ਅਮਰੀਕੀ ਸੁਪਰਸਟਾਰ ਕਿਮ ਕਾਰਦਾਸ਼ੀਆਂ ਹਮੇਸ਼ਾ ਆਪਣੀ ਸ਼ਾਨਦਾਰ ਫਿਗਰ ਅਤੇ ਲੁੱਕ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਲੱਖਾਂ ਲੋਕ ਉਸ ਨੂੰ ਫਾਲੋ ਕਰਦੇ ਹਨ ਅਤੇ ਉਸ ਵਰਗਾ ਦਿਸਣਾ ਚਾਹੁੰਦੇ ਹਨ। ਲੋਕ ਇਸ ਲਈ ਪਤਾ ਨਹੀਂ ਕੀ-ਕੀ ਕਰਦੇ ਹਨ। ਇਸੇ ਤਰ੍ਹਾਂ ਵਰਸਾਚੇ ਦੀ ਮਾਡਲ ਜੈਨੀਫਰ ਪੈਮਪਲੋਨਾ ਨੇ ਖੁਦ ਨੂੰ ਕਿਮ ਕਾਰਦਸ਼ੀਆਂ ਵਰਗੀ ਲੁਕ ਦੇਣ ਲਈ ਕਰੋੜਾਂ ਰੁਪਏ ਦੀ ਸਰਜਰੀ ਕਰਾ ਦਿੱਤੀ, ਪਰ ਜਦੋਂ ਉਸ ਨੇ ਆਪਣੀ ਪਛਾਣ ਗੁਆਚਣ ਲੱਗੀ ਤਾਂ ਉਸ ਨੂੰ ਆਪਣੇ ਕੀਤੇ ‘ਤੇ ਅਫਸੋਸਸ ਹੋਇਆ ਤੇ ਉਸ ਨੇ ਆਪਣੀ ਪੁਰਾਣੀ ਲੁਕ ਵਿੱਚ ਵਾਪਸ ਅਪਣਾਉਣ ਲਈ ਸਰਜਰੀ ਕਰਵਾਈ ਅਤੇ ਹੁਣ ਉਸ ਦਾ ਹਾਲ ਅਜਿਹਾ ਹੋ ਗਿਆ ਹੈ ਕਿ ਉਸ ਨੂੰ ਪਛਾਣਨਾ ਵੀ ਮੁਸ਼ਕਲ ਹੋ ਰਿਹਾ ਹੈ।
ਨਿਊਯਾਰਕ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ 29 ਸਾਲਾਂ ਮਾਡਲ ਨੇ ਅਮਰੀਕੀ ਸੈਲੀਬ੍ਰਿਟੀ ਕਿਮ ਕਾਰਦਾਸ਼ੀਆਂ ਦੀ ਨਕਲ ਕਰਨ ਦੀ ਕੋਸ਼ਿਸ਼ ‘ਚ 12 ਸਾਲਾਂ ‘ਚ ਕਰੀਬ 40 ਕਾਸਮੈਟਿਕ ਆਪਰੇਸ਼ਨ ਕਰਵਾਏ। ਪਰ ਅਖੀਰ ਉਸਨੇ ਮਹਿਸੂਸ ਕੀਤਾ ਕਿ ਉਸਨੂੰ ਸਿਰਫ ਇਸ ਲਈ ਪਛਾਣਿਆ ਜਾ ਰਿਹਾ ਸੀ ਕਿਉਂਕਿ ਉਹ ਇੱਕ ਕਰਦਸ਼ੀਆਂ ਵਰਗੀ ਦਿਸਦੀ ਸੀ। ਇਸ ਤੋਂ ਬਾਅਦ ਉਸ ਨੇ ਡੀ-ਟ੍ਰਾਂਸਫਾਰਮੇਸ਼ਨ ਕਰਵਾਉਣ ਦਾ ਫੈਸਲਾ ਕੀਤਾ।
ਪੈਮਪਲੋਨਾ ਜਦੋਂ 17 ਸਾਲਾਂ ਦੀ ਸੀ ਤਾਂ ਉਸ ਦੀ ਪਹਿਲੀ ਸਰਜਰੀ ਹੋਈ ਸੀ। ਕਿਮ ਕਾਰਦਾਸ਼ੀਆਂ ਉਸ ਵੇਲੇ ਅਮਰੀਕਾ ਦੀ ਮਸ਼ਹੂਰ ਸਟਾਰ ਸੀ। ਅਜਿਹੇ ‘ਚ ਉਸ ਨੇ ਉਸ ਵਾਂਗ ਦਿਸਣ ਲਈ ਸਰਜਰੀ ਕਰਵਾਈ। ਹਾਲਾਂਕਿ ਪਹਿਲੇ ਆਪਰੇਸ਼ਨ ‘ਚ ਉਸ ਦਾ ਲੁੱਕ ਕਿਮ ਵਰਗਾ ਨਹੀਂ ਹੋਇਆ। ਇਸ ਤੋਂ ਬਾਅਦ ਹੌਲੀ-ਹੌਲੀ 40 ਸਰਜਰੀਆਂ ਕਰਵਾਈਆਂ, ਜਿਸ ਵਿੱਚ ਕਮਰ ਟ੍ਰਾਂਸਪਲਾਂਟ, ਲਿਪ ਫਿਲਰ, ਚਰਬੀ ਹਟਾਉਣਾ, ਤਿੰਨ ਰਾਈਨੋਪਲਾਸਟੀ ਅਤੇ ਅੱਠ ਆਪਰੇਸ਼ਨ ਸ਼ਾਮਲ ਹਨ। ਇਸਦੇ ਲਈ ਉਸਨੇ $600k ਲਗਭਗ 4,77,84,300 ਰੁਪਏ ਖਰਚ ਕੀਤੇ।
ਕਿਮ ਕਾਰਦਾਸ਼ੀਆਂ ਵਰਗੀ ਲੁਕ ਕਰਕੇ ਉਸਨੇ ਜਲਦੀ ਹੀ ਲੋਕਾਂ ਦਾ ਧਿਆਨ ਖਿੱਚ ਲਿਆ ਅਤੇ ਇੰਸਟਾਗ੍ਰਾਮ ‘ਤੇ ਉਸ ਦੇ 10 ਲੱਖ ਤੋਂ ਵੱਧ ਫਾਲੋਅਰਜ਼ ਵੀ ਹਨ। ਪਰ ਉਸਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਕਿ “ਮੈਨੂੰ ਪਤਾ ਲੱਗਾ ਕਿ ਮੈਂ ਸਰਜਰੀ ਦੀ ਆਦੀ ਸੀ ਅਤੇ ਮੈਂ ਖੁਸ਼ ਨਹੀਂ ਸੀ, ਮੈਂ ਆਪਣੇ ਚਿਹਰੇ ‘ਤੇ ਫਿਲਰ ਲਗਾ ਰਹੀ ਸੀ।” ਪੈਮਪਲੋਨਾ ਨੇ ਕਿਹਾ ਕਿ ਇਹ ਮਹਿਸੂਸ ਕਰਨ ਤੋਂ ਪਹਿਲਾਂ ਉਹ ਸਾਲਾਂ ਤੱਕ ਪਰੇਸ਼ਾਨ ਸੀ। ਹੁਣ ਉਹ ਆਪਣੇ ਕੁਦਰਤੀ ਰੂਪ ਵਿੱਚ ਵਾਪਸ ਜਾਣਾ ਚਾਹੁੰਦੀ ਹੈ।
ਜਦੋਂ ਉਸ ਨੂੰ ਆਪਣੀ ਲੁੱਕ ਨੂੰ ਲੈ ਕੇ ਪਰੇਸ਼ਾਨੀ ਹੋਣ ਲੱਗੀ, ਤਾਂ ਉਸਨੂੰ ਇਸਤਾਂਬੁਲ ਵਿੱਚ ਇੱਕ ਡਾਕਟਰ ਲੱਭਿਆ, ਜਿਸ ਨੇ ਦਾਅਵਾ ਕੀਤਾ ਕਿ ਉਹ ਉਸ ਨੂੰ ਆਪਣੀ ਪਹਿਲੀ ਲੁੱਕ ਵਾਂਗ ਬਣਾ ਦੇਵੇਗਾ। ਉਸਨੇ ਦੱਸਿਆ ਕਿ ਆਪ੍ਰੇਸ਼ਨ ਦੇ ਰਿਸਕ ਬਾਰੇ ਜਾਣਨ ਦੇ ਬਾਵਜੂਦ ਉਹ $120K (ਲਗਭਗ 95,55,420 ਰੁਪਏ) ਖਰਚਣ ਲਈ ਤਿਆਰ ਹੋ ਗਈ। ਪੈਮਪਲੋਨਾ ਨੇ ਹੁਣ ਆਪਣੇ “ਡਿਟ੍ਰਾਂਜ਼ਿਸ਼ਨ” ਆਪ੍ਰੇਸ਼ਨ ਤੋਂ ਬਾਅਦ ਲਈਆਂ ਗਈਆਂ ਸੈਲਫੀਜ਼ ਪੋਸਟ ਕੀਤੀਆਂ ਹਨ, ਜਿਸ ਵਿੱਚ ਕਾਸਮੈਟਿਕ ਟ੍ਰੀਟਮੈਂਟਾਂ ਤੋਂ ਬਾਅਦ ਉਸ ਦਾ ਹਾਲ ਅਜਿਹਾ ਹੋ ਗਿਆ ਹੈ ਕਿ ਉਸ ਨੂੰ ਪਛਾਣਨਾ ਵੀ ਮੁਸ਼ਕਲ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: