਰਥਲਾ ਦੇ ਐੱਸ.ਪੀ. (ਡੀ) ਹਰਵਿੰਦਰ ਸਿੰਘ ਨੇ ਚੋਰੀ ਦੀ ਪੁਸ਼ਟੀ ਕੀਤੀ ਹੈ। ਪੁਲਿਸ ਟੀਮ ਮੌਕੇ ‘ਤੇ ਪਹੁੰਚ ਕੇ ਡੌਗ ਸਕੁਐਡ ਦੀ ਮਦਦ ਨਾਲ ਜਾਂਚ ਕਰ ਰਹੀ ਹੈ। ਬੈਂਕ ਦੇ ਮੁੱਖ ਦਫ਼ਤਰ ਤੋਂ ਸੀਸੀਟੀਵੀ ਫੁਟੇਜ ਵੀ ਹਾਸਲ ਕੀਤੀ ਜਾ ਰਹੀ ਹੈ।
ਐਕਸਿਸ ਬੈਂਕ ਬ੍ਰਾਂਚ ਦੇ ਮੈਨੇਜਰ ਮਨੀਸ਼ ਕੁਮਾਰ ਸ਼ਰਮਾ ਨੇ ਪੁਲਿਸ ਨੂੰ ਦੱਸਿਆ ਕਿ ਬੈਂਕ ਦੀ ਬਿਲਡਿੰਗ ਦੇ ਪਿੱਛੇ ਖੇਤਾਂ ‘ਚੋਂ ਰਸਤਾ ਬਣਾਉਂਦੇ ਹੋਏ ਚੋਰਾਂ ਨੇ ਬੈਂਕ ਦੇ ਬਿਲਕੁਲ ਨਾਲ ਲੱਗਦੀ ਮੋਟਰਸਾਈਕਲ ਰਿਪੇਅਰ ਦੀ ਦੁਕਾਨ ‘ਚ ਦਾਖਲ ਹੋ ਕੇ ਬੈਂਕ ਅੰਦਰ ਵੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਬੈਂਕ ਵਿੱਚੋਂ ਕਰੀਬ 38 ਲੱਖ ਰੁਪਏ ਚੋਰੀ ਹੋ ਗਏ ਹਨ।
ਇਹ ਵੀ ਪੜ੍ਹੋ : Trident Group ਦੇ ਚੇਅਰਮੈਨ ਰਜਿੰਦਰ ਗੁਪਤਾ ਬਣੇ ਪੰਜਾਬ ਦੇ ਸਭ ਤੋਂ ਅਮੀਰ ਬੰਦੇ, 13,800 ਕਰੋੜ ਜਾਇਦਾਦ
ਐੱਸ.ਪੀ. ਹਰਵਿੰਦਰ ਸਿੰਘ, ਡੀਐਸਪੀ ਸਬ ਡਵੀਜ਼ਨ ਮਨਿੰਦਰਪਾਲ ਸਿੰਘ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਕੇ ਜਾਂਚ ਕਰ ਰਹੇ ਹਨ। ਐਸਪੀ ਡੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਆਉਣ ਤੋਂ ਬਾਅਦ ਚੋਰਾਂ ਦੀ ਪਛਾਣ ਹੋ ਸਕੇਗੀ, ਫਿਲਹਾਲ ਡੌਗ ਸਕੁਐਡ ਦੀ ਟੀਮ ਵੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: